ਕ੍ਰਿਸਟੀਨ ਲੇਗਾਰਡ ਨੇ ਆਈ. ਐੱਮ. ਐੱਫ. ਦੀ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਛੱਡਿਆ
Wednesday, Jul 03, 2019 - 02:01 AM (IST)

ਵਾਸ਼ਿੰਗਟਨ – ਯੂਰਪੀ ਸੈਂਟਰਲ ਬੈਂਕ ਦੇ ਮੁਖੀ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਆਈ. ਐੱਮ. ਐੱਫ. ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨ ਲੇਗਾਰਡ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਲੇਗਾਰਡ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਯੂਰਪੀ ਸੈਂਟਰਲ ਬੈਂਕ ਦੇ ਮੁਖੀ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ ਮਾਣ ਮਹਿਸੂਸ ਕਰ ਰਹੀ ਹਾਂ। ਇਸ ਦੇ ਮੱਦੇਨਜ਼ਰ ਆਈ. ਐੱਮ. ਐੱਫ. ਦੇ ਕਾਰਜਕਾਰੀ ਬੋਰਡ ਦੀ ਐਥਿਕਸ ਕਮੇਟੀ ਨਾਲ ਸਲਾਹ ਕਰਨ ਤੋਂ ਬਾਅਦ ਮੈਂ ਅਸਥਾਈ ਤੌਰ 'ਤੇ ਆਪਣਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ।