ਲੰਡਨ ਤੋਂ ਗਲਾਸਗੋ ਤੱਕ ਪੈਦਲ ਯਾਤਰਾ ਕਰਕੇ ਕੋਪ 26 ਸੰਮੇਲਨ ''ਚ ਪਹੁੰਚਣਗੇ ਜਲਵਾਯੂ ਕਾਰਕੁੰਨ

Monday, Oct 25, 2021 - 11:51 PM (IST)

ਲੰਡਨ ਤੋਂ ਗਲਾਸਗੋ ਤੱਕ ਪੈਦਲ ਯਾਤਰਾ ਕਰਕੇ ਕੋਪ 26 ਸੰਮੇਲਨ ''ਚ ਪਹੁੰਚਣਗੇ ਜਲਵਾਯੂ ਕਾਰਕੁੰਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਨੂੰ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਮਹੱਤਵਪੂਰਨ ਮੌਕਾ ਮੰਨਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਲਵਾਯੂ ਕਾਰਕੁੰਨਾਂ ਦਾ ਇੱਕ ਸਮੂਹ ਕੋਪ 26 ਜਲਵਾਯੂ ਕਾਨਫਰੰਸ ਤੋਂ ਪਹਿਲਾਂ ਜਲਵਾਯੂ ਤਬਦੀਲੀ ਲਈ ਜਾਗਰੂਕਤਾ ਪੈਦਾ ਕਰਨ ਲਈ ਲੰਡਨ ਤੋਂ ਗਲਾਸਗੋ ਤੱਕ ਤਕਰੀਬਨ 500 ਮੀਲ ਦੀ ਪੈਦਲ ਯਾਤਰਾ ਕਰ ਰਿਹਾ ਹੈ।

ਇਹ ਵੀ ਪੜ੍ਹੋ - ਯੂਨਾਈਟਿਡ ਏਅਰਲਾਈਨ ਦੇ ਅਧਿਕਾਰੀ ਦੀ ਲਾਸ਼ ਲਾਪਤਾ ਹੋਣ ਤੋਂ ਇੱਕ ਸਾਲ ਬਾਅਦ ਹੋਈ ਬਰਾਮਦ

'ਲਿਸਨਿੰਗ ਟੂ ਲੈਂਡ' ਨਾਮ ਦੇ ਇਸ ਸਮੂਹ ਨੇ 4 ਸਤੰਬਰ ਨੂੰ ਯਾਤਰਾ ਸ਼ੁਰੂ ਕੀਤੀ ਹੈ ਅਤੇ 31 ਅਕਤੂਬਰ ਨੂੰ ਕਾਨਫਰੰਸ ਲਈ ਸਮੇਂ ਸਿਰ ਗਲਾਸਗੋ ਪਹੁੰਚੇਗਾ। ਲਗਭਗ 20 ਲੋਕਾਂ ਦਾ ਇਹ ਸਮੂਹ ਇੱਕ ਦਿਨ ਵਿੱਚ 10 ਮੀਲ ਪੈਦਲ ਚੱਲਦਾ ਹੈ ਅਤੇ ਜਲਵਾਯੂ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਨਾਲ ਜੁੜਦਾ ਹੈ। ਇਹ ਸਮੂਹ ਮੌਜੂਦਾ ਸਮੇਂ ਐਡਿਨਬਰਾ ਪਹੁੰਚ ਰਿਹਾ ਹੈ ਅਤੇ ਗਲਾਸਗੋ ਵਿੱਚ ਵੱਖ-ਵੱਖ ਕਾਰਗੁਜ਼ਾਰੀਆਂ ਅਤੇ ਸਮਾਗਮਾਂ ਰਾਹੀਂ ਕੋਪ 26 ਵਿੱਚ ਆਪਣੀਆਂ ਖੋਜਾਂ ਅਤੇ ਅਨੁਭਵ ਪੇਸ਼ ਕਰੇਗਾ। ਇਸ ਗਰੁੱਪ ਦੇ ਸਹਿ-ਸੰਸਥਾਪਕਾਂ ਵਿੱਚੋਂ ਇੱਕ, ਥੀਏਟਰ ਨਿਰਮਾਤਾ ਜੋਲੀ ਸੀ. ਬੂਥ ਅਨੁਸਾਰ ਇਸ ਸਮੂਹ ਦੇ ਗਲਾਸਗੋ ਪਹੁੰਚਣ 'ਤੇ ਹਜ਼ਾਰਾਂ ਲੋਕ ਧਰਤੀ ਨਾਲ ਜੁੜਨ ਅਤੇ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News