ਇਸ ਵਾਰ ਕ੍ਰਿਸਮਿਸ ਮੌਕੇ ਆਸਮਾਨ ''ਚ 800 ਸਾਲ ਬਾਅਦ ਦਿਸੇਗਾ ਇਹ ਨਜ਼ਾਰਾ
Thursday, Dec 03, 2020 - 06:00 PM (IST)
ਵਾਸ਼ਿੰਗਟਨ (ਬਿਊਰੋ): ਕ੍ਰਿਸਮਿਸ ਤੋਂ ਠੀਕ ਪਹਿਲਾਂ ਆਸਮਾਨ ਵਿਚ ਇਕ ਅਦਭੁੱਤ ਖਗੋਲੀ ਘਟਨਾ ਵਾਪਰਨ ਜਾ ਰਹੀ ਹੈ। ਇਸ ਵਾਰ ਕ੍ਰਿਸਮਿਸ ਦੇ ਮਹੀਨੇ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਤਕਰੀਬਨ ਪਿਛਲੇ 800 ਸਾਲਾਂ ਵਿਚ ਨਹੀਂ ਹੋਇਆ। ਕ੍ਰਿਸਮਿਸ ਤੋਂ ਠੀਕ ਪਹਿਲਾਂ 21 ਦਸੰਬਰ ਨੂੰ ਆਸਮਾਨ ਵਿਚ ਕ੍ਰਿਸਮਿਸ ਦਾ ਤਾਰਾ ਦਿਖਾਈ ਦੇਵੇਗਾ। ਇਸ ਦਿਨ ਆਸਮਾਨ ਵਿਚ ਜੁਪੀਟਰ ਅਤੇ ਸ਼ਨੀ ਗ੍ਰਹਿ ਇਕ ਸਿੱਧੀ ਰੇਖਾ ਵਿਚ ਆ ਜਾਣਗੇ। ਇਸ ਨੂੰ 'ਕ੍ਰਿਸਮਿਸ ਸਟਾਰ' ਜਾਂ ਬੇਥਹੇਲਮ ਦਾ ਤਾਰਾ ਕਿਹਾ ਜਾਂਦਾ ਹੈ।
ਖਗੋਲ ਵਿਗਿਆਨੀ ਨੇ ਦੱਸੀ ਇਹ ਗੱਲ
ਜੁਪੀਟਰ ਅਤੇ ਸ਼ਨੀ ਗ੍ਰਹਿ ਦੋਵੇਂ ਹੀ ਮੱਧ ਕਾਲ ਦੇ ਬਾਅਦ ਹੁਣ ਤੱਕ ਧਰਤੀ ਦੇ ਬਹੁਤ ਕਰੀਬ ਇਕੱਠੇ ਨਹੀਂ ਆਏ ਹਨ। ਰਾਇਸ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਪੈਟ੍ਰਿਕ ਹਰਟਿਗਨ ਨੇ ਫੋਬਰਸ ਪਤੱਰਿਕਾ ਨੂੰ ਕਿਹਾ ਕਿ ਜੁਪੀਟਰ ਅਤੇ ਸ਼ਨੀ ਗ੍ਰਹਿ 20 ਸਾਲ ਦੇ ਬਾਅਦ ਇਕ ਸਿੱਧੀ ਰੇਖਾ ਵਿਚ ਆਉਂਦੇ ਹਨ ਪਰ ਇਸ ਵਾਰ ਦਾ ਸੰਗਮ ਆਪਣੇ ਆਪ ਵਿਚ ਦੁਰਲੱਭ ਘਟਨਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਦੋਵੇਂ ਹੀ ਗ੍ਰਹਿ ਕਾਫੀ ਕਰੀਬ ਆ ਜਾਣਗੇ ਅਤੇ ਇਨਸਾਨ ਇਹਨਾਂ ਨੂੰ ਦੇਖ ਸਕਣਗੇ।
ਪੜ੍ਹੋ ਇਹ ਅਹਿਮ ਖਬਰ- ਟੋਰਾਂਟੋ ਦੀਆਂ ਸੜਕਾਂ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਢਕੀਆਂ (ਤਸਵੀਰਾਂ)
ਦਿਸੇਗਾ ਇਹ ਨਜ਼ਾਰਾ
ਹਰਟਿਗਨ ਨੇ ਕਿਹਾ ਕਿ ਇਸ ਤੋਂ ਪਹਿਲਾਂ 4 ਮਾਰਚ, 1226 ਨੂੰ ਇਹ ਦੁਰਲੱਭ ਘਟਨਾ ਵਾਪਰੀ ਸੀ। ਉਸ ਸਮੇਂ ਵੀ ਆਸਮਾਨ ਵਿਚ ਕ੍ਰਿਸਮਿਸ ਦਾ ਤਾਰਾ ਨਜ਼ਰ ਆਇਆ ਸੀ। ਉੱਤਰੀ ਗੋਲਾਕਾਰ ਵਿਚ ਖਗੋਲ ਵਿਗਿਆਨੀ 21 ਦਸੰਬਰ ਨੂੰ ਸੂਰਜ ਡੁੱਬਣ ਦੇ ਬਾਅਦ 45 ਮਿੰਟ ਬਾਅਦ ਆਸਮਾਨ ਦੇ ਦੱਖਣੀ-ਪੱਛਮੀ ਹਿੱਸੇ ਨੂੰ ਜੇਕਰ ਨੰਗੀਆਂ ਅੱਖਾਂ ਜਾਂ ਟੇਲੀਸਕੋਪ ਦੀ ਮਦਦ ਨਾਲ ਦੇਖਦੇ ਹਨ ਤਾਂ ਉਹਨਾਂ ਨੂੰ ਕ੍ਰਿਸਮਸ ਦਾ ਤਾਰਾ ਨਜ਼ਰ ਆਵੇਗਾ। ਭਾਵੇਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਦਭੁੱਤ ਨਜ਼ਾਰਾ ਪੂਰੇ ਹਫਤੇ ਨਜ਼ਰ ਆਵੇਗਾ। ਫੋਬਰਸ ਨੇ ਕਿਹਾ ਕਿ ਹੁਣ ਅਗਲੀ ਵਾਰ ਅਜਿਹਾ ਨਜ਼ਾਰਾ ਸਾਲ 2080 ਵਿਚ ਦਿਸੇਗਾ।
ਨੋਟ- 800 ਸਾਲ ਬਾਅਦ ਕ੍ਰਿਸਮਿਸ ਦਾ ਤਾਰਾ ਦਿਸਣ ਸੰਬੰਧੀ ਦੱਸੋ ਆਪਣੀ ਰਾਏ।