ਰੂਸ ਦੇ ਕਜ਼ਾਨ ''ਚ ਬ੍ਰਿਕਸ ਸੰਮੇਲਨ ''ਚ ਹਿੱਸਾ ਲੈਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

Friday, Oct 18, 2024 - 08:14 PM (IST)

ਰੂਸ ਦੇ ਕਜ਼ਾਨ ''ਚ ਬ੍ਰਿਕਸ ਸੰਮੇਲਨ ''ਚ ਹਿੱਸਾ ਲੈਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

ਬੀਜਿੰਗ : ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫਤੇ ਰੂਸ ਦੇ ਕਜ਼ਾਨ ਵਿਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਦੌਰਾਨ ਉਹ ਕਈ ਨੇਤਾਵਾਂ ਨਾਲ ਗੱਲਬਾਤ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਕਿਹਾ ਕਿ ਸ਼ੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ 22 ਤੋਂ 24 ਅਕਤੂਬਰ ਤੱਕ ਰੂਸ ਦੇ ਕਜ਼ਾਨ 'ਚ ਹੋਣ ਵਾਲੇ 16ਵੇਂ ਬ੍ਰਿਕਸ ਸੰਮੇਲਨ 'ਚ ਸ਼ਿਰਕਤ ਕਰਨਗੇ।

ਬਾਅਦ 'ਚ ਇੱਕ ਨਿਯਮਤ ਪ੍ਰੈਸ ਕਾਨਫਰੰਸ 'ਚ, ਮੰਤਰਾਲੇ ਦੇ ਇੱਕ ਹੋਰ ਬੁਲਾਰੇ ਮਾਓ ਨਿੰਗ ਨੇ ਸ਼ੀ ਦੀ ਭਾਗੀਦਾਰੀ ਬਾਰੇ ਵਿਸਥਾਰ 'ਚ ਕਿਹਾ ਕਿ ਸੰਮੇਲਨ ਦੌਰਾਨ ਰਾਸ਼ਟਰਪਤੀ ਛੋਟੇ-ਸਮੂਹ ਅਤੇ ਵੱਡੇ-ਸਮੂਹ ਵਾਰਤਾ ਅਤੇ 'ਬ੍ਰਿਕਸ ਪਲੱਸ ਡਾਇਲਾਗ' ਸਮੇਤ ਹੋਰ ਸਮਾਗਮਾਂ ਵਿੱਚ ਸ਼ਾਮਲ ਹੋਣਗੇ ਤੇ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੰਤਰਰਾਸ਼ਟਰੀ ਦ੍ਰਿਸ਼, ਬ੍ਰਿਕਸ ਦੇ ਵਿਹਾਰਕ ਸਹਿਯੋਗ, ਬ੍ਰਿਕਸ ਦੇ ਵਿਕਾਸ ਅਤੇ ਆਪਸੀ ਹਿੱਤਾਂ ਦੇ ਮਹੱਤਵਪੂਰਨ ਮੁੱਦਿਆਂ 'ਤੇ ਹੋਰ ਨੇਤਾਵਾਂ ਨਾਲ ਡੂੰਘਾਈ ਨਾਲ ਚਰਚਾ ਕਰਨਗੇ। ਬ੍ਰਿਕਸ ਉਭਰਦੀਆਂ ਅਰਥਵਿਵਸਥਾਵਾਂ ਦਾ ਇਕ ਸਮੂਹ ਹੈ ਜਿਸ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਵੀ ਸ਼ਾਮਲ ਹਨ।


author

Baljit Singh

Content Editor

Related News