ਚੀਨ ਨੂੰ ਵੱਡਾ ਝਟਕਾ ! ਲਾਂਚ ਹੋਣ ਦੇ 85 ਸਕਿੰਟਾਂ ''ਚ ਹੀ ਫਟ ਗਿਆ ਰਾਕੇਟ
Tuesday, Aug 11, 2026 - 03:07 PM (IST)
ਇੰਟਰਨੈਸ਼ਨਲ ਡੈਸਕ- ਸੋਮਵਾਰ ਨੂੰ ਚੀਨ ਦਾ ਇਕ ਰਾਕੇਟ ਉਡਾਣ ਭਰਨ ਦੇ ਸਿਰਫ 85 ਸੈਕਿੰਡ ਬਾਅਦ ਹੀ ਫਟ ਗਿਆ। ਦੱਸਿਆ ਜਾ ਰਿਹਾ ਹੈ ਕਿ ਚੀਨ ਦਾ ਇਹ ਰਾਕੇਟ ਲਾਂਗ ਮਾਰਚ 7-ਏ ਸੀ, ਜਿਸ ਨੂੰ ਹੈਨਾਨ ਦੇ ਵੇਨਚਾਂਗ ਸਪੇਸ ਲਾਂਚ ਸਾਈਟ ਤੋਂ ਲਾਂਚ ਕੀਤਾ ਗਿਆ ਸੀ।
ਹਾਲਾਂਕਿ, ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ, ਆਪਣੀ ਪਹਿਲੀ ਸਟੇਜ ਦੀ ਉਡਾਣ ਦੌਰਾਨ ਹੀ ਫਟ ਗਿਆ। ਇਸ ਘਟਨਾ ਕਾਰਨ ਮਿਸ਼ਨ ਫੇਲ੍ਹ ਹੋ ਗਿਆ ਅਤੇ ਚੀਨ ਦੀ ਤੇਜ਼ੀ ਨਾਲ ਵਧਦੀਆਂ ਲਾਂਚ ਗਤੀਵਿਧੀਆਂ ਨੂੰ ਇਕ ਹੋਰ ਝਟਕਾ ਲੱਗਾ ਹੈ।
A complete Video of the China’s Long March 7A Rocket 🚀 exploded just 85 seconds after liftoff from the Wenchang Space Launch Site in Hainan. After which Chinese Space Company stock start Crashing 📉 #china #rocket #space pic.twitter.com/nVSpBIvKIm
— BEHIND THE FIREWALL (@L_Alpha_) August 11, 2026
ਇਹ ਪਹਿਲੀ ਵਾਰ ਨਹੀਂ ਹੈ, ਲਾਂਗ ਮਾਰਚ 7-ਏ ਦੀ ਵਰਤੋਂ ਚੀਨ ਪਹਿਲਾਂ ਵੀ ਸੰਚਾਰ ਅਤੇ ਸੰਭਾਵੀ ਫ਼ੌਜੀ ਸੰਚਾਰ ਸੈਟੇਲਾਈਟਾਂ ਲਈ ਕਰ ਚੁੱਕਾ ਹੈ। ਲਾਂਗ ਮਾਰਚ 7-ਏ ਦੀ ਇਹ 18ਵੀਂ ਉਡਾਣ ਸੀ ਅਤੇ ਇਸ ਰਾਕੇਟ ਦਾ ਸਫ਼ਲਤਾ ਰਿਕਾਰਡ ਕਾਫ਼ੀ ਬਿਹਤਰ ਹੈ। ਇਹ ਰਾਕੇਟ ਅਜੇ ਤੱਕ ਸਿਰਫ਼ 2 ਵਾਰ ਹੀ ਨਾਕਾਮ ਸਾਬਤ ਹੋਇਆ ਹੈ।
