ਪੌਣ-ਪਾਣੀ ਦੀ ਤਬਦੀਲੀ ਡੌਲਫਿਨਾਂ ਦੇ ਜੀਵਨ ਲਈ ਖਤਰਾ!

Wednesday, Apr 03, 2019 - 09:18 AM (IST)

ਪੌਣ-ਪਾਣੀ ਦੀ ਤਬਦੀਲੀ ਡੌਲਫਿਨਾਂ ਦੇ ਜੀਵਨ ਲਈ ਖਤਰਾ!

ਜੇਨੇਵਾ, (ਭਾਸ਼ਾ)–ਇਕ ਅਧਿਐਨ ’ਚ ਦੇਖਿਆ ਗਿਆ ਹੈ ਕਿ ਜਦੋਂ ਪੌਣ-ਪਾਣੀ ’ਚ ਤਬਦੀਲੀ ਹੁੰਦੀ ਹੈ ਤਾਂ ਉਸ ਨਾਲ ਸਮੁੰਦਰੀ ਥਣਧਾਰੀ ਜੀਵਾਂ ਖਾਸ ਕਰਕੇ ਡੌਲਫਿਨ ਮੱਛੀਆਂ ਦੇ ਜੀਵਨ ਲਈ ਖਤਰਾ ਪੈਦਾ ਹੋ ਜਾਂਦਾ ਹੈ ਤੇ ਇਸ ਨਾਲ ਪਹਿਲਾਂ ਨਾਲੋਂ ਇਨ੍ਹਾਂ ਜੀਵਾਂ ਦਾ ਰੱਖ-ਰਖਾਅ ਵੀ ਪ੍ਰਭਾਵਿਤ ਹੁੰਦਾ ਹੈ।

2011 ਦੇ ਮੁੱਢਲੇ ਦੌਰ ਦੌਰਾਨ ਗਰਮ ਲਹਿਰ ਨੇ ਸਾਲਾਨਾ ਔਸਤ ਤੋਂ ਚਾਰ ਡਿਗਰੀ ਤੋਂ ਵਧੇਰੇ ਤਾਪਮਾਨ ’ਚ ਵਾਧਾ ਹੋ ਗਿਆ ਸੀ। ਇਹ ਅਧਿਐਨ ਸਵਿਟਜ਼ਰਲੈਂਡ ’ਚ ਜਿਊਰਿਕ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਰਦਿਆਂ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪੌਣ ਪਾਣੀ ਦੀ ਇਸ ਤਬਦੀਲੀ ਨਾਲ ਡੌਲਫਿਨ ਦੀ ਪੈਦਾਵਾਰ ਅਤੇ ਉਨ੍ਹਾਂ ਦੇ ਜੀਵਨ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

PunjabKesari

ਉਨ੍ਹਾਂ ਨੇ 2007 ਤੋਂ 2017 ਤੱਕ ਇਕ ਦਹਾਕੇ ’ਚ ਸੈਂਕੜੇ ਜੀਵਾਂ ਦੇ ਲੰਮੇ ਸਮੇਂ ਤੋਂ ਡਾਟਾ ਇਕੱਤਰ ਕੀਤਾ ਹੈ ਅਤੇ ਉਨ੍ਹਾਂ ਦੇ ਵਿਸ਼ਲੇਸ਼ਣ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ 2011 ਦੀ ਗਰਮ ਲਹਿਰ ਨਾਲ ਡੌਲਫਿਨਾਂ ਦੇ ਜੀਵਨ ਦੀ ਦਰ 12 ਫੀਸਦੀ ’ਚ ਗਿਰਾਵਟ ਆ ਗਈ ਸੀ। ਹੋਰ ਤਾਂ ਹੋਰ ਮਾਦਾ ਡੌਲਫਿਨ ਨੇ ਬਹੁਤ ਹੀ ਘੱਟ ਬੱਚਿਆਂ ਨੂੰ ਜਨਮ ਦਿੱਤਾ ਤੇ ਇਹ ਘਟਨਾ 2017 ਤੱਕ ਚਲਦੀ ਰਹੀ ਸੀ।


Related News