CNN ਨੇ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ''ਤੇ ਕੇਸ

11/15/2018 1:22:27 AM

ਵਾਸ਼ਿੰਗਟਨ — ਅਮਰੀਕੀ ਨਿਊਜ਼ ਚੈਨਲ ਸੀ. ਐਨ. ਐਨ. ਨੇ ਮੰਗਲਵਾਰ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਖਿਲਾਫ ਕੇਸ ਦਾਇਰ ਕੀਤਾ। ਇਸ 'ਚ ਦੋਸ਼ ਲਾਇਆ ਕਿ ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਨਾਲ ਬਹਿਸ ਤੋਂ ਬਾਅਦ ਰਿਪੋਰਟਰ ਜਿਮ ਐਕੋਸਟਾ ਦੇ ਪ੍ਰੈਸ ਕਾਰਡ ਨੂੰ ਰੱਦ ਕਰ ਸੰਵਿਧਾਨ ਦੇ ਤਹਿਤ ਪੱਤਰਕਾਰਾਂ ਦੇ ਸੁਤੰਤਰ ਅਧਿਕਾਰਾਂ ਦਾ ਉਲੰਘਣ ਕੀਤਾ।
ਸੀ. ਐਨ. ਐਨ. ਨੇ ਕੇਸ ਦਾ ਐਲਾਨ ਕਰਦੇ ਹੋਏ ਇਕ ਬਿਆਨ 'ਚ ਆਖਿਆ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਗਲਤ ਤਰੀਕੇ ਨਾਲ ਰੱਦ ਕਰਨਾ ਪ੍ਰੈਸ ਦੀ ਸੁਤੰਤਰਤਾ ਦੇ ਸੀ. ਐਨ. ਐਨ. ਅਤੇ ਐਕੋਸਟਾ ਦੇ ਸੋਧ ਦਾ ਪਹਿਲਾ ਅਧਿਕਾਰ ਅਤੇ ਪ੍ਰਸਤਾਵਿਤ ਪ੍ਰਕਿਰਿਆ ਦੇ 5ਵੇਂ ਸੋਧ ਦੇ ਅਧਿਕਾਰ ਦਾ ਉਲੰਘਣ ਹੈ। ਬਿਆਨ 'ਚ ਕਿਹਾ ਗਿਆ ਅਸੀਂ ਅਦਾਲਤ ਦੇ ਆਦੇਸ਼ 'ਤੇ ਤੁਰੰਤ ਰੋਕ ਲਾਉਣ ਅਤੇ ਜਿਮ ਦਾ ਕਾਰਡ ਵਾਪਸ ਕਰਨ ਦਾ ਜ਼ਿਕਰ ਕੀਤਾ ਹੈ ਅਤੇ ਅਸੀਂ ਇਸ ਪ੍ਰਕਿਰਿਆ ਦੇ ਤਹਿਤ ਸਥਾਈ ਰਾਹਤ ਮੰਗਾਂਗੇ।
ਦੱਸ ਦਈਏ ਕਿ ਵ੍ਹਾਈਟ ਹਾਊਸ ਨੇ ਸੀ. ਐਨ. ਐਨ. ਦੇ ਇਕ ਰਿਪੋਰਟਰ ਦਾ ਪ੍ਰੈਸ ਸਕੱਤਰ ਰੱਦ ਕਰ ਦਿੱਤਾ ਸੀ। ਇਸ ਰਿਪੋਰਟਰ ਨੇ ਪ੍ਰੈਸ ਕਾਨਫਰੰਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਕਰ ਲਈ ਸੀ। ਉਥੇ ਇਸ ਮਾਮਲੇ 'ਤੇ ਵਿਵਾਦ ਵਧਣ 'ਤੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡ੍ਰਸ ਨੇ ਆਖਿਆ ਕਿ ਸੀ. ਐਨ. ਐਨ. ਦੇ ਰਿਪੋਰਟਰ ਦੀ ਮਾਨਤਾ ਇਸ ਲਈ ਰੱਦ ਕੀਤੀ ਗਈ, ਕਿਉਂਕਿ ਉਸ ਨੇ ਪ੍ਰੈਸ ਕਾਨਫਰੰਸ ਦੌਰਾਨ ਇਕ ਮਹਿਲਾ ਇੰਟਰਨ ਉਪਰ ਹੱਥ ਰੱਖ ਦਿੱਤੇ ਸਨ। ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਇਸ ਰਿਪੋਰਟਰ ਨੂੰ ਅੜੀਅਲ ਅਤੇ ਅਜੀਬ ਇਨਸਾਨ ਕਿਹਾ ਸੀ।


Related News