ਇਤਿਹਾਸਕ ਨੋਟ੍ਰੇਡਮ ਚਰਚ ''ਚ ਇਸ ਵਾਰ ਨਹੀਂ ਮਨਾਇਆ ਜਾ ਰਿਹੈ ਕ੍ਰਿਸਮਸ

Wednesday, Dec 25, 2019 - 01:40 AM (IST)

ਇਤਿਹਾਸਕ ਨੋਟ੍ਰੇਡਮ ਚਰਚ ''ਚ ਇਸ ਵਾਰ ਨਹੀਂ ਮਨਾਇਆ ਜਾ ਰਿਹੈ ਕ੍ਰਿਸਮਸ

ਪੈਰਿਸ (ਏ.ਪੀ.)- ਫਰਾਂਸ ਦੇ ਇਤਿਹਾਸਕ ਨੋਟ੍ਰੇਡੇਮ ਚਰਚ 'ਚ ਇਸ ਵਾਰ ਕ੍ਰਿਸਮਸ ਦਾ ਤਿਓਹਾਰ ਨਹੀਂ ਮਨਾਇਆ ਜਾ ਰਿਹਾ ਹੈ। ਪੈਰਿਸ ਵਿਚ ਸਥਿਤ ਇਹ ਚਰਚ ਭਿਆਨਕ ਅੱਗ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਇਸ ਵਾਰ ਪ੍ਰਾਰਥਨਾ ਲੈਵਰੇ ਮਿਊਜ਼ੀਅਮ ਦੇ ਨੇੜੇ ਸਥਿਤ ਗੋਥਿਕ ਚਰਚ ਵਿਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸਾਲ ਅਪ੍ਰੈਲ ਵਿਚ ਭਿਆਨਕ ਅੱਗ ਕਾਰਨ ਚਰਚ ਦੇ ਉਪਰੀ ਹਿੱਸੇ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ ਅਤੇ ਇਸ ਦੀ ਮੁਰੰਮਤ ਦੇ ਕੰਮ ਵਿਚ ਕਈ ਸਾਲ ਲੱਗ ਜਾਣਗੇ।

ਅਧਿਕਾਰੀਆਂ ਨੇ ਦੱਸਿਆ ਕਿ ਨੋਟ੍ਰੇਡੇਮ ਚਰਚ ਦਾ ਢਾਂਚਾ ਬਹੁਤ ਕਮਜ਼ੋਰ ਹੋ ਚੁੱਕਾ ਹੈ। ਅਜਿਹੇ ਵਿਚ ਸ਼ਰਧਾਲੂਆਂ ਲਈ ਇਹ ਸੁਰੱਖਿਅਤ ਨਹੀਂ ਹੈ। ਇਸ ਦੇ ਨਾਲ ਹੀ ਮਲਬੇ ਤੋਂ ਵੀ ਇਥੇ ਆਉਣ ਵਾਲਿਆਂ ਨੂੰ ਖਤਰਾ ਹੈ। ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਸ਼ਾਮ ਅਤੇ ਕ੍ਰਿਸਮਸ ਵਾਲੇ ਦਿਨ ਹੋਣ ਵਾਲੀ ਪ੍ਰਾਰਥਨਾ ਸੇਂਟ ਜੇਰਮੇਨ ਆਕਸੋਰੀਅਨ ਚਰਚ ਵਿਚ ਕੀਤੀ ਜਾ ਰਹੀ ਹੈ। ਨੋਟ੍ਰੇਡਮ ਚਰਚ ਵਰਗਾ ਹੀ ਲਕੜੀ ਨਾਲ ਬਣਿਆ ਇਕ ਛੋਟਾ ਚਰਚ ਉਥੇ ਬਣਾਇਆ ਗਿਆ ਹੈ।

ਚਰਚ ਦੇ ਅਧਿਕਾਰੀਆਂ ਮੁਤਾਬਕ ਫਰਾਂਸ ਦੀ ਕ੍ਰਾਂਤੀ ਦੌਰਾਨ ਰਾਜਸ਼ਾਹੀ ਨੂੰ ਉਖਾੜ ਸੁੱਟ ਦਿੱਤਾ ਗਿਆ ਸੀ ਅਤੇ ਨੋਟ੍ਰੇਡੇਮ ਵਿਚ ਵੀ ਧਾਰਮਿਕ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਸਨ। ਪਰ 1803 ਵਿਚ ਨੇਪੋਲੀਅਨ ਦੇ ਸ਼ਾਸਨਕਾਲ ਵਿਚ ਧਾਰਮਿਕ ਗਤੀਵਿਧੀਆਂ ਫਿਰ ਸ਼ੁਰੂ ਹੋਈਆਂ। ਨੋਟ੍ਰੇਡੇਮ ਚਰਚ ਦੀ ਬੁਨਿਆਦ ਸਾਲ 1163 ਵਿਚ ਹੀ ਪਈਸੀ। ਇਹ ਚਰਚ ਪੈਰਿਸ ਦੇ ਸਭ ਤੋਂ ਪ੍ਰਸਿੱਧ ਸਥਾਨਾਂ ਵਿਚੋਂ ਇਕ ਹਨ। ਹਰ ਸਾਲ ਇਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਕਰੋੜਾਂ ਸੈਲਾਨੀ ਆਉਂਦੇ ਹਨ।


author

Sunny Mehra

Content Editor

Related News