ਚੀਨ ਨੇ ਮਿਆਂਮਾਰ ਸਥਿਤ ਗਿਰੋਹ ਦੇ 4 ਹੋਰ ਮੈਂਬਰਾਂ ਨੂੰ ਦਿੱਤੀ ਫਾਂਸੀ

Tuesday, Feb 03, 2026 - 11:57 AM (IST)

ਚੀਨ ਨੇ ਮਿਆਂਮਾਰ ਸਥਿਤ ਗਿਰੋਹ ਦੇ 4 ਹੋਰ ਮੈਂਬਰਾਂ ਨੂੰ ਦਿੱਤੀ ਫਾਂਸੀ

ਤਾਈਪੇ (ਏਜੰਸੀ)- ਚੀਨ ਨੇ 6 ਚੀਨੀ ਨਾਗਰਿਕਾਂ ਦੀ ਮੌਤ ਦਾ ਕਾਰਨ ਬਣੇ ਅਤੇ ਮਿਆਂਮਾਰ ਤੋਂ 4 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਘਪਲੇ ਅਤੇ ਜੂਏ ਦਾ ਨੈੱਟਵਰਕ ਚਲਾਉਣ ਦੇ ਦੋਸ਼ੀ ਪਾਏ ਗਏ 4 ਲੋਕਾਂ ਨੂੰ ਫਾਂਸੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਖਣੀ ਚੀਨ ਦੀ ਸ਼ੇਨਝੇਨ ਇੰਟਰਮੀਡੀਏਟ ਪੀਪਲਜ਼ ਕੋਰਟ ਨੇ ਸੋਮਵਾਰ ਸਵੇਰੇ ਜਾਰੀ ਇਕ ਬਿਆਨ ’ਚ ਇਨ੍ਹਾਂ ਸਜ਼ਾਵਾਂ ਦੀ ਪੁਸ਼ਟੀ ਕੀਤੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਫਾਂਸੀ ਕਦੋਂ ਦਿੱਤੀ ਗਈ। ਮਿਆਂਮਾਰ ਵਿਚ ਇਸੇ ਮਾਮਲੇ ’ਚ 11 ਹੋਰ ਲੋਕਾਂ ਨੂੰ ਪਿਛਲੇ ਹਫ਼ਤੇ ਸਜ਼ਾ ਸੁਣਾਈ ਗਈ ਸੀ।


author

cherry

Content Editor

Related News