ਕੋਵਿਡ-19: ਕੋਲੰਬੀਆ 'ਚ ਲਾਜ਼ਮੀ ਤੌਰ 'ਤੇ ਆਈਸੋਲੇਸ਼ਨ 'ਚ ਰਹਿਣਗੇ ਲੋਕ

03/21/2020 12:09:59 PM

ਬੋਗੋਟਾ- ਕੋਲੰਬੀਆ ਵਿਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਮੰਗਲਵਾਰ ਤੋਂ 13 ਅਪ੍ਰੈਲ ਤੱਕ ਸਾਰੇ ਨਾਗਰਿਕ ਲਾਜ਼ਮੀ ਤੌਰ 'ਤੇ ਆਈਸੋਲੇਸ਼ਨ ਵਿਚ ਰਹਿਣਗੇ। ਰਾਸ਼ਟਰਪਤੀ ਈਵਾਨ ਡਿਊਕ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਉਹਨਾਂ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਐਮਰਜੰਸੀ ਦੇ ਤੌਰ 'ਤੇ ਅਸੀਂ ਅਗਲੇ ਮੰਗਲਵਾਰ ਤੋਂ ਸਾਰੇ ਕੋਲੰਬੀਆ ਵਾਸੀਆਂ ਦੇ ਲਈ ਅਹਿਤਿਆਤੀ ਤੌਰ 'ਤੇ ਆਈਸੋਲੇਸ਼ਨ ਨੂੰ ਲਾਜ਼ਮੀ ਬਣਾਵਾਂਗੇ। ਅਜਿਹੇ ਕਦਮਾਂ ਦੇ ਪ੍ਰਭਾਵ ਦੀ ਜਾਂਚ ਕਰਨ ਦੇ ਲਈ ਸ਼ੁੱਕਰਵਾਰ ਤੋਂ ਸੋਮਵਾਰ ਅੱਧੀ ਰਾਤ ਤੱਕ ਤਕਰੀਬਨ ਅੱਧੀ ਆਬਾਦੀ ਪਹਿਲਾਂ ਹੀ ਪੂਰੀ ਤਰ੍ਹਾਂ ਤੋਂ ਵੱਖਰੀ ਰਹਿ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਜਾਨਲੇਵਾ ਮਹਾਮਾਰੀ ਕਾਰਨ ਹੁਣ ਤੱਕ 11 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ 2.7 ਲੱਖ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ 90 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।


Baljit Singh

Content Editor

Related News