ਪੂਰੀ ਦੁਨੀਆ ''ਚ ਇਸ ਕਾਰਨ ਵਧ ਰਹੇ ਹਨ ਖੁਦਕੁਸ਼ੀਆਂ ਦੇ ਮਾਮਲੇ

07/28/2019 4:52:31 PM

ਨਵੀਂ ਦਿੱਲੀ/ਕੈਲੀਫੋਰਨੀਆ— ਇਕ ਨਵੇਂ ਅਧਿਐਨ 'ਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਲੋਕਾਂ 'ਚ ਡਿਪ੍ਰੈਸ਼ਨ ਵਧ ਰਿਹਾ ਹੈ। ਇਸ ਕਾਰਨ ਆਤਮਹੱਤਿਆ ਦੇ ਮਾਮਲੇ ਵਧ ਰਹੇ ਹਨ। ਅਧਿਐਨ 'ਚ ਕਿਹਾ ਗਿਆ ਹੈ ਕਿ ਜਲਯਾਯੂ ਪਰਿਵਰਨ ਦੇ ਕਾਰਨ ਗਰਮ ਹੋ ਰਹੇ ਮੌਸਮ ਕਾਰਨ ਲੋਕਾਂ ਦੇ ਵਿਵਹਾਰ 'ਚ ਅਚਾਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਡਿਪ੍ਰੈਸ਼ਨ ਨਾਲ ਭਰੀਆਂ ਪੋਸਟਾਂ ਲਿਖਦੇ ਹਨ। ਰਿਸਰਚਰਾਂ ਨੇ 50 ਕਰੋੜ ਟਵੀਟਾਂ ਦਾ ਵਿਸ਼ਲੇਸ਼ਣ ਕਰਕੇ ਇਹ ਅਧਿਐਨ ਕੀਤਾ।

ਇਹ ਅਧਿਐਨ ਨੇਚਰ ਕਲਾਈਮੇਟ ਚੇਂਜ ਜਨਰਲ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਜਲਵਾਯੂ ਪਰਿਵਰਨ ਆਰਥਿਕ ਮੰਦੀ ਵਾਂਗ ਵਿਨਾਸ਼ਕਾਰੀ ਹੈ। ਜਿਸ ਤਰ੍ਹਾਂ ਨਾਲ ਆਰਥਿਕ ਮੰਦੀ ਵੇਲੇ ਲੋਕਾਂ 'ਚ ਨਿਰਾਸ਼ਾ ਵਧਦੀ ਹੈ ਤੇ ਆਤਮਹੱਤਿਆ ਦੀ ਦਰ ਵਧ ਜਾਂਦੀ ਹੈ। ਉਸੇ ਤਰ੍ਹਾਂ ਜਲਵਾਯੂ ਪਰਿਵਰਤਨ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਮਾਰਸ਼ਲ ਬਰਕ ਨੇ ਦੱਸਿਆ ਕਿ 2050 'ਚ ਅਨੁਮਾਨਿਤ ਤਾਪਮਾਨ ਵਧਣ ਨਾਲ ਅਮਰੀਕਾ ਤੇ ਮੈਕਸੀਕੋ 'ਚ ਹਰੇਕ ਸਾਲ 21,000 ਤੋਂ ਵਧੇਰੇ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਉਣਗੇ।

ਖੋਜਕਾਰ ਸਰਦੀਆਂ ਤੋਂ ਹੀ ਇਸ ਗੱਲ ਨੂੰ ਮਾਨਤਾ ਦਿੰਦੇ ਆਏ ਹਨ ਕਿ ਗਰਮੀਆਂ ਦੇ ਮੌਸਮ 'ਚ ਆਮਤਹੱਤਿਆ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਆਤਮਹੱਤਿਆ ਦੇ ਮਾਮਲੇ ਵਧਣ 'ਚ ਤਾਪਮਾਨ ਦੇ ਇਲਾਵਾ ਹੋਰ ਕਾਰਕ ਵੀ ਹੁੰਦੇ ਹਨ, ਜਿਵੇਂ ਨੌਕਰੀ ਦੀ ਟੈਂਸ਼ਨ ਤੇ ਘਰ 'ਚ ਕਲੇਸ਼। ਸਿਰਫ ਤਾਪਮਾਨ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਖੋਜਕਾਰਾਂ ਨੇ ਕਈ ਦਹਾਕਿਆਂ ਤੱਕ ਅਮਰੀਕਾ ਤੇ ਮੈਕਸੀਕੋ ਦੇ ਸ਼ਹਿਰਾਂ 'ਚ ਵਧਦੇ ਤਾਪਮਾਨ ਤੇ ਆਤਮਹੱਤਿਆਵਾਂ ਦੇ ਅੰਕੜਿਆਂ ਦਾ ਤੁਲਨਾ ਕੀਤੀ।

ਇਸ ਤਰ੍ਹਾਂ ਕੀਤਾ ਅਧਿਐਨ
ਖੋਜਕਾਰਾਂ ਨੇ ਵੱਖ-ਵੱਖ ਭਾਸ਼ਾਵਾਂ ਤਕਰੀਬਨ 50 ਕਰੋੜ ਟਵੀਟਸ ਦਾ ਵੀ ਵਿਸ਼ਲੇਸ਼ਣ ਕੀਤਾ ਤਾਂਕਿ ਇਹ ਜਾਣਿਆ ਜਾ ਸਕੇ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਵਧਦਾ ਤਾਪਮਾਨ ਕਿਸ ਤਰ੍ਹਾਂ ਨਾਲ ਲੋਕਾਂ ਦਾ ਦਿਮਾਗ ਪ੍ਰਭਾਵਿਤ ਕਰਦਾ ਹੈ। ਖੋਜਕਾਰਾਂ ਨੇ ਗਰਮੀ ਦੇ ਮੌਸਮ 'ਚ ਕੀਤੇ ਟਵੀਟਾਂ 'ਚ ਦੇਖਿਆ ਕਿ ਉਨ੍ਹਾਂ 'ਚ 'ਲੋਨਲੀ', 'ਟ੍ਰੈਪਡ' ਜਾਂ 'ਸੁਸਾਇਡ' ਸ਼ਬਦ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਗਿਆ ਸੀ। ਖੋਜਕਾਰਾਂ ਨੇ ਵਧਦੇ ਤਾਪਮਾਨ ਤੇ ਵਧਦੇ ਆਤਮਹੱਤਿਆਵਾਂ ਦੇ ਮਾਮਲਿਆਂ 'ਚ ਗਹਿਰਾ ਸਬੰਧ ਪਾਇਆ।


Baljit Singh

Content Editor

Related News