ਪ੍ਰੋਗਰਾਮਰ ਨੇ ਏ.ਟੀ.ਐੱਮ. ਦੀ ਖਾਮੀ ਦਾ ਫਾਇਦਾ ਚੁੱਕ ਕੱਢਵਾਏ 7.15 ਕਰੋੜ ਰੁਪਏ

Thursday, Feb 07, 2019 - 02:08 AM (IST)

ਪ੍ਰੋਗਰਾਮਰ ਨੇ ਏ.ਟੀ.ਐੱਮ. ਦੀ ਖਾਮੀ ਦਾ ਫਾਇਦਾ ਚੁੱਕ ਕੱਢਵਾਏ 7.15 ਕਰੋੜ ਰੁਪਏ

ਨਵੀਂ ਦਿੱਲੀ—ਏ.ਟੀ.ਐੱਮ. ਨਾਲ ਜੁੜੀ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਕਿ ਤੁਹਾਨੂੰ ਹੈਰਾਨ ਕਰ ਦੇਵੇਗੀ। ਇਕ ਪ੍ਰੋਗਰਾਮਰ ਨੇ ਏ.ਟੀ.ਐੱਮ. 'ਚ ਖਾਮੀ ਪਾਈ ਅਤੇ ਇਸ ਨਾਲ ਉਸ ਨੇ ਏ.ਟੀ.ਐੱਮ. 'ਚੋਂ 7.15 ਕਰੋੜ ਰੁਪਏ ਕੱਢ ਲਏ। ਇਹ ਮਾਮਲਾ ਚੀਨ ਦਾ ਹੈ ਜਿਥੇ 43 ਸਾਲਾਂ ਦੇ ਇਕ ਪ੍ਰੋਗਰਾਮਰ ਨੇ ਏ.ਟੀ.ਐੱਮ. 'ਚੋਂ 7 ਮਿਲੀਅਨ ਯੁਆਨ ਕੱਢ ਲਏ। ਇਕ ਰਿਪੋਰਟ ਮੁਤਾਬਕ Huaxia Bank ਦੀ ਏ.ਟੀ.ਐੱਮ. ਤੋਂ ਪੈਸੇ ਕੱਢੇ ਗਏ ਹਨ ਅਤੇ ਦਿਲਚਸਪ ਇਹ ਹੈ ਕਿ ਜਿਸ ਪ੍ਰੋਗਰਾਮਰ ਨੇ ਪੈਸੇ ਕੱਢੇ ਉਹ ਵੀ ਉਸੇ ਬੈਂਕ 'ਚ ਦਾ ਹੀ ਕਰਮਚਾਰੀ ਹੈ। ਮੁੰਮਕਿਨ ਹੈ ਕਿ ਉਸ ਪ੍ਰੋਗਰਾਮਰ ਨੂੰ ਏ.ਟੀ.ਐੱਮ. ਦੇ ਇੰਟਰਨਲ ਬੱਗ ਦਾ ਅੰਦਾਜ਼ਾ ਹੋਵੇਗਾ ਜਿਸ ਦਾ ਫਾਇਦਾ ਲੈ ਕੇ ਉਸ ਨੇ ਅਜਿਹਾ ਕੀਤਾ। ਇਸ ਦੇ ਲਈ ਪ੍ਰੋਗਰਾਮਰ ਨੂੰ ਏ.ਟੀ.ਐੱਮ. 'ਚ ਇਕ ਸਕਰੀਪਟ ਅਪਲੋਡ ਕਰਨੀ ਪਈ। ਰਿਪੋਰਟ ਮੁਤਾਬਕ Qin Qisheng ਚੀਨ ਦੇ ਰਹਿਣ ਵਾਲੇ ਹਨ ਅਤੇ ਉਹ Huaxia Bank 'ਚ ਪ੍ਰੋਗਰਾਮਰ ਦੇ ਤੌਰ 'ਤੇ ਕੰਮ ਕਰਦੇ ਹਨ। ਬੈਂਕ ਦੇ ਸਾਫਟਵੇਅਰ 'ਚ ਉਨ੍ਹਾਂ ਨੇ ਖਾਮੀ ਕੱਢੀ ਅਤੇ ਇਸ ਦਾ ਫਾਇਦਾ ਲੈਣ ਦਾ ਫੈਸਲਾ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰੋਗਰਾਮਰ ਨੇ ਇਹ ਖਾਮੀ 2016 ਦੇ ਨਵੰਬਰ 'ਚ ਪਾਈ ਅਤੇ ਉਸ ਸਾਲ ਬੈਂਕਿੰਗ ਸਿਸਟਮ 'ਚ ਉਨ੍ਹਾਂ ਨੇ ਕੁਝ ਸਕਰੀਪਟਸ ਅਪਲੋਡ ਕੀਤੀ।

ਉਨ੍ਹਾਂ ਨੇ ਦਾਅਵਾ ਕੀਤਾ ਜੋ ਸਕਰੀਪਟ ਉਨ੍ਹਾਂ ਨੇ ਅਪਲੋਡ ਕੀਤੀ ਸੀ ਉਸ ਕਾਰਨ ਉਹ ਖਾਮੀ ਬਿਨਾਂ ਅਲਰਟ ਟਰਿਗਰ ਕੀਤੇ ਹੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਡਮੀ ਅਕਾਊਂਟ 'ਚ ਉਨ੍ਹਾਂ ਨੇ ਇਕ ਸਾਲ ਤੋਂ ਜ਼ਿਆਦਾ ਤੱਕ 5000 ਯੁਆਨ ਤੋਂ 20,000 ਯੁਆਨ ਤੱਕ ਕੱਢ ਲਏ। ਇਸ ਦਾ ਮਕਸੱਦ ਉਹ ਸਿਸਟਮ ਦੀ ਟੈਸਟਿੰਗ ਦੱਸਦੇ ਹਨ। ਜਨਵਰੀ 2018 ਤੱਕ ਉਨ੍ਹਾਂ ਨੇ ਟੋਟਲ 7 ਮਿਲੀਅਨ ਯੁਆਨ ਕੱਢ ਲਏ। ਰਿਪੋਰਟ ਮੁਤਾਬਕ ਇਹ ਬੱਗ ਮਿਡਨਾਈਟ 'ਚ ਰਿਕਾਰਡ ਕੀਤੀ ਗਈ ਟ੍ਰਾਂਜੈਕਸ਼ਨ ਦੇ ਤਰੀਕੇ 'ਚ ਸੀ। 12AM 'ਤੇ ਕੀਤੀ ਗਈ ਕੋਈ ਟ੍ਰਾਂਜੈਕਸ਼ਨ ਡੈਬਿਟ ਦੇ ਤੌਰ 'ਤੇ ATM  'ਚ ਰਿਕਾਰਡ ਨਹੀਂ ਹੁੰਦਾ ਸੀ। ਇਸ ਲੂਪਹੋਲ ਕਾਰਨ ਪ੍ਰੋਗਰਾਮਰ ਨੇ ਇਸ ਨੂੰ ਇਕ ਖਾਸ ਤਰ੍ਹਾਂ ਦੀ ਸਕਰੀਪਟ ਅਪਲੋਡ ਕਰਕੇ ਏ.ਟੀ.ਐੱਮ. ਮਸ਼ੀਨ ਨੂੰ ਬੇਵਕੂਫ ਬਣਾਉਣ ਦਾ ਕੰਮ ਕੀਤਾ ਹੈ। ਰਿਪੋਰਟ ਮੁਤਾਬਕ ਪ੍ਰੋਗਰਾਮਰ ਨੇ ਸਾਰੇ ਪੈਸੇ ਆਪਣੇ ਅਕਾਊਂਟ 'ਚ ਪਾ ਲਏ ਅਤੇ ਇਨ੍ਹਾਂ 'ਚੋਂ ਕੁਝ ਸਟਾਕ ਮਾਰਕੀਟ 'ਚ ਲੱਗਾ ਦਿੱਤੇ।

ਜਦ ਬੈਂਕ ਨੂੰ ਇਸ ਦੇ ਬਾਰੇ 'ਚ ਪਤਾ ਚੱਲਿਆ ਉਸ ਵੇਲੇ ਪ੍ਰੋਗਰਾਮਰ ਫੜਿਆ ਗਿਆ ਤਾਂ ਬੈਂਕ ਨੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਪੈਸੇ ਵਾਪਸ ਦੇਣ ਦੀ ਗੱਲ ਕੀਤੀ। ਰਿਪੋਰਟ ਮੁਤਾਬਕ ਪ੍ਰੋਗਰਾਮਰ ਨੇ ਬੈਂਕ ਨੂੰ ਦੱਸਿਆ ਕਿ ਅਜਿਹਾ ਉਨ੍ਹਾਂ ਨੇ ਸਿਸਟਮ ਟੈਸਟ ਕਰਨ ਲਈ ਕੀਤਾ ਹੈ। ਬੈਂਕ ਨੇ ਪੁਲਸ ਅਤੇ ਸਰਕਾਰ ਦੀ ਮਦਦ ਮੰਗੀ ਹੈ ਅਤੇ ਇਸ ਪ੍ਰੋਗਰਾਮਰ 'ਤੇ ਕਿਸੇ ਤਰ੍ਹਾਂ ਦਾ ਚਾਰਜ ਨਾ ਲਗਾਉਣ ਨੂੰ ਕਿਹਾ ਹੈ। ਅਜਿਹਾ ਇਸ ਲਈ ਕਿਉਂਕਿ ਬੈਂਕ ਇਹ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਇਹ ਪਤਾ ਚੱਲੇ ਕਿ ਬੈਂਕ ਦੇ ਸਾਫਟਵੇਅਰ 'ਚ ਖਾਮੀਆਂ ਹੈ। ਹਾਲਾਂਕਿ ਪੁਲਸ ਨੇ ਬੈਂਕ ਦੀ ਰਿਕਵੈਸਟ ਨਹੀਂ ਮੰਨੀ ਅਤੇ ਪ੍ਰੋਗਰਾਮਰ ਨੂੰ 10 ਸਾਲ ਦੀ ਸਜ਼ਾ ਸੁਣਾਈ ਅਤੇ ਜੁਰਮਾਨੇ ਦੇ ਤੌਰ 'ਤੇ 11000 ਯੁਆਨ ਵੀ ਮੰਗੇ ਹਨ।


Related News