ਚੀਨ ''ਚ ਇੰਫੈਕਸ਼ਨ ਸਬੰਧੀ ਬੀਮਾਰੀਆਂ ਕਾਰਨ 23,377 ਲੋਕਾਂ ਦੀ ਮੌਤ

05/04/2019 4:12:20 PM

ਬੀਜਿੰਗ— ਚੀਨ 'ਚ ਸਾਲ 2018 'ਚ ਇੰਫੈਕਟਨ ਨਾਲ ਹੋਈਆਂ ਬੀਮਾਰੀਆਂ ਦੀ ਲਪੇਟ 'ਚ ਆ ਕੇ 23,377 ਲੋਕਾਂ ਦੀ ਮੌਤ ਹੋ ਗਈ ਸੀ। ਰਾਸ਼ਟਰੀ ਸਿਹਤ ਕਮਿਸ਼ਨ ਦੇ ਮੁਤਾਬਕ ਪਿਛਲੇ ਸਾਲ 70 ਲੱਖ 77 ਹਜ਼ਾਰ ਲੋਕ ਇੰਫੈਕਸ਼ਨ ਸਬੰਧੀ ਬੀਮਾਰੀਆਂ ਦੀ ਲਪੇਟ 'ਚ ਆਏ। 

ਕਮਿਸ਼ਨ ਨੇ ਦੱਸਿਆ ਕਿ ਇਸ ਦੌਰਾਨ ਹੈਜ਼ਾ ਦੇ 28 ਮਾਮਲੇ ਸਾਹਮਣੇ ਆਏ ਜਦਕਿ ਪਲੇਗ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਨ੍ਹਾਂ ਬੀਮਾਰੀਆਂ ਦੇ ਕਾਰਨ ਕਿਸੇ ਕੀ ਮੌਤ ਹੋਣ ਦੀ ਰਿਪੋਰਟ ਨਹੀਂ ਹੈ। ਚੀਨ 'ਚ ਇੰਨਫੈਕਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਤੇ ਰੋਕਥਾਮ ਲਈ ਬਣਾਏ ਕਾਨੂੰਨ 'ਚ ਹੈਜ਼ਾ ਤੇ ਪਲੇਗ ਨੂੰ ਸਭ ਤੋਂ ਗੰਭੀਰ ਬੀਮਾਰੀਆਂ 'ਚ ਰੱਖਿਆ ਗਿਆ ਹੈ ਤੇ ਦੋਵਾਂ ਨੂੰ ਏ ਸ਼੍ਰੈਣੀ 'ਚ ਰੱਖਿਆ ਗਿਆ ਹੈ।

ਦੂਜੇ ਦਰਜੇ ਦੀਆਂ ਇੰਨਫੈਕਸ਼ਨ ਨਾਲ ਸਬੰਧਤ ਬੀਮਾਰੀਆਂ ਦੀ ਲਪੇਟ 'ਚ 30 ਲੱਖ ਲੋਕ ਆਏ, ਜਿਨ੍ਹਾਂ 'ਚ 23,174 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਮਾਮਲਿਆਂ 'ਚ 92.2 ਫੀਸਦੀ ਵਾਇਰਲ ਹੈਪੇਟਾਈਟਸ, ਤਪੈਦਿਕ, ਸਿਫਿਲਸ, ਗੋਨੋਰੀਆ, ਬੈਕਟੀਰੀਅਲ ਤੇ ਅਮੀਬਾ ਪੇਚਿਸ਼ ਸ਼ਾਮਲ ਸਨ। ਤੀਜੀ ਸ਼੍ਰੈਣੀ ਦੀਆਂ ਬੀਮਾਰੀਆਂ ਕਾਰਨ 203 ਲੋਕਾਂ ਦੀ ਮੌਤ ਹੋਈ। ਇਨ੍ਹਾਂ ਮਾਮਲਿਆਂ 'ਚ 99.8 ਫੀਸਦੀ ਮਾਮਲੇ ਪੈਰ ਤੇ ਮੂੰਹ ਦੀ ਬੀਮਾਰੀ, ਇੰਨਫੈਕਸ਼ਨ ਦਸਤ, ਇੰਫਲੂਐਂਜ਼ਾ ਤੇ ਤੇਜ਼ ਬਲੀਡਿੰਗ ਵਾਲਾ ਕੰਜੇਕਟਿਵਾਈਟਿਸ ਸ਼ਾਮਲ ਹੈ।


Baljit Singh

Content Editor

Related News