ਕ੍ਰਾਈਸਟ ਚਰਚ ਮਸਜਿਦ ''ਤੇ ਹਮਲੇ ਤੋਂ ਬਾਅਦ ਪਹਿਲੀ ਵਾਰ ਅਦਾ ਕੀਤੀ ਗਈ ਨਮਾਜ਼
Saturday, Mar 23, 2019 - 03:26 PM (IST)

ਕ੍ਰਾਈਸਟ ਚਰਚ(ਏਜੰਸੀ) : ਨਿਊਜ਼ੀਲੈਂਡ ਵਿਚ ਕ੍ਰਾਈਸਟ ਚਰਚ ਦੀ ਮੁੱਖ ਮਸਜਿਦ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਸਮਾਨਤਾ ਲਿਆਉਣ ਲਈ ਸ਼ਨੀਵਾਰ ਨੂੰ ਮਸਜਿਦ ਵਿਚ ਪਹਿਲੀ ਵਾਰ ਨਮਾਜ਼ ਅਦਾ ਕੀਤੀ ਗਈ। ਬ੍ਰੇਂਟਨ ਟੈਰੰਟ ਨਾਂ ਦੇ ਵਿਅਕਤੀ ਵੱਲੋਂ ਅਲ ਨੂਰ ਮਸਜਿਦ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਪੁਲਸ ਨੇ ਜਾਂਚ ਅਤੇ ਸੁਰੱਖਿਆ ਕਾਰਨਾਂ ਨਾਲ ਮਸਜਿਦ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇਕ ਛੋਟੀ ਮਸਜਿਦ 'ਤੇ ਵੀ 15 ਮਾਰਚ ਨੂੰ ਗੋਲਬਾਰੀ ਹੋਈ ਸੀ। ਮਸਜਿਦਾਂ ਅੰਦਰ ਹੋਈ ਇਸ ਗੋਲੀਬਾਰੀ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਅਲ ਨੂਰ ਮਸਜਿਦ ਨੂੰ ਸ਼ਨੀਵਾਰ ਨੂੰ ਦੁਬਾਰਾ ਸਥਾਨਕ ਮੁਸਲਿਮ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਛੋਟੇ-ਛੋਟੇ ਸਮੂਹਾਂ ਨੂੰ ਦੁਪਹਿਰ ਬਾਅਦ ਅੰਦਰ ਜਾਣ ਦੀ ਆਗਿਆ ਦੇਣੀ ਸ਼ੁਰੂ ਕਰ ਦਿੱਤੀ। ਅਲ ਨੂਰ ਵਿਚ ਇਕ ਸਵੈ-ਸੈਵਕ ਸੈਯਦ ਹਸਨ ਨੇ ਕਿਹਾ, 'ਅਸੀਂ ਇਕ ਵਾਰ ਵਿਚ 15 ਲੋਕਾਂ ਨੂੰ ਅੰਦਰ ਜਾਣ ਦੀ ਮਨਜੂਰੀ ਦੇ ਰਹੇ ਹਾਂ ਤਾਂ ਕਿ ਸਥਿਤੀ ਸਾਧਾਰਨ ਹੋ ਸਕੇ।' ਮਸਜਿਦ ਵਿਚ ਪਹਿਲਾਂ ਪ੍ਰਵੇਸ਼ ਕਰਨ ਵਾਲਿਆਂ ਵਿਚ ਵੋਹਰਾ ਮੁਹੰਮਦ ਹੁਜੇਫ ਸਨ। ਇਨ੍ਹਾਂ ਨੂੰ ਵੀ 15 ਮਾਰਚ ਨੂੰ ਗੋਲੀ ਲੱਗੀ ਸੀ।
ਕ੍ਰਾਈਸਟ ਚਰਚ ਵਿਚ ਹਮਲੇ ਵਿਚ ਮਾਰੇ ਗਏ ਆਪਣੇ ਬੇਟੇ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਨਿਊਜ਼ੀਲੈਂਡ ਆਈ ਇਕ ਮਾਂ ਦਾ ਵੀ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਉਥੇ ਹੀ ਇਕ ਹੋਰ ਦੀ ਮੌਤ ਹੈ। ਪੁਲਸ ਨੇ ਇਕ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਕ ਰਿਸ਼ਤੇਦਾਰ ਦੀ ਮੌਤ ਸਦਮੇ ਕਾਰਨ ਅਤੇ ਇਕ ਹੋਰ ਦੀ ਵੀ ਮੌਤ ਹੋਈ ਹੈ। ਹਾਲਾਂਕਿ ਬੁਲਾਰੇ ਨੇ ਕਿਸੇ ਵੀ ਮਾਮਲੇ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।