ਜਲਵਾਯੂ ਸੰਮੇਲਨ : ਗਲਾਸਗੋ ’ਚ PM ਮੋਦੀ ਨੇ ਜਾਨਸਨ ਨਾਲ ਕੀਤੀ ਮੁਲਾਕਾਤ

Tuesday, Nov 02, 2021 - 04:18 PM (IST)

ਜਲਵਾਯੂ ਸੰਮੇਲਨ : ਗਲਾਸਗੋ ’ਚ PM ਮੋਦੀ ਨੇ ਜਾਨਸਨ ਨਾਲ ਕੀਤੀ ਮੁਲਾਕਾਤ

ਗਲਾਸਗੋ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਾਸਗੋ ’ਚ ਜਲਵਾਯੂ ਤਬਦੀਲੀ ’ਤੇ ਸੰਯੁਕਤ ਰਾਸ਼ਟਰ ਸੰਮੇਲਨ ਦੌਰਾਨ ਮੇਜ਼ਬਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਾਰਿਸ ਜਾਨਸਨ ਨਾਲ ਸੋਮਵਾਰ ਨੂੰ ਵੱਖ ਤੋਂ ਬੈਠਕ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਟਵੀਟ ’ਚ ਦੋਹਾਂ ਨੇਤਾਵਾਂ ਦੀ ਇੱਕਠਦਿਆਂ ਦੀ ਤਸਵੀਰ ਨਾਲ ਇਸ ਬੈਠਕ ਦੀ ਜਾਣਕਾਰੀ ਦਿੱਤੀ। ਬਾਗਚੀ ਨੇ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ  ਬਾਰਿਸ ਜਾਨਸਨ ਨਾਲ ਅੱਜ ਮੁਲਾਕਾਤ ਕੀਤੀ। ਉਨ੍ਹਾਂ ਨੂੰ ਸੀ.ਓ.ਪੀ. 26 ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ।’’ 

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਸਾਰ ਮੋਦੀ ਨੇ ਇਸ ਮੁਲਾਕਾਤ ’ਚ ਜਾਨਸਨ ਦੇ ‘ਗ੍ਰੀਨ ਹਾਈਡ੍ਰੋਜਨ’, ਨਵੀਨੀਕਰਨ ਅਤੇ ਸਵੱਛ ਤਕਨਾਲੋਜੀ ਵਰਗੇ ਖੇਤਰਾਂ ’ਚ ਸਹਿਯੋਗ ’ਤੇ ਚਰਚਾ ਕੀਤੀ। ਦੋਵੇਂ ਨੇਤਾਵਾਂ ਨੇ ਅਰਥਵਿਵਸਥਾ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਜਨਤਾ ਦਰਮਿਆਨ ਵਿਅਕਤੀਗੱਤ ਸੰਬੰਧਾਂ ਦੇ ਵਿਸ਼ੇ ’ਚ ਵੀ ਗੱਲਬਾਤ ਕੀਤੀ। ਮੋਦੀ ਜਲਵਾਯੂ ਸੰਮੇਲਨ ’ਚ ਹਿੱਸਾ ਲੈਣ ਲਈ ਰੋਮ ਤੋਂ ਇੱਥੇ ਭਾਰਤੀ ਸਮੇਂ ਅਨੁਸਾਰ ਅੱਜ ਤੜਕੇ ਪਹੁੰਚੇ। ਉਹ ਕੱਲ ਇੱਥੋਂ ਭਾਰਤ ਵਾਪਸੀ ਕਰਨਗੇ। ਇੱਥੇ ਮੋਦੀ ਦੀ ਵਿਸ਼ਵ ਦੇ ਕੁਝ ਹੋਰ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਹੋ ਸਕਦੀਆਂ ਹਨ। ਜਾਨਸਨ ਤੋਂ ਪਹਿਲਾਂ ਮੋਦੀ ਦੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਫਤਾਲੀ ਬੇਨੇਟ ਨਾਲ ਵੀ ਵੱਖ ਤੋਂ ਗੱਲਬਾਤ ਹੋਈ।


author

DIsha

Content Editor

Related News