ਅਮਰੀਕਾ ਦੀ ਨੱਕ ਹੇਠ ਹੋਰਮੁਜ਼ ''ਚੋਂ ਲੰਘ ਗਏ ਚੀਨੀ ਟੈਂਕਰ
Tuesday, Jun 16, 2026 - 01:57 PM (IST)
ਇੰਟਰਨੈਸ਼ਨਲ ਡੈਸਕ: ਹੋਰਮੁਜ਼ ਸਟ੍ਰੇਟ ਵਿੱਚ ਚੱਲ ਰਹੀ ਭੂ-ਰਾਜਨੀਤਿਕ ਖਿੱਚੋਤਾਣ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਟੈਂਕਰ ਸੁਰੱਖਿਅਤ ਬਾਹਰ ਕੱਢ ਲਏ ਹਨ, ਜਿਸ ਨੂੰ ਚੀਨ ਦੀ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।
America has not fired a single shot at Chinese Tankers in the Strait of Hormuz.
— Dr Ranjan (@DocRGM_) June 14, 2026
Mogli is a Coward
He's Compromised (Adani+Epstein) pic.twitter.com/C1vASdOAEM
ਸਰੋਤਾਂ ਅਨੁਸਾਰ ਹੋਰਮੁਜ਼ ਵਿੱਚੋਂ ਲੰਘ ਰਹੇ ਚੀਨੀ ਟੈਂਕਰਾਂ ਵਿਰੁੱਧ ਅਮਰੀਕਾ ਨੇ ਇੱਕ ਵੀ ਗੋਲੀ ਨਹੀਂ ਚਲਾਈ ਹੈ। ਚੀਨ ਨੇ ਕਥਿਤ ਤੌਰ 'ਤੇ ਅਮਰੀਕਾ ਦੀ 'ਬਲੱਫ' (ਗਿੱਦੜ ਭਬਕੀ) ਨੂੰ ਪਛਾਣ ਲਿਆ ਅਤੇ ਉਸ ਦੇ ਟੈਂਕਰ ਬਿਨਾਂ ਕਿਸੇ ਰੋਕ-ਟੋਕ ਦੇ ਉੱਥੋਂ ਲੰਘ ਗਏ। ਇਸ ਘਟਨਾ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਇਸ ਪੂਰੇ ਘਟਨਾਕ੍ਰਮ ਵਿੱਚ 'ਮੋਗਲੀ' ਵਜੋਂ ਸੰਬੋਧਿਤ ਇੱਕ ਪ੍ਰਮੁੱਖ ਸ਼ਖਸੀਅਤ ਨੂੰ 'ਕਾਇਰ' ਕਰਾਰ ਦਿੱਤਾ ਗਿਆ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਵਿਅਕਤੀ ਦਬਾਅ ਹੇਠ ਹੈ ਅਤੇ ਉਸ ਦੇ ਅਡਾਨੀ ਅਤੇ ਐਪਸਟੀਨ ਵਰਗੇ ਨਾਵਾਂ ਨਾਲ ਕਥਿਤ ਸਬੰਧ ਹੋਣ ਦੇ ਇਲਜ਼ਾਮ ਲਗਾਏ ਗਏ ਹਨ। ਇਹੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਚੀਨੀ ਟੈਂਕਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਕਿਸਾਨਾਂ ਲਈ Good News! ਹੋਰਮੁਜ਼ ਪਾਰ ਕਰ 34 ਜਹਾਜ਼ ਜਲਦ ਪਹੁੰਚਣਗੇ ਭਾਰਤ
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਚੀਨੀ ਟੈਂਕਰ ਹੋਰਮੁਜ਼ ਵਿੱਚੋਂ ਲੰਘ ਰਹੇ ਸਨ, ਤਾਂ ਅਮਰੀਕੀ ਫੌਜ ਸਿਰਫ਼ ਦੇਖਦੀ ਰਹੀ। ਇਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਇਹ ਸੰਦੇਸ਼ ਗਿਆ ਹੈ ਕਿ ਇਸ ਟਕਰਾਅ ਵਿੱਚ ਚੀਨ ਦੀ ਜਿੱਤ ਹੋਈ ਹੈ ਅਤੇ ਅਮਰੀਕਾ ਪਿੱਛੇ ਹਟ ਗਿਆ ਹੈ। ਇਸ ਘਟਨਾ ਨੇ ਖੇਤਰ ਵਿੱਚ ਅਮਰੀਕਾ ਦੇ ਦਬਦਬੇ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
