ਕੋਲੰਬੀਆ ''ਚ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ, ਹੋਈਆਂ ਹਿੰਸਕ ਝੜਪਾਂ

11/22/2019 10:07:21 AM

ਬੋਗੋਟਾ (ਭਾਸ਼ਾ): ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ ਸੱਜੇ ਪੱਖੀ ਸਰਕਾਰ ਦੇ ਵਿਰੁੱਧ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇੱਥੇ ਦੇਸ਼ ਭਰ ਵਿਚ ਵਿਆਪਕ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਅਤੇ ਹੜਤਾਲ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪੱਧਰ, ਪੈਟਰੋਲ ਬੰਬ ਸੁੱਟੇ ਅਤੇ ਟਾਇਰ ਸਾੜ ਕੇ ਸੜਕਾਂ 'ਤੇ ਜਾਮ ਲਗਾਇਆ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀ ਬੌਛਾਰ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ। ਸਥਾਨਕ ਮੀਡੀਆ ਐੱਲ ਟਿਏਮਪੋ ਨੇ ਦੱਸਿਆ ਕਿ ਵੀਰਵਾਰ ਨੂੰ ਰੈਲੀ ਦੇ ਦੌਰਾਨ ਪ੍ਰਦਰਸ਼ਕਾਰੀਆਂ ਦੀਆਂ ਪੁਲਸ ਦੇ ਨਾਲ ਵੱਡੇ ਪੱਧਰ 'ਤੇ ਝੜਪਾਂ ਹੋਈਆਂ। 

PunjabKesari

ਪ੍ਰਦਰਸ਼ਨਕਾਰੀਆਂ ਨੇ ਬੋਗੋਟਾ, ਮਨਿਜ਼ੇਲਸ, ਸੈਂਟੀਯਾਗੋ ਡੇਅ ਕੈਲੀ ਅਤੇ ਬੁਕਰਾਮੰਗਾ ਵਿਚ ਟਾਇਰ ਸਾੜ ਕੇ ਪੈਟਰੋਲ ਬੰਬ ਅਤੇ ਪੱਥਰ ਸੁੱਟ ਕੇ ਹਿੰਸਕ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ। ਸੈਂਟੀਯਾਗੋ ਡੇਅ ਕੈਲੀ ਦੇ ਮੇਅਰ ਮੌਰਿਸਿਸ ਆਰਮੀਟੇਜ਼ ਨੇ ਵੀਰਵਾਰ ਨੂੰ ਕਿਹਾ,''ਰਾਸ਼ਟਰ ਵਿਰੋਧੀ ਦਿਵਸ ਮਨਾਏ ਜਾਣ ਦੇ ਕਾਰਨ ਸ਼ਹਿਰ ਦੇ ਕਈ ਜ਼ਿਲਿਆਂ ਵਿਚ ਹਿੰਸਾ ਹੋਈ ਹੈ, ਜਿਸ ਦੇ ਬਾਅਦ ਸਥਾਨਕ ਸਮੇਂ ਮੁਤਾਬਕ 1900 ਵਜੇ ਸ਼ਹਿਰ ਵਿਚ ਕਰਫਿਊ ਲਗਾਉਣ ਦਾ ਫੈਸਲਾ ਲਿਆ ਗਿਆ।'' 

PunjabKesari

ਉਨ੍ਹਾਂ ਨੇ ਕਿਹਾ ਜੋ ਕੋਈ ਵੀ ਕਰਫਿਊ ਦੀ ਉਲੰਘਣਾ ਕਰੇਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਨੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਹੋਈ ਹਿੰਸਾ ਵਿਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਕੋਲੰਬੀਆ ਸਰਕਾਰ ਨੇ ਵਿਰੋਧ ਦਿਵਸ ਨੂੰ ਦੇਖਦੇ ਹੋਏ ਦੇਸ਼ ਦੀਆਂ ਸੀਮਾਵਾਂ ਨੂੰ ਬੰਦ ਕਰ ਦਿੱਤਾ ਹੈ। ਹਥਿਆਰ ਲਿਜਾਣ ਅਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਸਖਤ ਉਪਾਅ ਕੀਤੇ ਗਏ ਹਨ ਅਤੇ ਕਰਫਿਊ ਲਗਾਉਣ ਦੀ ਸੰਭਾਵਨਾ ਦਾ ਐਲਾਨ ਕੀਤਾ ਹੈ।


Vandana

Content Editor

Related News