SA: ਭਿਆਨਕ ਸੜਕ ਹਾਦਸਾ! ਮਿੰਨੀ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 11 ਹਲਾਕ

Thursday, Jan 29, 2026 - 04:27 PM (IST)

SA: ਭਿਆਨਕ ਸੜਕ ਹਾਦਸਾ! ਮਿੰਨੀ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 11 ਹਲਾਕ

ਜੋਹਾਨਸਬਰਗ (ਏਜੰਸੀ) : ਦੱਖਣੀ ਅਫਰੀਕਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਪੂਰਬੀ ਕਵਾਜ਼ੁਲੂ-ਨਟਾਲ (KwaZulu-Natal) ਸੂਬੇ ਵਿੱਚ ਇੱਕ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਿਹਤ 'ਤੇ ਸਸਪੈਂਸ ਬਰਕਰਾਰ ! ਅੱਧੀ ਰਾਤ ਨੂੰ ਲੁਕ-ਛਿਪ ਕੇ ਲਿਜਾਇਆ ਗਿਆ ਹਸਪਤਾਲ

ਹਾਦਸੇ ਦਾ ਮੰਜ਼ਰ: ਮਿੰਨੀ ਬੱਸ ਦੇ ਉੱਡੇ ਪਰਖੱਚੇ

ਸਥਾਨਕ ਸਰਕਾਰੀ ਅਧਿਕਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਮੁਤਾਬਕ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਬਾਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਸਿਬੋਨਿਸੋ ਡੂਮਾ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਸਕੂਲੀ ਬੱਚਾ ਵੀ ਸ਼ਾਮਲ ਹੈ। ਨਿੱਜੀ ਪੈਰਾਮੈਡਿਕ ਸੇਵਾ 'ALS ਪੈਰਾਮੈਡਿਕਸ' ਦੇ ਬੁਲਾਰੇ ਗੈਰਿਥ ਜੈਮੀਸਨ ਨੇ ਪੁਸ਼ਟੀ ਕੀਤੀ ਕਿ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਰੁਪਏ ਨੇ ਲਾਇਆ ਇਤਿਹਾਸਕ ਗੋਤਾ ! ਡਾਲਰ ਦੇ ਮੁਕਾਬਲੇ All Time Low ਪੁੱਜੀ ਭਾਰਤੀ ਕਰੰਸੀ

ਡਰਾਈਵਰ ਸਮੇਤ ਕਈਆਂ ਦੀ ਹਾਲਤ ਨਾਜ਼ੁਕ

ਜਾਣਕਾਰੀ ਮੁਤਾਬਕ ਮਿੰਨੀ ਬੱਸ ਦਾ ਡਰਾਈਵਰ ਗੱਡੀ ਦੇ ਮਲਬੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ, ਜਿਸ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਕਈ ਜ਼ਖਮੀਆਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR

ਹਫਤੇ ਦੇ ਅੰਦਰ ਦੂਜਾ ਵੱਡਾ ਹਾਦਸਾ

ਦੱਖਣੀ ਅਫਰੀਕਾ ਵਿੱਚ ਸੜਕ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ਿਕਰਯੋਗ ਹੈ ਕਿ ਕਰੀਬ ਇੱਕ ਹਫਤਾ ਪਹਿਲਾਂ ਹੀ ਇੱਕ ਮਿੰਨੀ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਦੀ ਟੱਕਰ ਵਿੱਚ 14 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤਾਜ਼ਾ ਹਾਦਸੇ ਨੇ ਇੱਕ ਵਾਰ ਫਿਰ ਦੇਸ਼ ਵਿੱਚ ਸੜਕ ਸੁਰੱਖਿਆ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: 8 ਸਾਲਾਂ ਬਾਅਦ ਸੁਧਰਨਗੇ ਰਿਸ਼ਤੇ! ਬੀਜਿੰਗ ਪਹੁੰਚੇ ਬ੍ਰਿਟਿਸ਼ PM ਸਟਾਰਮਰ, ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News