ਜਾਨਸਨ ਦੀ ਜਿੱਤ ਪਿੱਛੋਂ ਲੰਡਨ ਵਿਚ ਝੜਪਾਂ

Saturday, Dec 14, 2019 - 06:32 PM (IST)

ਜਾਨਸਨ ਦੀ ਜਿੱਤ ਪਿੱਛੋਂ ਲੰਡਨ ਵਿਚ ਝੜਪਾਂ

ਲੰਡਨ (ਯੂ.ਐੱਨ.ਆਈ.)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਚੋਣਾਂ ਵਿਚ ਜਿੱਤ ਵਿਰੁੱਧ ਸ਼ਨੀਵਾਰ ਸਵੇਰੇ ਵੱਡੀ ਗਿਣਤੀ ਵਿਚ ਲੋਕ ਸਥਾਨਕ ਡਾਊਨਿੰਗ ਸਟ੍ਰੀਟ ਵਿਖੇ ਆ ਗਏ ਤੇ ਉਹਨਾਂ ਦੀ ਪੁਲਸ ਨਾਲ ਕਈ ਥਾਈਂ ਝੜਪ ਹੋਈ।

ਪੁਲਸ ਨੇ ਇਲਾਕੇ ਦੀ ਕਈ ਥਾਵਾਂ ’ਤੇ ਘੇਰਾਬੰਦੀ ਕਰ ਲਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਮੁਤਾਬਕ ਪੁਲਸ ਲੋਕਾਂ ਦੀ ਭੀੜ ਨੂੰ ਕਾਬੂ ਕਰਦੀ ਨਜ਼ਰ ਆਈ। ਵੀਡੀਓ ਵਿਚ ਕੇਂਦਰੀ ਲੰਡਨ ਦੀ ਪਾਰਲੀਮੈਂਟ ਸਟ੍ਰੀਟ ਦੇ ਹੇਠਲੇ ਹਿੱਸੇ ਵਿਚ ਪੁਲਸ ਮੁਲਾਜ਼ਮ ਲਾਠੀਆਂ ਨਾਲ ਨਜ਼ਰ ਆ ਰਹੇ ਸਨ। ਪੁਲਸ ਵੱਲੋਂ ਵਿਖਾਵਾਕਾਰੀਆਂ ਨੂੰ ਪਿੱਛੇ ਹਟਣ ਜਾਂ ਡੰਡੇ ਖਾਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ। ਇਕ ਵਿਖਾਵਾਕਾਰੀ ਲਹੂ-ਲੁਹਾਨ ਹਾਲਤ ਵਿਚ ਨਜ਼ਰ ਆ ਰਿਹਾ ਸੀ। ਇਸ ਮੌਕੇ ਹਲਕੀ ਵਰਖਾ ਹੋਣ ਕਾਰਨ ਲੋਕਾਂ ਦੀ ਭੀੜ ਕੁਝ ਖਿੰਡਰ ਗਈ।


author

Baljit Singh

Content Editor

Related News