ਨਾਗਰਿਕਤਾ ਬਿੱਲ : ਵਿਦੇਸ਼ ਮੰਤਰੀ ਤੋਂ ਬਾਅਦ ਹੁਣ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਨੇ ਭਾਰਤ ਦੌਰਾ ਕੀਤਾ ਰੱਦ

12/12/2019 9:08:21 PM

ਢਾਕਾ — ਨਾਗਰਿਕਤਾ ਬਿੱਲ ਤੋਂ ਬਾਅਦ ਬੰਗਲਾਦੇਸ਼ ਅਤੇ ਭਾਰਤ ਦੇ ਰਿਸ਼ਤਿਆਂ 'ਚ ਕੜਵਾਹਟ ਆ ਗਈ ਹੈ। ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਭਾਰਤ ਦੀ ਯਾਤਰਾ ਰੱਦ ਕੀਤੀ ਹੁਣ ਗ੍ਰਹਿ ਮੰਤਰੀ ਨੇ ਤਿੰਨ ਦਿਨਾਂ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮੇਨ ਨੇ ਵੀਰਵਾਰ ਤੋਂ ਸ਼ੁਰੂ ਹੋਣ ਵਾਲਾ ਭਾਰਤ ਦਾ ਅਪਣਾ ਤਿੰਨ ਦਿਨਾਂ ਦੌਰਾ ਰੱਦ ਕਰ ਦਿੱਤਾ ਹੈ। ਡਿਪਲੋਮੈਟ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਵਿਦੇਸ਼ ਮੰਤਰਾਲਾ ਵੱਲੋਂ ਪਹਿਲਾਂ ਜਾਰੀ ਕੀਤੀ ਗਈ ਇਕ ਸੂਚਨਾ ਮੁਤਾਬਕ ਮੋਮੇਨ ਨੂੰ ਵੀਰਵਾਰ ਸ਼ਾਮ 5.20 ਵਜੇ ਇਥੇ ਪਹੁੰਚਣਾ ਸੀ। ਡਿਪਲੋਮੈਟ ਸੂਤਰਾਂ ਨੇ ਦੱਸਿਆ ਕਿ ਸੰਸਦ 'ਚ ਨਾਗਰਿਕਤਾ (ਸੋਧ) ਬਿੱਲ ਦੇ ਪਾਸ ਹੋਣ ਨਾਲ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੀ ਯਾਤਰਾ ਰੱਦ ਕੀਤੀ ਹੈ। ਢਾਕਾ 'ਚ ਜਾਰੀ ਇਕ ਬਿਆਨ 'ਚ ਮੋਮੇਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਰੁਝੇਵੇਂ ਕਾਰਨ ਭਾਰਤ ਦੀ ਯਾਤਰਾ ਰੱਦ ਕੀਤੀ ਹੈ। ਉਨ੍ਹਾਂ ਕਿਹਾ, 'ਮੈਨੂੰ ਭਾਰਤ ਦਾ ਦੌਰਾ ਰੱਦ ਕਰਨਾ ਪਿਆ ਕਿਉਂਕਿ ਮੈਨੂੰ 'ਬੁੱਧੀਜੀਵੀ ਦਿਵਸ' ਤੇ 'ਵਿਜੇ ਦਿਵਸ' 'ਚ ਹਿੱਸਾ ਲੈਣਾ ਹੈ। ਇਸ ਤੋਂ ਇਲਾਵਾ ਸਾਡੇ ਸੂਬਾ ਮੰਤਰੀ ਮੈਡ੍ਰਿਡ 'ਚ ਹਨ ਅਤੇ ਵਿਦੇਸ਼ ਸਕੱਤਰ ਹੇਗ 'ਚ ਹਨ।'


Inder Prajapati

Content Editor

Related News