ਪਾਕਿਸਤਾਨ ਦੇ ਸ਼ਹਿਰ ''ਚ ਚੀਨੀ ਨਾਗਰਿਕ ਦਾ ਗੋਲੀ ਮਾਰ ਕੇ ਕਤਲ
Wednesday, Jul 28, 2021 - 04:32 PM (IST)
ਕਰਾਚੀ (ਬਿਊਰੋ): ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਬੁੱਧਵਾਰ ਨੂੰ ਹੋਏ ਇਕ ਹਮਲੇ ਵਿਚ ਇਕ ਚੀਨੀ ਨਾਗਰਿਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਚੀਨੀ ਵਰਕਰਾਂ ਦੀ ਮੌਤ ਦੇ ਦੋ ਹਫ਼ਤੇ ਬਾਅਦ ਹੁਣ ਅਜਿਹਾ ਹਾਦਸਾ ਵਾਪਰਿਆ, ਜਿਸ ਵਿਚ ਚੀਨੀ ਨਾਗਰਿਕ ਦੀ ਜਾਨ ਗਈ ਹੈ। ਪੁਲਸ ਡਿਪਟੀ ਇੰਸਪੈਕਟਰ ਜਨਰਲ ਜਾਵੇਦ ਅਕਬਰ ਰਿਆਜ ਨੇ ਕਿਹਾ ਕਿ ਹਮਲਾ ਜਿਹੜੇ ਸ਼ਖਸ 'ਤੇ ਹੋਣਾ ਸੀ, ਉਸ ਦੇ ਨਾਲ ਇਕ ਹੋਰ ਚੀਨੀ ਨਾਗਰਿਕ ਵੀ ਸੀ ਜੋ ਕਿ ਕਰਾਚੀ ਦੇ ਉਦਯੋਗਿਕ ਖੇਤਰ ਜਾ ਰਹੇ ਸਨ। ਇਸੇ ਦੌਰਾਨ ਉਹਨਾਂ 'ਤੇ ਹਮਲਾ ਕੀਤਾ ਗਿਆ ਅਤੇ ਇਸ ਵਿਚ ਚੀਨੀ ਨਾਗਰਿਕ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਰਿਸ਼ਤੇ ਸ਼ਰਮਸਾਰ, ਹਿੰਦੂ ਬੀਬੀ ਨੂੰ ਪਹਿਲਾਂ ਬਣਾਇਆ 'ਭੈਣ', ਫਿਰ ਕਰ ਲਿਆ ਜ਼ਬਰੀ ਵਿਆਹ
ਰਿਆਜ ਨੇ ਰਾਇਟਰਜ਼ ਨੂੰ ਦੱਸਿਆ ਕਿ ਮੋਟਰਸਾਈਕਲ 'ਤੇ ਫੇਸ ਮਾਸਕ ਪਹਿਨੇ ਦੋ ਲੋਕਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਲੋਕ ਬਿਨਾਂ ਪੁਲਸ ਐਸਕੋਰਟ ਦੇ ਯਾਤਰਾ ਕਰ ਰਹੇ ਸਨ। ਉੱਥੇ ਕਿਸੇ ਸਮੂਹ ਜਾਂ ਵਿਅਕਤੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬੀਜਿੰਗ ਵਿਚ ਬੋਲਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਨ ਨੇ ਇਸ ਘਟਨਾ ਨੂੰ ਇਕ ਵੱਖਰਾ ਮਾਮਲਾ ਦੱਸਿਆ। ਉਹਨਾਂ ਨੇ ਨਿਯਮਿਤ ਸਮਾਚਾਰ ਬ੍ਰੀਫਿੰਗ ਵਿਚ ਕਿਹਾ,''ਸਾਨੂੰ ਪਾਕਿਸਤਾਨ ਵੱਲੋਂ ਚੀਨੀ ਨਾਗਰਿਕਾਂ ਦੀ ਸੁਰੱਖਿਆ ਅਤੇ ਪਾਕਿਸਤਾਨ ਵਿਚ ਜਾਇਦਾਦ ਸੁਰੱਖਿਆ 'ਤੇ ਪੂਰਾ ਭਰੋਸਾ ਹੈ। ਇੱਥੇ ਦੱਸ ਦਈਏ ਕਿ ਚੀਨ ਪਾਕਿਸਤਾਨ ਦਾ ਇਕ ਕਰੀਬੀ ਸਹਿਯੋਗੀ ਅਤੇ ਪ੍ਰਮੁੱਖ ਨਿਵੇਸ਼ਕ ਹੈ। ਅਜਿਹੇ ਹਮਲੇ ਦੋਹਾਂ ਦੀ ਦੋਸਤੀ ਵਿਗਾੜਨ ਦੇ ਇਰਾਦੇ ਨਾਲ ਕੀਤੇ ਜਾਣ ਦਾ ਖਦਸ਼ਾ ਹੈ।