ਨੇਪਾਲ ਦੇ 5 ਦਿਨਾਂ ਦੌਰੇ ''ਤੇ ਹਨ ਚੀਨ ਦੇ ਉਪ ਮੰਤਰੀ ਲੀ ਕੁਨ

Sunday, Nov 13, 2022 - 05:59 PM (IST)

ਕਾਠਮੰਡੂ (ਭਾਸ਼ਾ)- ਨੇਪਾਲ ਦੇ ਪੰਜ ਦਿਨਾਂ ਦੌਰੇ ’ਤੇ ਆਏ ਚੀਨ ਦੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਲੀ ਕੁਨ ਨੇ ਇੱਥੇ ਦਰਬਾਰ ਸਕੁਏਅਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦੋਵਾਂ ਮੁਲਕਾਂ ਵੱਲੋਂ ਸਾਂਝੇ ਤੌਰ ’ਤੇ ਮੁਰੰਮਤ ਕੀਤੀ ਵਿਰਾਸਤੀ ਥਾਂ ਦਾ ਨਿਰੀਖਣ ਕੀਤਾ। ਨੇਪਾਲ ਵਿੱਚ 2015 ਵਿੱਚ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਦਰਬਾਰ ਸਕੁਏਅਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਲੀ ਨੇ ਕਾਠਮੰਡੂ ਵਿੱਚ ਚੀਨੀ ਸੱਭਿਆਚਾਰ ਕੇਂਦਰ ਵਿੱਚ ਆਯੋਜਿਤ ਚੀਨੀ ਸੱਭਿਆਚਾਰ ਅਤੇ ਸਾਹਿਤ ਉੱਤੇ ਨੇਪਾਲੀ ਲੋਕਾਂ ਲਈ ਇੱਕ ਸਿਖਲਾਈ ਕੈਂਪ ਵਿੱਚ ਵੀ ਸ਼ਿਰਕਤ ਕੀਤੀ।

ਲੀ ਦਾ ਦੌਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਉਹ 20 ਨਵੰਬਰ ਨੂੰ ਹੋਣ ਵਾਲੀਆਂ ਸੰਸਦੀ ਅਤੇ ਸੂਬਾਈ ਚੋਣਾਂ ਤੋਂ ਅੱਠ ਦਿਨ ਪਹਿਲਾਂ ਇੱਥੇ ਹਨ। ਹਾਲਾਂਕਿ, ਨੇਪਾਲੀ ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਜੀਵਨ ਰਾਮ ਸ੍ਰੇਸ਼ਠ ਤੋਂ ਇਲਾਵਾ ਹੋਰ ਮੰਤਰੀਆਂ ਨਾਲ ਕੋਈ ਅਧਿਕਾਰਤ ਮੀਟਿੰਗ ਨਹੀਂ ਹੋਈ ਹੈ। ਚੀਨੀ ਵਫ਼ਦ ਭਗਤਪੁਰ ਦਰਬਾਰ ਸਕੁਏਅਰ ਦਾ ਮੁਆਇਨਾ ਕਰੇਗਾ, ਸਵਯੰਭੂਨਾਥ, ਪਾਟਨ ਦਰਬਾਰ ਸਕੁਏਅਰ ਅਤੇ ਕਾਠਮੰਡੂ ਵਿੱਚ ਰਾਸ਼ਟਰੀ ਅਜਾਇਬ ਘਰ ਦਾ ਵੀ ਦੌਰਾ ਕਰੇਗਾ।


cherry

Content Editor

Related News