ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

Friday, Jun 12, 2026 - 04:00 PM (IST)

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

ਵੈੱਬ ਡੈਸਕ : ਪਾਕਿਸਤਾਨ ਵਿਚ ਹਾਲਾਤ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਹਨ। ਇਸ ਦੌਰਾਨ ਪਾਕਿਸਤਾਨੀ ਸਰਕਾਰ ਡੁੱਬਦੀ ਅਰਥਵਿਵਸਥਾ ਨੂੰ ਬਚਾਉਣ ਲਈ ਜੋ ਬਲ ਪੈ ਰਿਹਾ ਹੈ ਕਰ ਰਹੀ ਹੈ। ਇਸੇ ਦੌਰਾਨ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਗਧੇ ਦੇ ਮਾਸ ਤੇ ਉਸ ਨਾਲ ਜੁੜੇ ਹੋਰ ਉਤਪਾਦਾਂ ਦੇ ਨਿਰਯਾਤ ਨੂੰ ਚੀਨ ਵਿਚ ਵਧਾਉਣ ਉੱਤੇ ਕੰਮ ਕਰ ਰਿਹਾ ਹੈ, ਜਿਥੇ ਇਸ ਦੇ ਪੋਸ਼ਕ ਤੇ ਚਿਕਿਤਸਕ ਗੁਣਾਂ ਕਾਰਨ ਇਸ ਦੀ ਮੰਗ ਵਧੇਰੇ ਹੈ। ਪਾਕਿਸਤਾਨ ਦੀ ਆਰਥਿਕ ਸਮੀਖਿਆ 2025-26 ਨੂੰ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਪੇਸ਼ ਕੀਤਾ।

ਚੀਨ 'ਚ ਗਧੇ ਦੇ ਮਾਸ ਦੀ ਵਧਦੀ ਮੰਗ
ਗਧੇ ਦੇ ਮਾਸ ਅਤੇ ਹੋਰ ਉਤਪਾਦਾਂ ਲਈ ਨਵੇਂ ਨਿਰਯਾਤ ਮੌਕੇ ਸਿਰਲੇਖ ਹੇਠ, ਸਮੀਖਿਆ 'ਚ ਕਿਹਾ ਗਿਆ ਹੈ ਕਿ ਗਧੇ ਦੇ ਮਾਸ, ਚਮੜੀ ਤੇ ਸੰਬੰਧਿਤ ਉਤਪਾਦਾਂ ਦਾ ਨਿਰਯਾਤ ਇੱਕ ਵਿਸ਼ੇਸ਼ ਬਾਜ਼ਾਰ ਦੀ ਪੇਸ਼ਕਸ਼ ਕਰਦਾ ਹੈ। ਚੀਨ 'ਚ ਵੱਧਦੀ ਮੰਗ ਕਾਰਨ ਵਿਕਾਸ ਦੀ ਮਹੱਤਵਪੂਰਨ ਸੰਭਾਵਨਾ ਹੈ। ਚੀਨ 'ਚ ਗਧੇ ਦਾ ਮਾਸ, ਦੁੱਧ ਤੇ ਜੈਲੇਟਿਨ ਨੂੰ ਉਨ੍ਹਾਂ ਦੇ ਪੌਸ਼ਟਿਕ ਤੇ ਚਿਕਿਤਸਕ ਗੁਣਾਂ ਲਈ ਮਹੱਤਵ ਦਿੱਤਾ ਜਾਂਦਾ ਹੈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਨੇ ਇਸ ਵਪਾਰ ਨੂੰ ਸਮਰਥਨ ਦੇਣ ਲਈ ਚੀਨ ਨਾਲ ਸੈਨੇਟਰੀ ਦਿਸ਼ਾ-ਨਿਰਦੇਸ਼ਾਂ 'ਤੇ ਦਸਤਖਤ ਕੀਤੇ ਹਨ।

ਪਾਕਿਸਤਾਨ ਕਰੇਗਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ
ਇਸ ਪਹਿਲਕਦਮੀ ਨਾਲ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਮਿਲਣ, ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਹੋਣ ਅਤੇ ਸਥਾਨਕ ਕਿਸਾਨਾਂ ਲਈ ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਸਮੀਖਿਆ 'ਚ ਜ਼ਿਕਰ ਕੀਤਾ ਗਿਆ ਹੈ ਕਿ ਮੈਸਰਜ਼ ਸ਼ਹਿਜ਼ਾਦ ਐਂਡ ਸ਼ਾਓ ਕੰਪਨੀ ਨੂੰ 'ਗਵਾਦਰ ਫ੍ਰੀ ਜ਼ੋਨ' 'ਚ ਗਧਿਆਂ ਦੇ ਬੁੱਚੜਖਾਨੇ ਸਥਾਪਤ ਕਰਨ ਲਈ ਇੱਕ ਨਵਾਂ ਲਾਇਸੈਂਸ ਦਿੱਤਾ ਗਿਆ ਹੈ। ਇਸ ਨਾਲ ਮੈਸਰਜ਼ ਹੇਂਗੇਂਗ ਵਪਾਰ ਤੋਂ ਇਲਾਵਾ, ਲਾਇਸੰਸਸ਼ੁਦਾ ਕੰਪਨੀਆਂ ਦੀ ਕੁੱਲ ਗਿਣਤੀ ਦੋ ਹੋ ਗਈ ਹੈ।

ਪੇਂਡੂ ਘਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਗਧੇ
ਆਰਥਿਕ ਸਮੀਖਿਆ ਦੇ ਅਨੁਸਾਰ, ਪਾਕਿਸਤਾਨ 'ਚ ਗਧਿਆਂ ਦੀ ਆਬਾਦੀ 2024-25 ਵਿੱਚ 6 ਮਿਲੀਅਨ ਤੋਂ ਵੱਧ ਕੇ 2025-26 ਵਿੱਚ 6.2 ਮਿਲੀਅਨ ਹੋ ਗਈ ਹੈ। ਇਹ ਅੰਕੜਾ 2023-24 ਵਿੱਚ 5.9 ਮਿਲੀਅਨ ਸੀ। ਰਵਾਇਤੀ ਤੌਰ 'ਤੇ, ਗਧਿਆਂ ਦੀ ਵਰਤੋਂ ਭਾਰੀ ਬੋਝ ਚੁੱਕਣ ਜਾਂ ਢੋਣ ਲਈ ਕੀਤੀ ਜਾਂਦੀ ਹੈ। ਉਹ ਪੇਂਡੂ ਘਰਾਂ ਦਾ ਇੱਕ ਅਨਿੱਖੜਵਾਂ ਅੰਗ ਰਹੇ ਹਨ, ਕਿਉਂਕਿ ਉਹਨਾਂ ਦੀ ਵਰਤੋਂ ਖੇਤੀਬਾੜੀ ਖੇਤਰਾਂ ਵਿੱਚ ਫਸਲਾਂ, ਚਾਰਾ, ਲੱਕੜ ਅਤੇ ਹੋਰ ਸਮੱਗਰੀ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News