ਕੋਲੰਬੀਆ ''ਚ ਤੇਲ ਪਾਈਪਲਾਈਨ ਹਮਲੇ ਕਾਰਨ ਨਦੀ ਹੋਈ ਪ੍ਰਦੂਸ਼ਿਤ

10/06/2019 8:25:14 AM

ਮੈਕਸੀਕੋ ਸਿਟੀ— ਕੋਲੰਬੀਆ ਦੇ ਟ੍ਰਾਂਸੇਂਡਿਨੋ ਪਾਈਪਲਾਈਨ 'ਚ ਹਮਲੇ ਦੇ ਬਾਅਦ ਤੇਲ ਦੀ ਲੀਕੇਜ ਕਾਰਨ ਗੁਆਮੁਐੱਸ ਨਦੀ ਪ੍ਰਦੂਸ਼ਿਤ ਹੋ ਗਈ। ਕੋਲੰਬੀਆ ਦੀ ਤੇਲ ਕੰਪਨੀ ਇਕੋਪੈਟ੍ਰੋਲ ਨੇ ਇਸ ਦੀ ਜਾਣਕਾਰੀ ਦਿੱਤੀ।

ਕੰਪਨੀ ਮੁਤਾਬਕ ਇਹ ਹਮਲਾ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ 13 : 39 ਵਜੇ ਓਰਿਟੋ 'ਚ ਹੋਇਆ। ਇਕੋਪੈਟ੍ਰੋਲ ਕੰਪਨੀ ਨੇ ਟਵਿੱਟਰ 'ਤੇ ਬਿਆਨ ਜਾਰੀ ਕਰ ਕੇ ਕਿਹਾ,''ਇਸ ਹਮਲੇ ਕਾਰਨ ਪਾਈਪਲਾਈਨ ਟੁੱਟ ਗਈ ਅਤੇ ਇਲਾਕੇ 'ਚ ਤੇਲ ਲੀਕ ਹੋ ਗਿਆ ਜਿਸ ਕਾਰਨ ਗੁਆਮੁਐੱਸ ਨਦੀ ਪ੍ਰਦੂਸ਼ਿਤ ਹੋ ਗਈ।'' ਕੰਪਨੀ ਨੇ ਇਸ ਬਾਰੇ ਆਫਤ ਪ੍ਰਬੰਧਨ ਅਧਿਕਾਰੀ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਅੱਗੇ ਤਤਕਾਲ ਕਦਮ ਚੁੱਕਣ ਦੀ ਮੰਗ ਕੀਤੀ ਹੈ। ਕੰਪਨੀ ਨੇ ਹਾਲਾਂਕਿ ਇਸ ਬਾਰੇ ਕੁਝ ਵੀ ਨਹੀਂ ਕਿਹਾ ਕਿ ਇਸ ਹਮਲੇ ਪਿੱਛੇ ਕਿਸ ਦਾ ਹੱਥ ਹੈ। ਕੰਪਨੀ ਮੁਤਾਬਕ ਟ੍ਰਾਂਸੇਂਡਿਨੀ ਪਾਈਪਲਾਈਨ 'ਚ ਇਸ ਸਾਲ 19 ਵਾਰ ਹਮਲੇ ਕੀਤੇ ਗਏ ਹਨ।


Related News