ਕ੍ਰਾਈਸਟਚਰਚ ਹਮਲਾਵਰ, ਪਾਕਿ ਵਰਗੇ ਦੇਸ਼ਾਂ ਦੀ ਯਾਤਰਾ ਕਾਰਨ ਬਣਿਆ ''ਮੌਤ ਦਾ ਸੌਦਾਗਰ''

03/15/2019 9:33:54 PM

ਨਿਊਜ਼ੀਲੈਂਡ— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ 2 ਮਸਜ਼ਿਦਾਂ 'ਚ 49 ਲੋਕਾਂ ਦੇ 'ਲਾਈਵ ਮਰਡਰ' ਨਾਲ ਦੁਨੀਆਭਰ 'ਚ ਲੋਕ ਸਹਿਮ ਗਏ ਹਨ। ਮੁੱਖ ਦੋਸ਼ੀ ਆਸਟਰੇਲੀਆ ਦਾ ਰਹਿਣ ਵਾਲਾ 28 ਸਾਲਾਂ ਦਾ ਬ੍ਰੇਂਟਨ ਟੈਰੰਟ ਹੈ। ਇਸ ਦਰਿੰਦੇ ਨੇ ਆਪਣੀ ਕਰਤੂਤ ਨੂੰ ਦੁਨੀਆ ਨੂੰ ਦਿਖਾਉਣ ਲਈ ਪੂਰੇ 17 ਮਿੰਟ ਤੱਕ ਫੇਸਬੁੱਕ ਲਾਈਵ ਵੀ ਕੀਤਾ ਸੀ। ਯੁੱਧ ਦੀ ਕਿਸੀ ਫਿਲਮ ਸੀਨ ਦੀ ਤਰ੍ਹਾਂ ਮਸਜ਼ਿਦ 'ਚ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਹੈ ਅਤੇ ਇੱਥੋਂ-ਉੱਧਰ ਲਾਸ਼ਾਂ ਵਿਛ ਜਾਂਦੀਆਂ ਹਨ। ਦਿਲ ਦਹਿਲਾ ਦੇਣ ਵਾਲਾ ਇਹ ਮੰਜਰ ਜਿਸ ਨੇ ਵੀ ਦੇਖਿਆ, ਉਸ ਨੂੰ ਸਮਝ ਨਹੀਂ ਆਇਆ ਕਿ ਕੋਈ ਇਨਸਾਨ ਇੰਨ੍ਹਾਂ ਬੇਦਰਦ ਕਿਸ ਤਰ੍ਹਾਂ ਹੋ ਸਕਦਾ ਹੈ। ਹੁਣ ਉਸ ਗਨਮੈਨ ਦੇ ਬਾਰੇ 'ਚ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸ ਕਾਰਨ ਇਕ ਸਧਾਰਨ ਜਿਹਾ ਦਿਖਾਈ ਦੇਣ ਵਾਲਾ ਨੌਜਵਾਨ ਇਨਸਾਨਾਂ ਦੀ ਮੌਤ ਦਾ ਪਿਆਸਾ ਹੋ ਗਿਅ।
ਪਾਕਿਸਤਾਨ ਅਤੇ ਨਾਰਥ ਕੋਰੀਆ ਵੀ ਗਿਆ ਸੀ
ਟੈਰੰਟ ਆਸਟੇਰੀਆ ਦੇ ਨਿਊ ਸਾਊਥ ਵੇਲਸ ਦਾ ਰਹਿਣ ਵਾਲਾ ਹੈ। ਸ਼ੁੱਕਰਵਾਰ ਨੂੰ ਖੂਨੀ ਖੇਡ ਤੋਂ ਪਹਿਲਾਂ ਉਸ ਨੇ ਆਪਣੇ ਨਾਪਾਕ ਇਰਾਦੇ ਦਾ ਜ਼ਿਕਰ ਕਰਦੇ ਹੋਏ 73 ਪੇਜ਼ ਦਾ ਇਕ ਮੈਨੀਫੇਸਟੋ ਵੀ ਲਿਖਿਆ ਸੀ, ਜਿਸ ਦਾ ਸਿਰਲੇਖ ਹੈ-ਦ ਗ੍ਰੇਟ ਰਿਪਲੇਸਮੈਂਟ ਯਾਨੀ ਮਹਾਨ ਬਦਲਾਅ। ਇਸ 'ਚ ਟੈਰੰਟ ਨੇ ਖੁਦ ਨੂੰ ਇਕ ਸਾਧਾਰਨ ਖੇਤਰ ਇਨਸਾਨ ਦੱਸਿਆ ਹੈ। ਇਕ ਰਿਪੋਰਟ ਦੇ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਮੁੱਖ ਦੋਸ਼ੀ ਨੇ ਨਾਰਥ ਕੋਰੀਆ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀ ਸਨ ਅਤੇ ਇਸ ਦੌਰਾਨ ਉਸ ਦੇ ਅਨੁਭਵਾਂ ਨੇ ਉਸ ਨੂੰ 'ਮੌਤ ਦਾ ਸੌਦਾਗਰ' ਬਣਾ ਦਿੱਤਾ।
ਪੜ੍ਹਨ 'ਚ ਰੂਚੀ ਨਹੀਂ, ਕੈਂਸਰ ਨਾਲ ਪਿਤਾ ਦੀ ਮੌਤ
ਟੈਰੰਟ ਨੇ ਮੈਨੀਫੇਸਟੋ 'ਚ ਲਿਖਿਆ ਹੈ ਕਿ ਉਹ ਇਕ ਵਰਕਿੰਗ ਅਤੇ ਮਿਡਲ ਕਲਾਸ ਵਾਲੇ ਪਰਿਵਾਰ 'ਚ ਪੈਦਾ ਹੋਇਆ। ਸਕੂਲ ਤੋਂ ਬਾਅਦ ਯੂਨੀਵਰਸਿਟੀ ਜੁਆਇੰਨ ਕਰਨ 'ਚ ਉਸ ਦੀ ਕੋਈ ਰੂਚੀ ਨਹੀਂ ਸੀ। ਕੈਂਸਰ ਨਾਲ ਉਸ ਦੇ ਪਿਤਾ ਦੀ ਮੌਤ ਲਗਭਗ 8 ਸਾਲ ਪਹਿਲਾਂ ਹੋ ਗਈ ਸੀ। ਉਸ ਤੋਂ ਬਾਅਦ ਉਸ ਨੇ ਦੁਨੀਆ ਘੁੰਮਣ ਲਈ ਆਸਟਰੇਲੀਆ ਛੱਡਿਆ।
ਬਿਟਕੁਆਇਨ ਨਾਲ ਪੈਸੇ ਕਮਾਏ ਫਿਰ ਦੁਨੀਆ ਦੀ ਸੈਰ
49 ਮੌਤਾਂ ਦੇ ਇਸ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਬਿਟਕੁਆਇਨ ਟ੍ਰੇਡਿੰਗ ਨਾਲ ਕਾਫੀ ਪੈਸੇ ਬਣਾਏ ਅਤੇ ਉਸ ਤੋਂ ਬਾਅਦ 2011 'ਚ ਦੁਨੀਆ ਦੀ ਸੈਰ 'ਤੇ ਨਿਕਲ ਗਿਆ। ਉਸ ਨੇ ਨਾਰਥ ਕੋਰੀਆ, ਪਾਕਿਸਤਾਨ ਅਤੇ ਯੂਰੋਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਟੈਰੰਟ ਨੂੰ ਜਾਨਣ ਵਾਲੀ ਇਕ ਮਹਿਲਾ ਨੇ ਦੱਸਿਆ ਕਿ ਪਰਸਨਲ ਟ੍ਰੇਨਰ ਦੇ ਤੌਰ 'ਤੇ ਕੰਮ ਕਰਦੇ ਹੋਏ ਸਮੇ ਉਹ ਵਧੀਆ ਆਦਮੀ ਦਿਖਦਾ ਸੀ। ਅਜਿਹਾ ਲੱਗਦਾ ਹੈ ਕਿ ਯਾਤਰਾਵਾਂ ਦੌਰਾਨ ਹੀ ਅਜਿਹਾ ਕੁਝ ਹੋਇਆ ਜਿਸ ਨਾਲ ਉਹ ਕੱਟੜਪੰਥੀ ਬਣ ਗਿਆ।
ਸ਼ਰੀਰਕ ਰੂਪ ਤੋਂ ਫਿੱਟ ਹੈ ਟੈਰੰਟ
ਦੱਸਿਆ ਜਾਂਦਾ ਹੈ ਕਿ ਟੈਰੰਟ ਦੀ ਮਾਂ ਅਤੇ ਭੈਣ ਆਸਟਰੇਲੀਆ 'ਚ ਰਹਿੰਦੇ ਹਨ। ਉਸ ਦੇ ਪਿਤਾ ਐਥਲੀਟ ਸਨ ਅਤੇ ਉਸ ਨੂੰ ਸਰੀਰਕ ਰੂਪ ਤੋਂ ਫਿੱਟ ਰਹਿਣ ਦਾ ਪ੍ਰੇਰਣਾ ਆਪਣੇ ਪਿਤਾ ਤੋਂ ਮਿਲੀ ਸੀ। ਟੈਰੰਟ ਨੂੰ ਜਾਨਣ ਵਾਲੇ ਜਿਸ ਮੈਨੇਜ਼ਰ ਨੇ ਦੱਸਿਆ ਕਿ ਉਹ ਸਹੀ ਤੌਰ ਤਰੀਕੇ ਨਾਲ ਖਾਣਾ ਖਾਧਾ ਸੀ। ਕਦੇ ਵੀ ਟੈਰੰਟ ਦੇ ਨਾਲ ਕੰਮ ਕਰਨ ਵਾਲਿਆਂ ਨੇ ਉਸ ਦੇ ਮੂੰਹੋਂ ਰਾਜਨੀਤਿਕ ਜਾ ਧਾਰਮਿਕ ਮਾਨਤਾਵਾਂ ਦੀਆਂ ਗੱਲਾਂ ਨਹੀਂ ਸੁਣਿਆ ਸਨ।
ਯਾਤਰਾਵਾਂ 'ਚ ਉਸ ਦੇ ਨਾਲ ਕਿ ਹੋਇਆ।
ਅਜਿਹੀ ਹੀ ਇਕ ਮਹਿਲਾ ਨੇ ਕਿਹਾ, ਪਹਿਲੀ ਵਾਰ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਉਹ ਅਜਿਹਾ ਕਿਸ ਤਰ੍ਹਾਂ ਕਰ ਸਕਦਾ ਹੈ ਪਰ ਲੱਗਦਾ ਹੈ ਕਿ ਉਹ ਦੁਨੀਆਭਰ ਦੇ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਬਦਲ ਗਿਆ। ਮਹਿਲਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਉਹ ਕਈ ਦੇਸ਼ਾਂ 'ਚ ਗਿਆ ਅਤੇ ਉਹ ਅਲੱਗ-ਅਲੱਗ ਚੀਜ਼ਾਂ ਨੂੰ ਸਮਝਾ। ਮੈਂ ਕਹਿ ਸਕਦੀ ਹਾਂ ਕਿ ਉਸ ਦੀਆਂ ਯਾਤਰਾਵਾਂ ਦੌਰਾਨ ਜਰੂਰ ਕੁਝ ਹੋਇਆ ਕਿ ਉਹ ਅਜਿਹਾ ਬਣ ਗਿਆ। 
ਪਾਕਿਸਤਾਨ ਯਾਤਰਾ ਬਾਰੇ 'ਚ ਲਿਖੀ ਸੀ ਵਧੀਆ ਗੱਲ
ਟੈਰੰਟ ਨੇ ਆਪਣੇ ਇਕ ਫੇਸਬੁੱਕ ਮੈਸੇਜ 'ਚ ਪਾਕਿਸਤਾਨ ਦੀ ਯਾਤਰਾ ਦਾ ਵੀ ਜ਼ਿਕਰ ਕੀਤਾ। ਉਸ ਨੇ ਲਿਖਿਆ ਹੈ ਕਿ 'ਇਕ ਚੰਗੀ ਜਗ੍ਹਾ ਜਿੱਥੇ ਦੁਨੀਆ ਦੇ ਕਾਫੀ ਵਧੀਆ ਅਤੇ ਉਦਾਰ ਲੋਕ ਰਹਿੰਦੇ ਹਨ। ਆਪਣੇ ਮੈਨਿਊਫੇਸਟੋ 'ਚ ਟੈਰੰਟ ਨੇ ਕਿਹਾ ਹੈ ਕਿ ਉਸ ਨੇ ਦੋ ਸਾਲ ਪਹਿਲਾਂ ਹੀ ਹਮਲੇ ਦੀ ਸਾਜਿਸ਼ ਰਚੀ ਸੀ ਪਰ ਫਾਈਨਲ ਲੋਕੇਸ਼ਨ 3 ਮਹੀਨੇ ਪਹਿਲਾਂ ਚੁਣਿਆ। ਮੁੱਖ ਦੋਸ਼ੀ ਨੇ ਲਿਖਿਆ ਹੈ ਕਿ ਉਸ ਨੇ ਪਹਿਲਾਂ ਇਕ-ਦੂਜੇ ਮਸਜ਼ਿਦ ਨੂੰ ਟਾਰਗੇਟ ਦੀ ਯੋਜਨਾ ਬਣਾਈ ਸੀ ਪਰ ਬਾਅਦ 'ਚ ਅਲ ਨੂਰ ਅਤੇ ਦੂਜੀ ਮਸਜ਼ਿਦ ਨੂੰ ਚੁਣਿਆ ਕਿਉਂਕਿ ਉੱਥੇ ਜ਼ਿਆਦਾ 'ਘੁਸਪੈਠੀਏ' ਸਨ।
 


satpal klair

Content Editor

Related News