ਕੀਨੀਆ ''ਚ ਹੈਜ਼ਾ ਕਾਰਣ 13 ਲੋਕਾਂ ਦੀ ਮੌਤ

05/22/2020 1:41:27 AM

ਨੈਰੋਬੀ- ਕੀਨੀਆ ਦੇ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਫੈਲੀ ਹੈਜ਼ਾ ਬੀਮਾਰੀ ਕਾਰਣ 13 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰੀ ਮੁਤਾਹੀ ਕਾਗਵੇ ਨੇ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸੇ ਵਿਚ ਹੈਜ਼ਾ ਦੇ ਸਭ ਤੋਂ ਵਧੇਰੇ 550 ਮਾਮਲੇ ਹਨ। ਹਾਲਾਤ 'ਤੇ ਕੰਟਰੋਲ ਦੇ ਲਈ ਮੈਡੀਕਲ ਕਰਮਚਾਰੀ 24 ਘੰਟੇ ਕੰਮ ਕਰ ਰਹੇ ਹਨ।

ਸ਼੍ਰੀ ਕਾਹਵੇ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਮਾਰਸਬਿਟ ਵਿਚ 12 ਤੇ ਤੁਕਰਾਨਾ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਉਹਨਾਂ ਨੇ ਕਿਹਾ ਕਿ ਪੂਰਬ-ਉੱਤਰੀ ਕੀਨੀਆ ਦੇ ਗਰਿਸਾ ਵਿਚ ਹੋਰ ਮਾਮਲੇ ਸਾਹਮਣੇ ਆਏ ਹਨ ਤੇ ਹੌਲੀ-ਹੌਲੀ ਇਹ ਵਾਜੀਰ, ਤੁਕਰਨਾ ਤੇ ਮੁਰੰਗਾ ਵਿਚ ਫੈਲਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਡੀਕਲ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਨਾਲ ਗਰਿਸਾ ਵਿਚ 48, ਵਾਜੀਰ ਵਿਚ ਚਾਰ ਤੇ ਮੁਰੰਗਾ ਵਿਚ 8 ਮਾਮਲਿਆਂ ਨੂੰ ਕੰਟਰੋਲ ਕੀਤਾ ਗਿਆ ਹੈ।


Baljit Singh

Content Editor

Related News