ਅਮਰੀਕੀਆਂ ਦੀ ਪ੍ਰੋਫਾਈਲ ਬਣਾਉਣ ਲਈ ਚੀਨ ਨੇ ਚੋਰੀ ਕੀਤਾ ਡਾਟਾ, ਸੈਨੇਟ ਦੀ ਖੁਫੀਆ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ

Tuesday, Aug 10, 2021 - 01:01 AM (IST)

ਵਾਸ਼ਿੰਗਟਨ-ਹਰੇਕ ਅਮਰੀਕੀ ਨਾਗਰਿਕ ਦੀ ਪ੍ਰੋਫਾਈਲ ਤਿਆਰ ਕਰਨ ਲਈ ਚੀਨ ਨੇ ਦੇਸ਼ ਤੋਂ ਭਰਪੂਰ ਡਾਟਾ ਚੋਰੀ ਕੀਤਾ ਹੈ। ਇਹ ਜਾਣਕਾਰੀ ਟਰੰਪ ਪ੍ਰਸ਼ਾਸਨ ਦੌਰਾਨ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ 'ਤੇ ਕੰਮ ਕਰਨ ਵਾਲੇ ਮੈਥਿਊ ਪੋਟੀਂਗਰ ਨੇ ਪਿਛਲੇ ਹਫਤੇ ਸੈਨੇਟ ਦੀ ਖੁਫੀਆ ਕਮੇਟੀ ਨੂੰ ਦਿੱਤੀ। ਵਾਸ਼ਿੰਗਟਨ ਐਕਜਾਮਿਨਰ ਮੁਤਾਬਕ ਪੋਟੀਂਗਰ ਨੇ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਦੂਜੇ ਦੇਸ਼ਾਂ ਦੇ ਲੋਕਾਂ ਦੇ ਬਾਰੇ 'ਚ ਜਾਣਕਾਰੀ ਇਕੱਠੀ ਕਰਨਾ ਹਮੇਸ਼ਾ ਤੋਂ ਲੇਨਿਨਵਾਦੀ ਸ਼ਾਸਨ ਦੀ ਵਿਸ਼ੇਸ਼ਤਾ ਰਹੀ ਹੈ।

ਇਹ ਵੀ ਪੜ੍ਹੋ :ਅਮਰੀਕਾ 'ਚ ਕੋਰੋਨਾ ਵੈਕਸੀਨ ਨੂੰ ਜਲਦ ਹੀ ਮਿਲ ਸਕਦਾ ਹੈ ਪੂਰੀ ਤਰ੍ਹਾਂ ਵਰਤੋਂ ਦਾ ਅਧਿਕਾਰ : ਡਾ. ਐਂਥਨੀ

ਹਾਲਾਂਕਿ ਚੀਨ ਨੇ ਜਿਸ ਤਰ੍ਹਾਂ ਨਾਲ 5ਜੀ ਨੈਟਵਰਕ ਸਮੇਤ ਡਿਜੀਟਲ ਤਕਨੀਕ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ, ਉਹ ਅਸਲ 'ਚ ਹੈਰਾਨ ਕਰਨ ਵਾਲਾ ਹੈ। ਚੀਨ ਦੁਨੀਆ ਭਰ ਦੇ ਲੱਖਾਂ ਨਾਗਰਿਕਾਂ ਦੇ ਬਾਰੇ 'ਚ ਪ੍ਰੋਫਾਈਲ ਤਿਆਰ ਕਰਦਾ ਹੈ। ਇਸ ਦੀ ਵਰਤੋਂ ਉਹ ਦੂਜੇ ਦੇਸ਼ਾਂ ਨੂੰ ਧਮਕਾਉਣ ਅਤੇ ਬਲੈਕਮੇਲ ਕਰਨ 'ਚ ਕਰਦਾ ਹੈ। ਪੋਟੀਂਗਰ ਨੇ ਕਿਹਾ ਕਿ ਬੀਜਿੰਗ ਨੇ ਜੋ ਸੰਵੇਦਨਸ਼ੀਲ ਡਾਟਾ ਚੋਰੀ ਕੀਤਾ ਹੈ ਉਸ ਨਾਲ ਉਹ ਨਾ ਸਿਰਫ ਹਰੇਕ ਅਮਰੀਕੀ ਸਗੋਂ ਬੱਚਿਆਂ ਦੀ ਵੀ ਪ੍ਰੋਫਾਈਲ ਤਿਆਰ ਕਰ ਸਕਦਾ ਹੈ।

ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ

ਦਰਅਸਲ ਚੀਨ ਵੱਲੋਂ ਕੀਤੇ ਜਾਣ ਵਾਲੇ ਸਾਈਬਰ ਹਮਲੇ ਗਲੋਬਲੀ ਪੱਧਰ 'ਤੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਈ ਦੇਸ਼ ਹੁਣ ਅਜਿਹੇ ਹਮਲਿਆਂ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੇ ਹਨ। ਹਾਲ ਹੀ 'ਚ ਸਮਾਚਾਰ ਏਜੰਸੀ ਨੇ ਇਕ ਰਿਪੋਰਟ ਜਾਰੀ ਕੀਤੀ ਸੀ। ਇਸ 'ਚ ਕਿਹਾ ਗਿਆ ਸੀ ਕਿ ਤਾਈਵਾਨ ਚੀਨੀ ਸਾਈਬਰ ਹਮਲਿਆਂ ਨੂੰ ਰੋਕਣ ਦੀਆਂ ਤਿਆਰੀਆਂ 'ਚ ਸਭ ਤੋਂ ਅੱਗੇ ਹੈ। ਤਾਈਵਾਨ ਸਰਕਾਰ ਚੀਨ ਦੇ ਸਾਈਬਰ ਹਮਲਿਆਂ ਨੂੰ ਰੋਕਣ ਦੀਆਂ ਤਿਆਰੀਆਂ 'ਚ ਸਭ ਤੋਂ ਅੱਗੇ ਹੈ। ਤਾਈਵਾਨ ਸਰਕਾਰ ਨੇ ਚੀਨ ਦੇ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਦੀ ਮਜ਼ਬੂਤੀ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :ਇਜ਼ਰਾਈਲੀ ਕੰਪਨੀ NSO ਨਾਲ ਨਹੀਂ ਹੋਇਆ ਕੋਈ ਲੈਣ-ਦੇਣ : ਰੱਖਿਆ ਮੰਤਰਾਲਾ


Anuradha

Content Editor

Related News