ਡਿਸਕਾਊਂਟ ਲੈਣ ਲਈ ਛੋਟੇ ਕੱਪੜਿਆਂ 'ਚ ਤਸਵੀਰ ਸਾਂਝੀ ਕਰ ਬੁਰੀ ਫਸੀ ਜੱਜ, ਮਾਮਲਾ ਭਖਿਆ
Tuesday, Oct 06, 2020 - 04:02 PM (IST)
ਕੋਲੰਬੀਆ : ਸੋਸ਼ਲ ਮੀਡੀਆ ਉਤੇ ਕੋਲੰਬੀਆ ਦੀ ਇਕ ਜੱਜ ਕਾਫ਼ੀ ਚਰਚਾ 'ਚ ਹੈ। ਫਰਸਟ ਮਿਊਂਸੀਪਲ ਕ੍ਰਿਮੀਨਲ ਜੱਜ ਵਿਵੀਅਨ ਪੋਲਾਨੀਆ ਨੇ ਕੱਪੜਿਆਂ 'ਚ ਛੋਟ ਲੈਣ ਲਈ ਆਪਣੇ ਅੰਡਰਗਾਰਮੈਂਟਸ 'ਚ ਤਸਵੀਰਾਂ ਖਿਚਵਾਈਆਂ ਸਨ। ਇਸ ਨੂੰ ਲੈ ਕੇ ਵਿਵਾਦ ਕਾਫ਼ੀ ਭੱਖ ਗਿਆ ਹੈ। ਉਸ ਦੇ ਖ਼ਿਲਾਫ਼ ਇਨਕੁਆਰੀ ਬੈਠੀ ਹੈ। ਇਹ ਤਸਵੀਰਾਂ ਇਕ ਅਖ਼ਬਾਰ 'ਚ ਪ੍ਰਕਾਸ਼ਿਤ ਹੋਣ ਪਿੱਛੋਂ ਪ੍ਰਸ਼ਾਸਨ ਅਤੇ ਹੋਰਨਾਂ ਜੱਜਾਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਦਰਦਨਾਕ : ਬਿਆਸ ਦਰਿਆ ਪੁਲ 'ਤੇ ਸੜਕ ਹਾਦਸੇ ਦੌਰਾਨ 40 ਫੁੱਟ ਹੇਠਾਂ ਡਿੱਗੀ ਔਰਤ (ਤਸਵੀਰਾਂ)
'ਦ ਸਨ' ਦੇ ਮੁਤਾਬਕ ਜੱਜ ਵਿਵੀਅਨ ਪੋਲਾਨੀਆ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਅਹੁਦੇ 'ਤੇ ਰਹਿੰਦਿਆਂ ਇਹ ਕੰਮ ਕੀਤਾ ਹੈ, ਜਿਸਦੀ ਆਪਣੀ ਮਰਿਆਦਾ ਹੈ ਅਤੇ ਆਮ ਲੋਕ ਵੱਡੀ ਆਸ ਨਾਲ ਉਨ੍ਹਾਂ ਕੋਲ ਆਉਂਦੇ ਹਨ। ਪੋਲਾਨੀਆ 'ਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਵਲੋਂ ਅਜਿਹਾ ਕਰਨ ਨਾਲ ਲੋਕਾਂ ਦਾ ਨਿਆਂਪਾਲਿਕਾ 'ਤੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਈ ਹੈ। ਵਿਵੀਅਨ, ਜੋ ਕੋਲੰਬੀਆ ਦੇ ਕਾਇਕਾਟਾ ਕਸਬੇ 'ਚ ਕੰਮ ਕਰਦੀ ਹੈ, ਨੂੰ ਇਕ ਅਖ਼ਬਾਰ ਵਲੋਂ ਇਕ ਵਰਸਿਟਾਇਲ ਜੱਜ ਦੱਸ ਕੇ ਉਨ੍ਹਾਂ ਦੀ ਫੋਟੋ ਛਾਪੀ ਸੀ।
ਇਹ ਵੀ ਪੜ੍ਹੋ : ਇਸ ਦਿਨ ਖੁੱਲ੍ਹਣ ਜਾ ਰਹੇ ਨੇ ਸਕੂਲ, ਸਿੱਖਿਆ ਵਿਭਾਗ ਨੇ ਜਾਰੀਆਂ ਕੀਤੀਆਂ ਗਾਈਡਲਾਈਨਜ਼
ਇਸ ਸਬੰਧੀ ਵਿਵੀਅਨ ਨੇ ਇੰਟਰਵਿਊ 'ਚ ਦੱਸਿਆ ਕਿ ਜੱਜ ਬਣਨ ਤੋਂ ਬਾਅਦ ਵੀ ਉਹ ਆਪਣੇ ਕਰਾਸਫਿਟ ਨੂੰ ਪਸੰਦ ਕਰਦੀ । ਉਹ ਅਜਿਹੀਆਂ ਫੋਟੋਆਂ ਆਨਲਾਈਨ ਪੋਸਟ ਕਰਦੀ ਸੀ, ਜਿਸ ਕਾਰਨ ਉਸਦੇ ਫਾਲੋਅਰਸ ਦੀ ਗਿਣਤੀ ਵੱਧੇ ਅਤੇ ਨਾਲ ਹੀ ਕਈ ਅਜਿਹੇ ਬ੍ਰਾਂਡ ਉਸਦੇ ਸੰਪਰਕ 'ਚ ਆਏ ਜੋ ਕੱਪੜੇ ਦੇ ਕਾਰੋਬਾਰ 'ਚ ਸਨ ਅਤੇ ਉਨ੍ਹਾਂ ਨੂੰ ਚੰਗੀ ਛੋਟ ਦੇ ਰਹੇ ਸਨ। ਪੋਲਾਨੀਆ ਇੰਸਟਾ 'ਤੇ ਹੈਂਡਲ ਨਾਲ ਮੌਜੂਦ ਹੈ ਪਰ ਇਸ ਸਮੇਂ ਉਸਨੇ ਜਾਂਚ ਦੌਰਾਨ ਆਪਣਾ ਅਕਾਊਂਟ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਨਾਬਾਲਗਾ ਕੁੜੀ ਨੂੰ ਅਗਵਾ ਕਰਕੇ ਦਰਿੰਦਿਆਂ ਨੇ ਬਣਾਇਆ ਹਵਸ ਦਾ ਸ਼ਿਕਾਰ
ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਜੱਜਸ਼ਿਪ ਦੇ ਸੁਪੀਰਿਅਰ ਪਰਿਸ਼ਦ ਦੇ ਵਿਭਾਗ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਅਤੇ ਜਾਂਚ ਲਈ ਨਿਰਦੇਸ਼ ਦਿੱਤੇ ਹਨ। ਕੌਂਸਲ ਦਾ ਮੰਨਣਾ ਹੈ ਕਿ ਅਜਿਹਾ ਕਰਕੇ ਪੋਲਾਨੀਆ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਦੇ ਅਨੁਸਾਰ ਨਿਜੀ ਜਾਂ ਸਮਾਜਕ ਜੀਵਨ 'ਚ ਉਨ੍ਹਾਂ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨਾਲ ਲੋਕਾਂ ਦਾ ਭਰੋਸਾ ਘੱਟ ਜਾਵੇਗਾ। ਉਨ੍ਹਾਂ ਦੀ ਸੈਲਫੀ ਦਾ ਕਮਾਲ ਹੈ ਕਿ ਉਸ ਦੇ ਇੰਸਟਾਗ੍ਰਾਮ 'ਤੇ 90 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ।