ਰੋਮਾ ਇੰਟਰਨੈਸ਼ਨਲ ਬ੍ਰਿਜ ''ਤੇ 1.6 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ

Saturday, Feb 08, 2025 - 01:30 PM (IST)

ਰੋਮਾ ਇੰਟਰਨੈਸ਼ਨਲ ਬ੍ਰਿਜ ''ਤੇ 1.6 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ

ਨਿਊਯਾਰਕਨ (ਰਾਜ ਗੋਗਨਾ)- ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਟਰੈਕਟਰ-ਟ੍ਰੇਲਰ ਵਿੱਚ ਲੁਕਾਈ ਹੋਈ 1.6 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ। ਰੋਮਾ ਪੋਰਟ ਆਫ਼ ਐਂਟਰੀ ਦੇ ਪੋਰਟ ਡਾਇਰੈਕਟਰ ਐਂਡਰੇਸ ਗੁਆਰਾ ਨੇ ਕਿਹਾ ਕਿ ਲੰਘੀ 31 ਜਨਵਰੀ ਨੂੰ ਰੋਮਾ ਇੰਟਰਨੈਸ਼ਨਲ ਬ੍ਰਿਜ ਕਾਰਗੋ ਫੈਸੀਲਿਟੀ 'ਤੇ ਨਿਯੁਕਤ ਸੀਬੀਪੀ ਅਧਿਕਾਰੀਆਂ ਨੇ ਮੈਕਸੀਕੋ ਤੋਂ ਆਉਂਦਾ ਇੱਕ ਟਰੈਕਟਰ ਟ੍ਰੇਲਰ ਰੋਕਿਆ, ਜਿਸ ਵਿੱਚ ਸਾਫਟ ਡਰਿੰਕਸ ਦੀ ਇੱਕ ਵਪਾਰਕ ਖੇਪ ਲਿਜਾਈ ਜਾ ਰਹੀ ਸੀ। 

ਇਹ ਵੀ ਪੜ੍ਹੋ: ਇਸ ਦਿਨ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਮੋਦੀ, ਤਰੀਕ ਆਈ ਸਾਹਮਣੇ

ਜਾਂਚ ਕਰਨ 'ਤੇ, ਅਧਿਕਾਰੀਆਂ ਨੂੰ ਲੁਕਾ ਕੇ ਰੱਖੇ ਗਏ ਕੋਕੀਨ ਦੇ 50 ਪੈਕੇਜ ਮਿਲੇ, ਜਿਨ੍ਹਾਂ ਦਾ ਭਾਰ 120.15 ਪੌਂਡ (54.5 ਕਿਲੋਗ੍ਰਾਮ) ਸੀ। ਕੋਕੀਨ ਦੀ ਅੰਦਾਜ਼ਨ ਬਾਜ਼ਾਰੀ ਕੀਮਤ 1,604,262 ਡਾਲਰ ਹੈ। ਅਧਿਕਾਰੀਆਂ ਨੇ ਟਰੱਕ, ਨਸ਼ੀਲੇ ਪਦਾਰਥਾਂ ਅਤੇ ਡਰਾਈਵਰ ਨੂੰ ਰੋਮਾ ਪੁਲਿਸ ਵਿਭਾਗ ਦੇ ਹਵਾਲੇ ਕਰ ਦਿੱਤਾ। ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਅਤੇ ਇੱਕ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅਹਿਮ ਖਬਰ; ਸਾਊਦੀ ਅਰਬ ਨੇ ਭਾਰਤ ਸਣੇ 14 ਦੇਸ਼ਾਂ ਲਈ ਬਦਲੇ ਵੀਜ਼ਾ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News