ਬੰਗਲਾਦੇਸ਼ ’ਚ ਰੋਹਿੰਗਿਆ ਸਮੂਹਾਂ ਵਿਚਾਲੇ ਝੜਪ, 7 ਲੋਕਾਂ ਦੀ ਮੌਤ

Friday, Oct 22, 2021 - 02:47 PM (IST)

ਬੰਗਲਾਦੇਸ਼ ’ਚ ਰੋਹਿੰਗਿਆ ਸਮੂਹਾਂ ਵਿਚਾਲੇ ਝੜਪ, 7 ਲੋਕਾਂ ਦੀ ਮੌਤ

ਢਾਕਾ (ਵਾਰਤਾ) : ਬੰਗਲਾਦੇਸ਼ ਦੇ ਕਾਕਸ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੇ 2 ਵਿਰੋਧੀ ਸਮੂਹਾਂ ਵਿਚਾਲੇ ਝੜਪ ਵਿਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਸ਼ਿਹਾਬ ਕੈਸਰ ਖਾਨ ਦੇ ਹਵਾਲੇ ਤੋਂ ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਉਖੀਆ ਸ਼ਰਨਾਰਥੀ ਕੈਂਪ ਵਿਚ ਤੜਕੇ 4.15 ਵਜੇ ਗੋਲੀਬਾਰੀ ਦੀ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕੁੱਝ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਕਤਰ ’ਚ ਰਹਿੰਦੇ ਭਾਰਤੀ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਹ ਨਵਾਂ ਕਾਨੂੰਨ ਜਲਦ ਹੋਵੇਗਾ ਲਾਗੂ

ਖ਼ਾਨ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ। ਉਥੇ ਹੀ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਕੀਤੀ ਜਾ ਸਕੀ ਹੈ। ਜ਼ਖ਼ਮੀਆਂ ਦਾ ਕੈਂਪ ਨੇੜੇ ਸਥਿਤ ਇਕ ਕਲੀਨਿਕ ਵਿਚ ਇਲਾਜ਼ ਚੱਲ ਰਿਹਾ ਹੈ। ਫਿਲਹਾਲ ਸਥਿਤੀ ਕੰਟਰੋਲ ਵਿਚ ਹੈ। ਕੈਂਪ ਵਿਚ ਵਾਧੂ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਪੁਲਸ ਇਸ ਵਿਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਮੌਸਮ ਦਾ ਮਿਜਾਜ਼ ਦੱਸਦੀ ਰਹੀ ਐਂਕਰ, ਸਕ੍ਰੀਨ ’ਤੇ ਚੱਲਣ ਲੱਗ ਪਈ ਅਸ਼ਲੀਲ ਫ਼ਿਲਮ

 


author

cherry

Content Editor

Related News