ਇਜ਼ਰਾਈਲ ਦੇ ਰੱਖਿਆ ਮੰਤਰੀ ਦੇ 'ਕਲੀਨਰ' 'ਤੇ ਲੱਗੇ 'ਜਾਸੂਸੀ' ਦੇ ਦੋਸ਼, ਕੀਤਾ ਗਿਆ ਗ੍ਰਿਫ਼ਤਾਰ

Friday, Nov 19, 2021 - 11:14 AM (IST)

ਇਜ਼ਰਾਈਲ ਦੇ ਰੱਖਿਆ ਮੰਤਰੀ ਦੇ 'ਕਲੀਨਰ' 'ਤੇ ਲੱਗੇ 'ਜਾਸੂਸੀ' ਦੇ ਦੋਸ਼, ਕੀਤਾ ਗਿਆ ਗ੍ਰਿਫ਼ਤਾਰ

ਯੇਰੂਸ਼ਲਮ (ਬਿਊਰੋ): ਇਜ਼ਰਾਈਲ ਵਿਚ ਦੇਸ਼ ਦੇ ਰੱਖਿਆ ਮੰਤਰੀ ਦੇ ਹਾਊਸਕੀਪਰ 'ਤੇ ਕਥਿਤ ਤੌਰ 'ਤੇ ਈਰਾਨ ਨਾਲ ਜੁੜੇ ਹੈਕਰਸ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਜ਼ਰਾਈਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਓਮਰੀ ਗੋਰੇਨ ਦੇ ਤੌਰ 'ਤੇ ਪਛਾਣੇ ਜਾਣ ਵਾਲੇ ਵਿਅਕਤੀ ਦਾ ਕਥਿਤ ਤੌਰ 'ਤੇ ਇਕ ਅਪਰਾਧਿਕ ਰਿਕਾਰਡ ਹੈ ਪਰ ਉਹ ਇਕ ਕਲੀਨਰ ਦੇ ਰੂਪ ਵਿਚ ਰੱਖਿਆ ਮੰਤਰੀ ਬੇਨੀ ਗੈਂਟਜ਼ ਦੇ ਘਰ ਵਿਚ ਕੰਮ ਕਰਦਾ ਸੀ।

PunjabKesari

ਕਲੀਨਰ ਨੇ ਘਰ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ
ਕਲੀਨਰ ਗੋਰੇਨ ਦੀ ਗ੍ਰਿਫ਼ਤਾਰੀ ਨੇ ਇਜ਼ਰਾਈਲ ਦੇ ਨੇਤਾਵਾਂ ਤੱਕ ਪਹੁੰਚ ਰੱਖਣ ਵਾਲੇ ਲੋਕਾਂ ਦੇ ਪਿਛੋਕੜ ਦੀ ਜਾਂਚ 'ਤੇ ਸਵਾਲ ਖੜ੍ਹੇ ਕੀਤੇ ਹਨ। ਗ੍ਰਿਫ਼ਤਾਰੀ ਦੀ ਘੋਸ਼ਣਾ ਕਰਨ ਵਾਲੀ ਸ਼ਿਨ ਬੇਟ ਸੁਰੱਖਿਆ ਸੇਵਾ ਨੇ ਕਿਹਾ ਕਿ ਉਹ ਆਪਣੀ ਜਾਂਚ ਪ੍ਰਕਿਰਿਆਵਾਂ ਦੀ ਸਮੀਖਿਆ ਕਰ ਰਹੀ ਹੈ। ਸੁਰੱਖਿਆ ਸੇਵਾ ਅਤੇ ਦੋਸ਼ ਮੁਤਾਬਕ ਗੋਰੇਨ ਨੇ ਇਜ਼ਰਾਇਲੀ ਮੀਡੀਆ ਵਿਚ 'ਬਲੈਕ ਸ਼ੈਡੋ' ਨਾਮ ਦੇ ਇਕ ਹੈਕਰ ਸਮੂਹ ਦੇ ਬਾਰੇ ਵਿਚ ਰਿਪੋਰਟ ਦੇਖੀ। ਗੋਰੇਨ ਨੇ ਆਪਣੇ ਕੰਪਿਊਟਰ ਸਮੇਤ ਬੇਨੀ ਦੇ ਘਰ ਵਿਚ ਵਿਭਿੰਨ ਵਸਤਾਂ ਦੀਆਂ ਤਸਵੀਰਾਂ ਭੇਜ ਕੇ ਰੱਖਿਆ ਮੰਤਰੀ ਤੱਕ ਆਪਣੀ ਪਹੁੰਚ ਸਮੂਹ ਨੂੰ ਦੱਸੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਮੰਤਰੀ ਦਾ ਵੱਡਾ ਬਿਆਨ, ਕਿਹਾ- ਸਾਨੂੰ ਭਾਰਤ ਤੋਂ ਨਹੀਂ ਸਗੋਂ ਇਸਲਾਮਿਕ ਕੱਟੜਪੰਥੀਆਂ ਤੋਂ ਵੱਡਾ ਖਤਰਾ 

ਸਰਕਾਰ ਨੇ ਕਿਹਾ ਕਿ ਗੋਰੋਚੋਵਸਕੀ ਨਾਮ ਨਾਲ ਪਛਾਣੇ ਗਏ ਗੋਰੇਨ ਨੇ ਬੇਨੀ ਦੇ ਕੰਪਿਊਟਰ ਨੂੰ ਮੈਲਵੇਅਰ ਤੋਂ ਪ੍ਰਭਾਵਿਤ ਕਰਨ 'ਤੇ ਚਰਚਾ ਕੀਤੀ ਪਰ ਕਿਸੇ ਵੀ ਯੋਜਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੇ ਕਿਹਾ ਕਿ ਫਿਲਹਾਲ ਉਸ ਕੋਲ ਵਰਗੀਕ੍ਰਿਤ ਸਮੱਗਰੀ ਤੱਕ ਪਹੁੰਚ ਨਹੀਂ ਸੀ।

ਹੈਕਿੰਗ ਮਾਮਲਿਆਂ ਵਿਚ ਸ਼ਾਮਲ 'ਬਲੈਕ ਸ਼ੈਡੋ'
ਇਜ਼ਰਾਇਲੀ ਮੀਡੀਆ ਨੇ ਦੱਸਿਆ ਕਿ ਗੋਰੇਨ ਨੂੰ ਚਾਰ ਮਾਮਲਿਆਂ ਵਿਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿਚ ਹਥਿਆਰਬੰਦ ਡਕੈਤੀ ਅਤੇ ਘਰ ਵਿਚ ਸੰਨ੍ਹ ਲਗਾਉਣਾ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਬੇਨੀ ਲਈ ਕੰਮ ਕਰਨ ਤੋਂ ਪਹਿਲਾਂ ਉਸ ਦੀ ਸੁਰੱਖਿਆ ਸਮੀਖਿਆ ਨਹੀਂ ਕੀਤੀ ਗਈ ਸੀ। ਇੱਧਰ ਗੋਰੇਨ ਦੇ ਪਬਲਿਕ ਡਿਫੈਂਡਰ ਗੈਲ ਵੁਲਫ ਨੇ ਕਿਹਾ ਕਿ ਗੋਰੋਨ ਸਿਰਫ ਪੈਸੇ ਕਮਾਉਣਾ ਚਾਹੁੰਦਾ ਸੀ ਅਤੇ ਉਸ ਦਾ ਇਰਾਦਾ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ। ਇਜ਼ਰਾਇਲੀ ਮੀਡੀਆ ਮੁਤਾਬਕ 'ਬਲੈਕ ਸ਼ੈਡੋ' ਨੂੰ ਈਰਾਨ ਨਾਲ ਜੋੜਿਆ ਗਿਆ ਹੈ ਅਤੇ ਇਹ ਗਰੁੱਪ ਵਿਆਪਕ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਵੈਬਸਾਈਟਾਂ 'ਤੇ ਹੈਕਿੰਗ ਹਮਲਿਆਂ ਦੀ ਇਕ ਸੀਰੀਜ ਲਈ ਜ਼ਿੰਮੇਵਾਰ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News