ਮਿਆਂਮਾਰ ''ਚ ਗ੍ਰਹਿ ਯੁੱਧ ਵਰਗੇ ਹਾਲਾਤ, ਹੁਣ ਤੱਕ 550 ਲੋਕਾਂ ਨੇ ਗੁਆਈ ਜਾਨ
Saturday, Apr 03, 2021 - 08:08 PM (IST)
ਯੰਗੂਨ-ਮੱਧ ਮਿਆਂਮਾਰ 'ਚ ਸੁਰੱਖਿਆ ਬਲਾਂ ਨੇ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਸ਼ਨੀਵਾਰ ਨੂੰ ਗੋਲੀ ਚੱਲਾ ਦਿੱਤੀ ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮਨੁੱਖੀ ਅਧਿਕਾਰੀਆਂ ਲਈ ਕੰਮ ਕਰਨ ਵਾਲੇ ਇਕ ਸੰਗਠਨ ਨੇ ਕਿਹਾ ਕਿ ਮਿਆਂਮਾਰ 'ਚ ਇਕ ਫਰਵਰੀ ਨੂੰ ਤਖਤਾਪਲਟ ਤੋਂ ਬਾਅਦ ਵਧੀ ਹਿੰਸਾ 'ਚ ਘਟੋ-ਘੱਟ 550 ਨਾਗਰਿਕ ਮਾਰੇ ਗਏ ਹਨ। ਮਨੁੱਖੀ ਅਧਿਕਾਰ ਸੰਗਠਨ 'ਅਸਿਸਟੈਂਸ ਏਸੋਸੀਏਸ਼ਨ ਫਾਰ ਪਾਲਿਟਿਕਲ ਪ੍ਰਿਜਨਰਸ' ਨੇ ਸ਼ਨੀਵਾਰ ਨੂੰ ਦੱਸਿਆ ਕਿ ਮ੍ਰਿਤਕਾਂ 'ਚ 46 ਬੱਚੇ ਹਨ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ 'ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ
ਕਰੀਬ 2,751 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਜਾਂ ਸਜ਼ਾ ਦਿੱਤੀ ਗਈ। ਮਿਆਂਮਾਰ 'ਚ ਜਾਨਲੇਵਾ ਹਿੰਸਾ ਅਤੇ ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਦੀਆਂ ਧਮਕੀਆਂ ਫੌਜ ਨੂੰ ਸੱਤਾ ਛੱਡਣ ਅਤੇ ਲੋਕਤਾਂਤਰਿਕ ਤੌਰ 'ਤੇ ਚੁਣੀ ਹੋਈ ਸਰਕਾਰ ਨੂੰ ਫਿਰ ਤੋਂ ਬਹਾਲ ਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਾਂ ਨੂੰ ਦਬਾਉਣ 'ਚ ਨਾਕਾਮ ਰਹੀ ਹੈ। ਇਸ ਤਖਤਾਪਲਟ ਨੇ ਦੱਖਣੀ ਪੂਰਬੀ ਏਸ਼ੀਆਈ ਦੇਸ਼ 'ਚ ਲੋਕਤੰਤਰ ਦੀ ਦਿਸ਼ਾ 'ਚ ਹੋਈ ਸਾਲਾਂ ਦੀ ਹੌਲੀ ਪ੍ਰਗਤੀ 'ਤੇ ਪਾਣੀ ਫੇਰ ਦਿੱਤਾ ਹੈ ਅਤੇ ਦੇਸ਼ 'ਚ ਹੁਣ ਹਾਲਾਤ ਗ੍ਰਹਿ ਯੁੱਧ ਵਰਗੇ ਬਣੇ ਹੋਏ ਹਨ।
ਇਹ ਵੀ ਪੜ੍ਹੋ-ਫਿਰ ਵਿਵਾਦਾਂ 'ਚ ਘਿਰੀ ਐਸਟ੍ਰਾਜੇਨੇਕਾ, ਵੈਕਸੀਨ ਲੱਗਣ ਤੋਂ ਬਾਅਦ ਫਿਰ ਸਾਹਮਣੇ ਆਏ ਖੂਨ ਦੇ ਥੱਕੇ ਜੰਮਣ ਦੇ 25 ਨਵੇਂ ਮਾਮਲੇ
ਮਿਆਂਮਾਰ ਨਾਓ ਸਮਾਚਾਰ ਸੇਵਾ ਨੇ ਖਬਰ ਦਿੱਤੀ ਕਿ ਜਿਸ 'ਚ ਘਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇਕ ਵੀਡੀਓ 'ਚ ਪ੍ਰਦਰਸ਼ਨਕਾਰੀਆਂ ਦਾ ਇਕ ਸਮੂਹ ਇਕ ਨੌਜਵਾਨ ਵਿਅਕਤੀ ਨੂੰ ਮੋਢੇ 'ਤੇ ਲਿਜਾਂਦੇ ਦਿਖ ਰਿਹਾ ਹੈ ਜਿਸ 'ਚ ਉਸ ਦੇ ਸਿਰ 'ਤੇ ਸੱਟ ਆਈ ਹੈ। ਉਸ ਦੀ ਹਾਲਤ ਦਾ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ। ਮਿਆਂਮਾਰ ਨਾਓ ਨੇ ਸਥਾਨਕ ਬਚਾਅ ਟੀਮ ਦੇ ਹਵਾਲੇ ਤੋਂ ਕਿਹਾ ਕਿ ਗੋਲੀਬਾਰੀ 'ਚ ਘਟੋ-ਘੱਟ ਸੱਤ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ 'ਚੋਂ ਦੋ ਨੂੰ ਗੰਭੀਰ ਸੱਟ ਆਈ ਹੈ ਅਤੇ ਫੌਜੀਆਂ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।