ਪਾਕਿਸਤਾਨ ਦੀ ਵਧੀ ਸਮੁੰਦਰੀ ਤਾਕਤ! ਕਰਾਚੀ ਬੰਦਰਗਾਹ 'ਤੇ ਪਹੁੰਚੀ ਪਹਿਲੀ ਹੈਂਗੋਰ-ਕਲਾਸ ਪਣਡੁੱਬੀ
Friday, Jun 12, 2026 - 11:59 AM (IST)
ਇਸਲਾਮਾਬਾਦ (ਪੀ.ਟੀ.ਆਈ.) ਪਾਕਿਸਤਾਨ ਨੇ ਆਪਣੀ ਸਮੁੰਦਰੀ ਤਾਕਤ ਵਿਚ ਵਾਧਾ ਕੀਤਾ ਹੈ। ਚੀਨ ਨਾਲ ਇੱਕ ਸਮਝੌਤੇ ਤਹਿਤ ਬਣੀ ਪਾਕਿਸਤਾਨ ਦੀ ਪਹਿਲੀ ਹੈਂਗੋਰ-ਕਲਾਸ ਪਣਡੁੱਬੀ 11 ਜੂਨ ਨੂੰ ਕਰਾਚੀ ਬੰਦਰਗਾਹ 'ਤੇ ਪਹੁੰਚੀ, ਜੋ ਕਿ ਜਲ ਸੈਨਾ ਦੇ ਆਧੁਨਿਕੀਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇੱਕ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਵੀਰਵਾਰ ਨੂੰ ਪਾਕਿਸਤਾਨ ਨੇਵੀ ਡੌਕਯਾਰਡ ਪਹੁੰਚਣ 'ਤੇ ਇੱਕ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਇਸ ਵਿਚ ਕਮਾਂਡਰ ਪਾਕਿਸਤਾਨ ਫਲੀਟ ਵਾਈਸ ਐਡਮਿਰਲ ਅਬਦੁਲ ਮੁਨੀਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਪਣਡੂੱਬੀ ਪਹੁੰਚਣ 'ਤੇ ਪਾਕਿਸਤਾਨੀ ਨੇਵੀ ਨੂੰ ਵਧਾਈ ਦਿੱਤੀ। ਪਾਕਿਸਤਾਨ ਨੇਵੀ ਦੇ ਇੱਕ ਬਿਆਨ ਅਨੁਸਾਰ ਪਹੁੰਚਣ 'ਤੇ ਪਣਡੁੱਬੀ ਦਾ ਰਵਾਇਤੀ ਸਵਾਗਤ ਕੀਤਾ ਗਿਆ, ਜਿਸ ਵਿੱਚ ਪਾਕਿਸਤਾਨ ਨੇਵੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਚਾਲਕ ਦਲ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ।
President Asif Ali Zardari congratulated the Pakistan Navy on the inclusion of PNS/M Hangor in its fleet. Describing it as a significant milestone in strengthening Pakistan’s maritime defence capabilities, he thanked the Government and people of China for their valued cooperation… pic.twitter.com/v7gGmgmZPH
— The President of Pakistan (@PresOfPakistan) June 11, 2026
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸ਼ਹੀਦ ਹੋਏ ਪੰਜਾਬੀ ਨੂੰ ਦਿੱਤਾ ਗਿਆ 'ਗਾਰਡ ਆਫ ਆਨਰ', ਵੀਡੀਓ ਵਾਇਰਲ
ਜਲ ਸੈਨਾ ਨੇ ਕਿਹਾ,"ਪਾਕਿਸਤਾਨ ਨੇਵਲ ਅਕੈਡਮੀ ਦੇ ਕੈਡੇਟਾਂ ਨੇ ਆਉਣ ਵਾਲੀ ਪਣਡੁੱਬੀ ਅਤੇ ਇਸਦੇ ਚਾਲਕ ਦਲ ਨੂੰ ਇੱਕ ਰਸਮੀ ਸਲਾਮੀ ਦਿੱਤੀ, ਨਾਲ ਹੀ ਪੀ.ਐਨ. ਜ਼ੈੱਡ9ਈਸੀ ਹੈਲੀਕਾਪਟਰਾਂ ਨੇ ਫਲਾਈ-ਪਾਸਟ ਕੀਤਾ।" ਇਹ ਪਣਡੁੱਬੀ 2015 ਵਿੱਚ ਅੱਠ ਹੈਂਗੋਰ-ਕਲਾਸ ਡੀਜ਼ਲ-ਇਲੈਕਟ੍ਰਿਕ ਹਮਲਾਵਰ ਪਣਡੁੱਬੀਆਂ ਲਈ ਹਸਤਾਖਰ ਕੀਤੇ ਗਏ ਇੱਕ ਸਮਝੌਤੇ ਦੇ ਤਹਿਤ ਚੀਨ ਵਿੱਚ ਬਣਾਈ ਗਈ ਸੀ। ਸ਼ੁਰੂਆਤੀ ਚਾਰ ਪਣਡੁੱਬੀਆਂ ਚੀਨ ਵਿੱਚ ਚਾਈਨਾ ਸ਼ਿਪ ਬਿਲਡਿੰਗ ਐਂਡ ਆਫਸ਼ੋਰ ਇੰਟਰਨੈਸ਼ਨਲ ਕੰਪਨੀ (CSIC) ਦੁਆਰਾ ਬਣਾਈਆਂ ਜਾ ਰਹੀਆਂ ਹਨ, ਜਦੋਂ ਕਿ ਬਾਕੀ ਚਾਰ ਪਾਕਿਸਤਾਨ ਵਿੱਚ ਕਰਾਚੀ ਸ਼ਿਪਯਾਰਡ ਐਂਡ ਇੰਜੀਨੀਅਰਿੰਗ ਵਰਕਸ (KSEW) ਵਿਖੇ ਤਕਨਾਲੋਜੀ ਦੇ ਤਬਾਦਲੇ ਰਾਹੀਂ ਨਿਰਮਾਣ ਅਤੇ ਅਸੈਂਬਲੀ ਅਧੀਨ ਹਨ।
ਇੱਥੇ ਦੱਸ ਦਈਏ ਕਿ 'ਹੈਂਗੋਰ' ਸ਼ਬਦ ਬੰਗਾਲੀ ਭਾਸ਼ਾ ਤੋਂ ਆਇਆ ਹੈ ਜਿਸਦਾ ਅਰਥ ਹੈ 'ਸ਼ਾਰਕ', ਇਹ 1971 ਤੋਂ ਪਹਿਲਾਂ ਦੀਆਂ ਪਰੰਪਰਾਵਾਂ ਦਾ ਸਨਮਾਨ ਕਰਦਾ ਹੈ ਜਦੋਂ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ। ਅਸਲ ਹੈਂਗੋਰ ਇੱਕ ਫ੍ਰੈਂਚ-ਨਿਰਮਿਤ ਡੈਫਨੇ-ਕਲਾਸ ਪਣਡੁੱਬੀ ਸੀ, ਜੋ ਪਾਕਿਸਤਾਨ ਨੇਵੀ ਵਿੱਚ ਹਮਲਾ ਕਰਨ ਵਾਲੀਆਂ ਪਣਡੁੱਬੀਆਂ ਦੀ ਇੱਕ ਲੜੀ ਸੀ। ਆਧੁਨਿਕ ਹੈਂਗੋਰ ਕਲਾਸ ਦੇ ਜਹਾਜ਼ ਬਹੁਤ ਹੀ ਉੱਨਤ, ਸਟੀਲਥ-ਸਮਰੱਥ ਹਮਲਾ ਕਰਨ ਵਾਲੀਆਂ ਪਣਡੁੱਬੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
