ਅੱਜ ਹੈ ਧਰਤੀ ਦੇ ''ਵਿਨਾਸ਼ ਦਾ ਦਿਨ''!

10/07/2015 10:27:45 AM


ਵਾਸ਼ਿੰਗਟਨ— 27 ਸਤੰਬਰ ਦੀ ਪੁਲਾੜੀ ਘਟਨਾ ''ਬਲੱਡ ਮੂਨ'' ਨਾਲ ਭਾਵੇਂ ਹੀ ਧਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਅੱਜ ਯਾਨੀ ਸੱਤ ਅਕਤੂਬਰ ਨੂੰ ਧਰਤੀ ਤਬਾਹ ਹੋ ਜਾਵੇਗੀ। ਇਹ ਦਾਅਵਾ ਕੀਤਾ ਹੈ ਇਕ ਇਸਾਈ ਸੰਗਠਨ ਨੇ। 
''ਦਿ ਗਾਰਜੀਅਨ'' ਦੀ ਰਿਪੋਰਟ ਦੇ ਮੁਤਾਬਕ ਫਿਲਾਡੇਲਫੀਆ ਸਥਿਤ ਈਸਾਈ ਸੰਗਠਨ ''ਦਿ ਈ ਬਾਈਬਲ ਫੈਲੋਸ਼ਿਪ'' ਨੇ ਅਕਤੂਬਰ ਵਿਨਾਸ਼ ਨਾਂ ਦੀ ਭੱਵਿਖਬਾਣੀ ਕੀਤੀ ਹੈ। ਈਸਾਈ ਸੰਗਠਨ ਦੀ ਇਹ ਭਵਿੱਖਬਾਣੀ ਉਸ ਦੇ ਪਹਿਲੇ ਦਾਅਵੇ ''ਤੇ ਆਧਾਰਤ ਹੈ। ਇਸ ਦਾਅਵੇ ਵਿਚ ਸੰਗਠਨ ਨੇ ਕਿਹਾ ਸੀ ਕਿ ਦੁਨੀਆ 21 ਮਈ, 2011 ਨੂੰ ਖਤਮ ਹੋ ਜਾਵੇਗੀ। ਹਾਲਾਂਕਿ ਸੰਗਠਨ ਦਾ ਇਹ ਦਾਅਵਾ ਗਲਤ ਸਾਬਤ ਹੋਇਆ ਪਰ ਸੰਗਠਨ ਨੂੰ ਇਸ ਵਾਰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਚਿਤਾਵਨੀ ਸਹੀ ਸਾਬਤ ਹੋਵੇਗੀ।
ਸੰਗਠਨ ਦੇ ਸੰਸਥਾਪਕ ਕ੍ਰਿਸ਼ ਮੈਕਕੈਨ ਨੇ ਕਿਹਾ ਕਿ ਬਾਈਬਲ ਤੋਂ ਜੋ ਗੱਲਾਂ ਸਾਹਮਣੇ ਨਿਕਲ ਰਹੀਆਂ ਹਨ, ਉਸ ਦੇ ਅਨੁਸਾਰ ਸੱਤ ਅਕਤੂਬਰ ਹੀ ਅਜਿਹਾ ਦਿਨ ਹੈ, ਜਿਸ ਦੇ ਬਾਰੇ ਵਿਚ ਈਸ਼ਵਰ ਨੇ ਸੰਕੇਤ ਦਿੱਤਾ ਹੈ। ਇਸ ਦਿਨ ਧਰਤੀ ਦਾ ਵਿਨਾਸ਼ ਹੋ ਜਾਵੇਗਾ। ਉਨ੍ਹਾਂ ਮੁਤਾਬਕ ਦੁਨੀਆ ਅੱਗ ਦੀਆਂ ਲਪਟਾਂ ਵਿਚ ਸੜ ਕੇ ਖਾਕ ਹੋ ਜਾਵੇਗੀ। 
27 ਸਤੰਬਰ ਨੂੰ ਧਰਤੀ ਦੇ ਪਰਛਾਵੇਂ ਵਿਚ ਆਉਣ ਕਾਰਨ ਚੰਦਰਮਾ ਗ੍ਰਹਿਣ ਲੱਗਾ ਸੀ। ਇਸ ਘਟਨਾ ਨੂੰ ਬਲੱਡ ਮੂਨ ਕਿਹਾ ਗਿਆ ਸੀ ਕਿਉਂਕਿ ਇਸ ਕਾਰਨ ਚੰਦਰਮਾ ਲਾਲ ਹੋ ਗਿਆ ਸੀ। ਇਸ ਘਟਨਾ ਬਾਰੇ ਕੁਝ ਧਾਰਮਿਕ ਸੰਗਠਨਾਂ ਨੇ ਕਿਹਾ ਸੀ ਕਿ ''ਬਲੱਡ ਮੂਨ'' ਦੇ ਕਾਰਨ ਸਾਡੀ ਧਰਤੀ ਵਿਨਾਸ਼ ਵੱਲ ਵਧੇਗੀ। ਇਨ੍ਹਾਂ ਦਾਅਵਿਆਂ ਨੂੰ ਲੈ ਕੇ ਫਿਲਹਾਲ ਵਿਗਿਆਨੀਆਂ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News