ਚੀਨੀ ਵਿਅਕਤੀ ਤਾਇਵਾਨ ਦੇ ਜਲ ਖੇਤਰ ''ਚ ਹੋਇਆ ਦਾਖਲ, ਜਾਣੋ ਪੂਰਾ ਮਾਮਲਾ

09/14/2021 2:24:48 PM

ਤਾਇਪੇ (ਏ.ਐੱਨ.ਆਈ.): ਤਾਇਵਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇਕ ਚੀਨੀ ਵਿਅਕਤੀ 'ਸੁਤੰਤਰਤਾ ਅਤੇ ਲੋਕਤੰਤਰ' ਦੀ ਖੋਜ ਵਿਚ ਇਕ ਛੋਟੇ ਜਿਹੇ ਰਬੜ ਡਿੰਗੀ ਵਿਚ ਬੈਠ ਕੇ ਤਾਇਵਾਨ ਦੇ ਜਲ ਖੇਤਰ ਵਿਚ ਦਾਖਲ ਹੋਇਆ। ਫੋਕਸ ਤਾਇਵਾਨ ਨੇ ਕੋਸਟ ਗਾਰਡ ਐਡਮਿਨਿਸਟ੍ਰੇਸ਼ਨ (ਸੀ.ਜੀ.ਏ.) ਦੇ ਹਵਾਲੇ ਨਾਲ ਦੱਸਿਆ ਕਿ ਗਾਰਡਸ ਵੱਲੋਂ ਉਸ ਵਿਅਕਤੀ ਨੂੰ ਲੇਯੂ ਟਾਊਨਸ਼ਿਪ ਦੇ ਤੱਟ ਨੇੜੇ ਦੇਖਿਆ ਗਿਆ ਸੀ। ਉਸ ਵਿਅਕਤੀ ਨੇ ਦੱਸਿਆ ਕਿ ਉਹ ਤਾਇਵਾਨ ਵਿਚ ਸੁਤੰਤਰਤਾ ਅਤੇ ਲੋਕਤੰਤਰ ਦੀ ਖੋਜ ਵਿਚ ਨੇੜਲੇ ਚੀਨੀ ਸ਼ਹਿਰ ਜਿਆਮੇਨ ਤੋਂ ਰਵਾਨਾ ਹੋਇਆ ਸੀ। 

ਫੋਕਸ ਤਾਇਵਾਨ ਨੇ ਦੱਸਿਆ ਕਿ ਵਿਅਕਤੀ ਨੂੰ ਕਿਨਮੇਨ ਵਿਚ ਇਕ ਕੁਆਰੰਟੀਨ ਸਹੂਲਤ ਵਿਚ ਲਿਜਾਇਆ ਗਿਆ ਹੈ ਜਿਸ ਦੇ ਬਾਅਦ ਉਸ ਨੂੰ ਕਿਨਮੇਨ ਜ਼ਿਲ੍ਹਾ ਪ੍ਰੌਸੀਕਿਊਟਰ ਦਫਤਰ ਨੂੰ ਸੌਂਪ ਦਿੱਤਾ ਜਾਵੇਗਾ। ਦੁਨੀਆ ਦੇ ਸਭ ਤੋਂ ਫੌਜੀਕਰਨ ਵਾਲੇ ਖੇਤਰੀ ਪਾਣੀ ਵਿੱਚੋਂ ਇੱਕ, ਤਾਇਵਾਨ ਜਲਡਮਰੂਮੱਧ 'ਤੇ ਚੀਨੀ ਅਤੇ ਤਾਇਵਾਨੀ ਦੋਵੇਂ ਜਲ ਸੈਨਾਵਾਂ ਦੁਆਰਾ ਗਸ਼ਤ ਕੀਤੀ ਜਾਂਦੀ ਹੈ। ਹਾਲ ਹੀ ਵਿਚ ਅਮਰੀਕੀ ਰੱਖਿਆ ਵਿਭਾਗ ਦੇ ਮੁਲਾਂਕਣ ਮੁਤਾਬਕ ਇਕੱਲੇ ਚੀਨ ਕੋਲ ਇਸ ਖੇਤਰ ਵਿਚ 255 ਤੋਂ ਵੱਧ ਤੱਟ ਰੱਖਿਅਕ ਬਲ ਦੇ ਜਹਾਜ਼ ਅਤੇ ਦਰਜਨਾਂ ਭਾਰੀ ਹਥਿਆਰਾਂ ਨਾਲ ਲੈਸ ਸਮੁੰਦਰੀ ਜਹਾਜ਼ ਹਨ। 

ਪੜ੍ਹੋ ਇਹ ਅਹਿਮ ਖਬਰ - ਤਣਾਅ ਵਿਚਕਾਰ ਅਮਰੀਕਾ ਨੇ ਚੀਨ ਦੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ 

ਭਾਵੇਂਕਿ ਤਾਇਵਾਨ ਲੋਕਾਂ ਨੂੰ ਅਧਿਕਾਰਤ ਤੌਰ 'ਤੇ ਸ਼ਰਨ ਦੇਣ ਦਾ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ ਅਤੇ ਜੇਕਰ ਕਿਸੇ ਨੂੰ ਵੀ ਦੇਸ਼ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਅਤੋ 90,000 ਨਿਊ ਤਾਇਵਾਨੀ ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਤਾਇਵਾਨ ਅਤੇ ਚੀਨ ਵਿਚਕਾਰ ਤਣਾਅ ਹਾਲ ਹੀ ਦੇ ਮਹੀਨਿਆਂ ਵਿਚ ਵੱਧ ਰਿਹਾ ਹੈ ਕਿਉਂਕਿ ਬੀਜਿੰਗ ਨੇ ਸਵੈ-ਸ਼ਾਸਨ ਵਾਲੇ ਟਾਪੂ ਦੇ ਨੇੜੇ ਹਵਾਈ ਅਤੇ ਸਮੁੰਦਰੀ ਅਭਿਆਸ ਤੇਜ਼ ਕਰ ਦਿੱਤਾ ਹੈ, ਜਿਸ ਨੂੰ ਕਮਿਊਨਿਸਟ ਪਾਰਟੀ ਆਪਣੇ ਖੇਤਰ ਦਾ ਹਿੱਸਾ ਮੰਨਦੀ ਹੈ। ਦੂਜੇ ਪਾਸੇ ਤਾਇਪੇ ਨੇ ਅਮਰੀਕਾ ਸਮੇਤ ਲੋਕਤੰਤਰ ਦੇਸ਼ਾਂ ਨਾਲ ਰਣਨੀਤਕ ਸੰਬੰਧਾਂ ਨੂੰ ਵਧਾ ਕੇ ਚੀਨੀ ਹਮਲਾਵਰਤਾ ਦਾ ਮੁਕਾਬਲਾ ਕੀਤਾ ਹੈ, ਜਿਸ ਦਾ ਬੀਜਿੰਗ ਵੱਲੋਂ ਬਾਰ-ਬਾਰ ਵਿਰੋਧ ਕੀਤਾ ਗਿਆ ਹੈ। ਚੀਨ ਨੇ ਧਮਕੀ ਦਿੱਤੀ ਹੈ ਕਿ 'ਤਾਇਵਾਨ ਦੀ ਆਜ਼ਾਦੀ' ਦਾ ਮਤਲਬ ਯੁੱਧ ਹੈ।


Vandana

Content Editor

Related News