ਚੀਨੀ ਵਿਅਕਤੀ ਨੇ 900 ਡਿਗਰੀ Temp. ''ਤੇ ਤਪਣ ਵਾਲੀ ਭੱਠੀ ''ਚ ਮਾਰੀ ਛਾਲ, ਹੋਇਆ ਧਮਾਕਾ

04/01/2021 9:12:18 PM

ਬੀਜ਼ਿੰਗ - ਉੱਤਰੀ ਚੀਨ ਦੇ ਮੰਗੋਲੀਆ ਆਟੋਨੋਮਸ (ਖੁਦਮੁਖਤਿਆਰੀ) ਇਲਾਕੇ ਦੇ ਬਾਓਟੋਯੂ ਸ਼ਹਿਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੇ ਸਟੀਲ ਪਿਘਲਾਉਣ ਵਾਲੀ ਮਘਦੀ ਭੱਠੀ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਇਕ ਅੰਗ੍ਰੇਜ਼ੀ ਵੈੱਬਸਾਈਟ ਮੁਤਾਬਕ ਉਸ ਨੇ 6,07,247 ਰੁਪਏ (60 ਹਜ਼ਾਰ ਯੂਆਨ) ਸ਼ੇਅਰ ਮਾਰਕਿਟ ਵਿਚ ਡੁੱਬ ਗਏ ਸਨ। ਇਸ ਗੱਲ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ।

34 ਸਾਲ ਦੇ ਵਾਂਗ ਲੋਂਗ ਚੀਨ ਦੀ ਸਭ ਤੋਂ ਵੱਡੀ ਸਟੀਨ ਨਿਰਮਾਤਾ ਕੰਪਨੀ ਬਾਓਜੇਂਗ ਗਰੁੱਪ ਵਿਚ ਪਿਛਲੇ 10 ਸਾਲਾਂ ਤੋਂ ਕੰਮ ਕਰਦਾ ਸੀ। ਉਸ ਨੂੰ ਸ਼ੇਅਰ ਮਾਰਕਿਟ ਵਿਚ ਪੈਸੇ ਇੰਵੈਸਟ ਕਰਨ ਦਾ ਸ਼ੌਂਕ ਸੀ। 24 ਮਾਰਚ ਨੂੰ ਕੰਪਨੀ ਵਿਚ ਉਸ ਦੀ ਨਾਈਟ ਸ਼ਿਫਟ ਲੱਗੀ ਹੋਈ ਸੀ। ਥੋੜੀ ਦੇਰ ਕੰਮ ਕਰਨ ਤੋਂ ਬਾਅਦ ਵਾਂਗ ਲੋਂਗ ਆਪਣੀ ਡਿਊਟੀ ਤੋਂ ਅਚਾਨਕ ਗਾਇਬ ਹੋ ਗਿਆ। ਕਾਫੀ ਦੇਰ ਤੱਕ ਜਦ ਉਹ ਨਹੀਂ ਪਰਤਿਆ ਤਾਂ ਕੰਪਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸੀ. ਸੀ. ਟੀ. ਵੀ. ਫੁਟੇਜ ਦੇਖਣ 'ਤੇ ਉਹ ਭੱਠੀ ਕੋਲ ਜਾਂਦੇ ਦਿਖਿਆ। ਵਾਂਗ ਨੇ ਸਟੀਲ ਪਿਘਲਾਉਣ ਵਾਲੀ ਭੱਠੀ ਵਿਚ ਉਸ ਵੇਲੇ ਛਾਲ ਮਾਰੀ, ਜਦ ਉਸ ਦਾ ਤਾਪਮਾਨ 900 ਡਿਗਰੀ ਸੈਲਸੀਅਸ ਸੀ। ਛਾਲ ਮਾਰਦੇ ਹੀ ਉਸ ਦਾ ਸਰੀਰ ਰਾਖ ਵਿਚ ਤਬਦੀਲ ਹੋ ਗਿਆ।

ਇਹ ਵੀ ਪੜੋ - ਚੀਨ ਨੇ ਬਣਾਇਆ 'ਪਣਡੁੱਬੀਆਂ ਦਾ ਦੇਵਤਾ', ਇਨ੍ਹਾਂ ਮਿਜ਼ਾਈਲਾਂ ਨਾਲ ਦੁਨੀਆ 'ਚ ਮਚਾ ਸਕਦੈ ਤਬਾਹੀ

ਭੱਠੀ ਵਿਚ ਛਾਲ ਮਾਰਨ ਤੋਂ ਪਹਿਲਾਂ ਹੈਲਮਟ ਅਤੇ ਦਸਤਾਨੇ ਸੁੱਟੇ
ਸਾਰੀ ਕਰਮਚਾਰੀਆਂ ਨੇ ਜਦ ਭੱਠੀ ਦੇ ਨੇੜੇ-ਤੇੜੇ ਦੇਖਿਆ ਤਾਂ ਵਾਂਗ ਉਥੇ ਨਾ ਮਿਲਿਆ। ਭੱਠੀ ਨੇੜੇ ਲੱਗੇ ਸੀ. ਸੀ. ਟੀ. ਵੀ. ਫੁਟੇਜ਼ ਨਾਲ ਉਸ ਦੀ ਆਤਮ-ਹੱਤਿਆ ਦੀ ਗੱਲ ਸਾਹਮਣੇ ਆਈ। ਵੀਡੀਓ ਵਿਚ ਦਿਖਾਈ ਦਿੱਤਾ ਕਿ ਵਾਂਗ ਕੰਮ ਛੱਡ ਕੇ ਭੱਠੀ ਕੋਲ ਗਿਆ। ਕੁਝ ਸਕਿੰਟ ਖੜ੍ਹੇ ਰਹਿਣ ਤੋਂ ਬਾਅਦ ਉਸ ਨੇ ਭੱਠੀ ਵਿਚ ਦੇਖਿਆ ਅਤੇ ਫਿਰ ਉਸ ਵਿਚ ਛਾਲ ਮਾਰ ਦਿੱਤੀ। ਭੱਠੀ ਵਿਚ ਛਾਲ ਮਾਰਦੇ ਹੀ ਧਮਾਕਾ ਹੋਇਆ। ਭੱਠੀ ਵਿਚ ਛਾਲ ਮਾਰਨ ਤੋਂ ਪਹਿਲਾਂ ਵਾਂਗ ਨੇ ਆਪਣੇ ਹੈਲਮਟ ਅਤੇ ਦਸਤਾਨੇ ਬਾਹਰ ਹੀ ਸੁੱਟ ਦਿੱਤੇ ਸਨ।

ਇਹ ਵੀ ਪੜੋ ਸਾਊਦੀ ਅਰਬ ਨੇ ਤੇਲ ਉਤਪਾਦਨ 'ਤੇ ਅਜਿਹਾ ਕੀ ਕਿਹਾ ਕਿ ਭਾਰਤ ਭੜਕ ਗਿਆ

PunjabKesari

ਨੁਕਸਾਨ ਦੇ ਬਾਰੇ ਸਾਥੀਆਂ ਨੂੰ ਦੱਸਿਆ
ਵਾਂਗ ਨਾਲ ਕੰਮ ਕਰਨ ਵਾਲੇ ਫੈਕਟਰੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ। ਉਹ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। ਵਾਂਗ ਨੇ ਆਪਣੇ ਸਾਥੀ ਕਰਮਚਾਰੀਆਂ ਨੂੰ ਦੱਸਿਆ ਸੀ ਕਿ ਸ਼ੇਅਰ ਮਾਰਕਿਟ ਵਿਚ ਉਸ ਦੇ ਕਰੀਬ 6 ਲੱਖ ਰੁਪਏ ਡੁੱਬ ਗਏ ਹਨ। ਜਿਸ ਦਿਨ ਆਤਮ-ਹੱਤਿਆ ਕੀਤੀ, ਉਸ ਦਿਨ ਚੀਨ ਦੀ ਸ਼ੇਅਰ ਮਾਰਕਿਟ ਵਿਚ 3 ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਸੀ।

ਇਹ ਵੀ ਪੜੋ ਅਮਰੀਕੀ ਰਿਪੋਰਟ 'ਚ ਭਾਰਤ ਦੀ ਤਰੀਫ ਵੀ ਤੇ ਆਲੋਚਨਾ ਵੀ, ਜੰਮੂ ਸਣੇ ਇਨ੍ਹਾਂ ਮੁੱਦਿਆਂ ਦਾ ਹੋਇਆ ਜ਼ਿਕਰ

ਸਾਰੇ ਕਰਮਚਾਰੀਆਂ ਦੀ ਮੈਂਟਲ ਜਾਂਚ ਕਰਾਵੇਗੀ ਕੰਪਨੀ
ਬਾਓਜੇਂਗ ਗਰੁੱਪ ਨੇ ਇਸ ਘਟਨਾ 'ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੇਅਰ ਮਾਰਕਿਟ ਵਿਚ ਹੋਏ ਨੁਕਸਾਨ ਤੋਂ ਬਾਅਦ ਵਾਂਗ 'ਤੇ ਕਾਫੀ ਕਰਜ਼ਾ ਚੜ੍ਹ ਗਿਆ ਸੀ। ਉਸ ਦੇ ਲਈ ਇਸ ਨੂੰ ਚੁਕਾਉਣਾ ਕਾਫੀ ਮੁਸ਼ਕਿਲ ਸੀ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਵਾਂਗ ਦੀ ਮੌਤ ਦਾ ਦੁੱਖ ਹੈ। ਉਹ ਉਨ੍ਹਾਂ ਦੇ ਪਰਿਵਾਰ ਨਾਲ ਹਨ। ਕੰਪਨੀ ਉਨ੍ਹਾਂ ਨਾਲ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਦੀ ਮਾਨਸਿਕ ਸਥਿਤੀ ਦੀ ਜਾਂਚ ਵੀ ਕਰਾਵੇਗੀ। ਪੁਲਸ ਨੇ ਇਸ ਮਾਮਲੇ ਵਿਚ ਪਹਿਲਾਂ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ। ਬਾਅਦ ਵਿਚ ਸੀ. ਸੀ. ਟੀ. ਵੀ. ਫੁਟੇਜ਼ ਦੇਖਣ ਤੋਂ ਬਾਅਦ ਆਤਮ-ਹੱਤਿਆ ਦਾ ਮਾਮਲਾ ਦਰਜ ਕੇ ਕੇਸ ਬੰਦ ਕਰ ਦਿੱਤਾ।

ਇਹ ਵੀ ਪੜੋ ਕੋਰੋਨਾ ਦਾ ਕਹਿਰ : ਫਰਾਂਸ ਨੇ ਸਕੂਲ ਬੰਦ ਕਰਨ ਦਾ ਕੀਤਾ ਐਲਾਨ ਤੇ ਲਾਈਆਂ ਇਹ ਪਾਬੰਦੀਆਂ


Khushdeep Jassi

Content Editor

Related News