ਆਸਟ੍ਰੇਲੀਆ ''ਚ ਟੈਕਸੀ ਨੇ 2 ਬੱਚਿਆਂ ਨੂੰ ਮਾਰੀ ਟੱਕਰ, ਹਾਲਤ ਗੰਭੀਰ

01/18/2018 10:50:18 AM

ਸਿਡਨੀ (ਬਿਊਰੋ)— ਸਿਡਨੀ ਦੇ ਦੱਖਣੀ ਤੱਟ 'ਤੇ ਦੋ ਭੈਣ-ਭਰਾਵਾਂ ਨੂੰ ਇਕ ਟੈਕਸੀ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਦੋਵੇਂ ਭੈਣ-ਭਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਸਵੇਰੇ 11 ਵਜੇ ਹੋਇਆ। ਐਮਰਜੈਂਸੀ ਅਧਿਕਾਰੀਆਂ ਨੂੰ ਕਰੌਸ ਨੈਸਟ 'ਤੇ ਪੈਸੀਫਿਕ ਹਾਈਵੇਅ 'ਤੇ ਬੁਲਾਇਆ ਗਿਆ। 10 ਸਾਲਾ ਲੜਕੀ ਦੇ ਸਿਰ 'ਤੇ ਸੱਟਾਂ ਲਗੀਆਂ ਹਨ ਜਦਕਿ ਉਸ ਦੇ 6 ਸਾਲਾ ਭਰਾ ਦਾ ਚਿਹਰਾ ਬੁਰੀ ਤਰ੍ਹਾਂ ਛਿੱਲਿਆ ਗਿਆ ਹੈ।

PunjabKesari

ਦੋਹਾਂ ਭੈਣ-ਭਰਾਵਾਂ ਨੂੰ ਰੋਇਲ ਨੌਰਥ ਸ਼ੌਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਹਾਦਸੇ ਕਾਰਨ ਹਾਈਵੇਅ 'ਤੇ ਕਾਫੀ ਸਮੇਂ ਤੱਕ ਆਵਾਜਾਈ ਠੱਪ ਰਹੀ।


Related News