ਗਿਲਗਿਤ ''ਚ ਮੁਹੱਰਮ ਦੌਰਾਨ ਝੜਪ, 2 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Monday, Aug 01, 2022 - 10:30 AM (IST)
ਗਿਲਗਿਤ (ਵਾਰਤਾ): ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਖੇਤਰ ਦੇ ਗਿਲਗਿਤ ਵਿੱਚ ਮੁਹੱਰਮ ਦੌਰਾਨ ਦੋ ਧਾਰਮਿਕ ਸਮੂਹਾਂ ਵਿਚਾਲੇ ਹੋਏ ਝੜਪ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਦੋ ਗੁੱਟਾਂ ਵਿਚਾਲੇ ਝੜਪ ਉਸ ਸਮੇਂ ਸ਼ੁਰੂ ਹੋਈ ਜਦੋਂ ਗਿਲਗਿਤ-ਬਾਲਟਿਸਤਾਨ ਦੇ ਚੋਟੀ ਦੇ ਸ਼ੀਆ ਨੇਤਾ ਆਗਾ ਰਾਹਤ ਹੁਸੈਨ ਅਲ-ਹੁਸੈਨੀ ਮੁਹੱਰਮ ਦੀ ਸ਼ੁਰੂਆਤ 'ਚ ਖੋਮਰ ਸਕੁਏਅਰ 'ਤੇ ਧਾਰਮਿਕ ਝੰਡਾ ਲਹਿਰਾ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨਾਲ ਨਜਿੱਠਣ ਲਈ ਅਮਰੀਕਾ ਨਿਊਜ਼ੀਲੈਂਡ ਨਾਲ ਸਬੰਧਾਂ ਨੂੰ ਵਧਾਉਣ ਦਾ ਚਾਹਵਾਨ
ਝੜਪ ਵਿੱਚ ਸ਼ੀਆ ਭਾਈਚਾਰੇ ਦੇ ਦੋ ਲੋਕ ਮਾਰੇ ਗਏ ਅਤੇ 17 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸਈਦ ਇਕਰਾਰ ਹੁਸੈਨ (25) ਅਤੇ ਮੁਹੰਮਦ ਅਲੀ (15) ਵਜੋਂ ਹੋਈ ਹੈ। ਗੋਲੀਬਾਰੀ 'ਚ 17 ਲੋਕ ਜ਼ਖਮੀ ਵੀ ਹੋਏ ਹਨ। ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ ਖਾਲਿਦ ਖੁਰਸ਼ੀਦ ਖਾਨ ਨੇ ਕਿਹਾ ਕਿ ਮੁੱਠੀ ਭਰ ਸ਼ਰਾਰਤੀ ਅਨਸਰ ਸ਼ਹਿਰ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਦੋ ਹਫ਼ਤਿਆਂ ਲਈ ਇਲਾਕੇ ਵਿੱਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ।