ਅਮਰੀਕਾ : ਕੋਲੋਰਾਡੋ ਦੇ ਜੰਗਲਾਂ ''ਚ ਲੱਗੀ ਅੱਗ, 19 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਲਿਜਾਣ ਦੇ ਹੁਕਮ (ਤਸਵੀਰਾਂ)

Sunday, Mar 27, 2022 - 10:34 AM (IST)

ਅਮਰੀਕਾ : ਕੋਲੋਰਾਡੋ ਦੇ ਜੰਗਲਾਂ ''ਚ ਲੱਗੀ ਅੱਗ, 19 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਲਿਜਾਣ ਦੇ ਹੁਕਮ (ਤਸਵੀਰਾਂ)

ਬੋਲਡਰ (ਭਾਸ਼ਾ)- ਅਮਰੀਕਾ ਦੇ ਕੋਲੋਰਾਡੋ ਵਿੱਚ ਲੱਗੀ ਜੰਗਲ ਦੀ ਅੱਗ ਹੌਲੀ-ਹੌਲੀ ਦੱਖਣੀ ਸ਼ਹਿਰ ਬੋਲਡਰ ਵੱਲ ਵਧ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਨੇ 19,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੇ ਹੁਕਮ ਦਿੱਤੇ ਹਨ। ਸ਼ਹਿਰ ਦੇ ਆਫਤ ਪ੍ਰਬੰਧਨ ਦਫਤਰ ਦੇ ਮੁਤਾਬਕ ਸ਼ਨੀਵਾਰ ਦੁਪਹਿਰ ਤੱਕ ਜੰਗਲ ਦੀ ਅੱਗ 123 ਏਕੜ ਤੱਕ ਫੈਲ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ ਦਾ ਵੱਡਾ ਕਦਮ, ਕੀਵ ਨੂੰ ਸੁਰੱਖਿਆ ਸਹਾਇਤਾ ਵਜੋਂ ਦੇਵੇਗਾ 10 ਕਰੋੜ ਡਾਲਰ

ਅੱਠ ਹਜ਼ਾਰ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੋਲਡਰ ਪੁਲਸ ਨੇ ਟਵੀਟ ਕੀਤਾ ਕਿ ਟੇਬਲ ਮੇਸਾ ਦੇ ਕੋਲ ਸੁਰੱਖਿਅਤ ਜੰਗਲੀ ਜ਼ਮੀਨ ਵਿੱਚ ਅੱਗ ਲੱਗ ਗਈ। ਅੱਗ ਕਾਰਨ ਐਲਡੋਰਾਡੋ ਕੈਨਿਯਨ ਸਟੇਟ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕਾ ਛੱਡਣ ਦਾ ਹੁਕਮ ਦਿੱਤਾ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਜਾਣਕਾਰੀ ਨਹੀਂ ਦਿੱਤੀ ਗਈ ਹੈ।


author

Vandana

Content Editor

Related News