ਕਰੀਬੀ ਰੱਖਿਆ ਸਹਿਯੋਗ ਲਈ ਮਹੱਤਵਪੂਰਣ ਸਮਝੌਤੇ ''ਤੇ ਦਸਤਖਤ ਕਰੇਗਾ ਯੂਰਪੀ ਸੰਘ

11/13/2017 10:48:11 AM

ਬ੍ਰਸਲੇਸ (ਭਾਸ਼ਾ)— ਯੂਰਪੀ ਸੰਘ ਸੋਮਵਾਰ ਤੋਂ 20 ਤੋਂ ਵੱਧ ਦੇਸ਼ਾਂ ਨਾਲ ਕਰੀਬੀ ਰੱਖਿਆ ਸੰਬੰਧ ਦੀ ਦਿਸ਼ਾ ਵਿਚ ਕਦਮ ਚੁੱਕਦੇ ਹੋਏ ਇਕ ਇਤਿਹਾਸਿਕ ਸਮਝੌਤੇ 'ਤੇ ਦਸਤਖਤ ਕਰੇਗਾ। ਇਸ ਸਮਝੌਤੇ ਦਾ ਉਦੇਸ਼ ਬ੍ਰੈਕਜਿਟ ਅਤੇ ਕ੍ਰੀਮੀਆ ਪ੍ਰਤੀ ਰੂਸ ਦੇ ਰੱਵਈਏ ਮਗਰੋਂ ਆਪਸੀ ਸਹਿਯੋਗ ਵਧਾਉਣਾ ਹੋਵੇਗਾ। ਮਿਲਟਰੀ ਸੰਬੰਧ ਮਜ਼ਬੂਤ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕਾਫੀ ਸਮੇਂ ਤੋਂ ਕੀਤੀਆਂ ਜਾ ਰਹੀਆਂ ਸਨ ਪਰ ਬ੍ਰਿਟੇਨ ਦੇ ਲਗਾਤਾਰ ਵਿਰੋਧ ਕਾਰਨ ਇਹ ਕੋਸ਼ਿਸ਼ਾਂ ਸਫਲ ਨਾ ਹੋ ਸਕੀਆਂ। ਬ੍ਰੈਕਜਿਟ ਅਤੇ ਰੂਸ ਦੇ ਸਾਲ 2014 ਵਿਚ ਕ੍ਰੀਮੀਆ 'ਤੇ ਸੁਮੇਲ ਮਗਰੋਂ ਮਜ਼ਬੂਤ ਯੂਰਪੀ ਸੁਰੱਖਿਆ ਦੀ ਲੋੜ ਹੈ। ਰੱਖਿਆ ਸਮਝੌਤੇ 'ਤੇ ਸਥਾਈ ਬਣਤਰ ਸਹਿਯੋਗ (ਪੀ. ਈ. ਐੱਸ. ਸੀ. ਓ.), ਯੂਰਪੀ ਸੰਘ ਦੇ ਮੈਂਬਰਾਂ ਵਿਚਕਾਰ ਰੱਖਿਆ ਵਧਾਉਣ ਦੀ ਕੋਸ਼ਿਸ਼ ਅਤੇ ਨਵੇਂ ਮਿਲਟਰੀ ਹਾਰਡਵੇਅਰ ਦੇ ਵਿਕਾਸ ਵਿਚ ਤਾਲਮੇਲ ਵਿਚ ਸੁਧਾਰ ਕਰਨਾ ਚਾਹੁੰਦਾ ਹੈ। ਇਹ ਸਮਝੌਤਾ ਬ੍ਰਿਟੇਨ ਦੇ ਵੱਖ ਹੋਣ ਮਗਰੋਂ ਜਰਮਨੀ ਅਤੇ ਫਰਾਂਸ ਦੀ ਅਗਵਾਈ ਵਿਚ ਯੂਰਪੀ ਸੰÎਘ ਨੂੰ ਦੁਬਾਰਾ ਖੜ੍ਹੇ ਕਰਨ ਦੀਆਂ ਕੋਸ਼ਿਸ਼ਾਂ ਦਾ ਇਕ ਹਿੱਸਾ ਹੈ। ਰੱਖਿਆ ਸਹਿਯੋਗ ਦੇ ਸੰਬੰਧ ਵਿਚ ਜੂਨ ਵਿਚ ਯੂਰਪੀ ਸੰਘ ਨੇ 5.5 ਅਰਬ ਯੂਰੋ ਦੀ ਰੱਖਿਆ ਫੰਡ ਦਾ ਐਲਾਨ ਕੀਤਾ ਸੀ।


Related News