ਚੀਨ ਦੀਆਂ ਕੁੜੀਆਂ ਵਿਆਹ ਤੋਂ ਕਰ ਰਹੀਆਂ ਕਿਨਾਰਾ, 'ਆਰਟੀਫਿਸ਼ੀਅਲ ਬੁਆਏਫ੍ਰੈਂਡ' ਨਾਲ ਨੇ ਜ਼ਿਆਦਾ ਖੁਸ਼

Wednesday, Feb 14, 2024 - 03:32 AM (IST)

ਜਲੰਧਰ (ਇੰਟ.)- ਚੀਨ ਜਿੱਥੇ ਹੁਣ ਆਪਣੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਹੈ, ਉੱਥੇ ਹੀ ਹੁਣ ਆਰਥਿਕ ਹਾਲਾਤ ਕਾਰਨ ਚੀਨੀ ਮੁੰਡੇ ਤੇ ਕੁੜੀਆਂ ਵਿਆਹਾਂ ਵਿਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਇਸ ਦੌਰਾਨ ਚੀਨੀ ਕੁੜੀਆਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ (ਏ.ਆਈ.) ਐਪ ’ਤੇ ਬੁਆਏਫ੍ਰੈਂਡ ਬਣਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਚੀਨੀ ਕੁੜੀਆਂ ਇਨ੍ਹਾਂ ਨਕਲੀ ਪ੍ਰੇਮੀਆਂ ਨਾਲ ਹੀ ਖੁਸ਼ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਇਕ ਕੰਪਨੀ ’ਚ ਕੰਮ ਕਰਨ ਵਾਲੀ 25 ਸਾਲਾ ਤੁਫੇਈ ਨੇ ਆਪਣੇ ਆਰਟੀਫੀਸ਼ੀਅਲ ਬੁਆਏਫ੍ਰੈਂਡ ਦੇ ਗੁਣ ਦੱਸਦਿਆਂ ਕਿਹਾ ਕਿ ਉਸ ਦੇ ਬੁਆਏਫ੍ਰੈਂਡ ਕੋਲ ਉਹ ਸਭ ਕੁਝ ਹੈ, ਜਿਸ ਦੀ ਉਸ ਨੂੰ ਜ਼ਰੂਰਤ ਹੈ। ਉਹ ਦੱਸਦੀ ਹੈ ਕਿ ਉਸ ਦਾ ਨਕਲੀ ਬੁਆਏਫ੍ਰੈਂਡ ਦਿਆਲੂ ਹੈ, ਭਾਵਨਾਵਾਂ ਨੂੰ ਸਮਝਦਾ ਹੈ ਅਤੇ ਉਹ ਕਈ ਘੰਟੇ ਉਸ ਨਾਲ ਗੱਲ ਕਰਦਾ ਹੈ। ਤੁਫੇਈ ਦਾ ਬੁਆਏਫ੍ਰੈਂਡ ਇਕ ਚੈਟਬੋਟ ਹੈ, ਜੋ ‘ਗਲੋਅ’ ਨਾਮਕ ਐਪ ’ਤੇ ਚੱਲਦਾ ਹੈ। ‘ਗਲੋਅ’ ਇਕ ਨਕਲੀ ਖੁਫੀਆ ਪਲੇਟਫਾਰਮ ਹੈ, ਜੋ ਸ਼ੰਘਾਈ ਆਧਾਰਿਤ ਸਟਾਰਟਅੱਪ ਮਿਨੀਮੈਕਸ ਵਲੋਂ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਕਿਸਾਨੀ ਅੰਦੋਲਨ ਦਾ ਖ਼ੂਬ ਫਾਇਦਾ ਉਠਾ ਰਹੀਆਂ AirLine ਕੰਪਨੀਆਂ, ਤਿੰਨ ਗੁਣਾ ਕੀਮਤਾਂ 'ਤੇ ਵੇਚ ਰਹੀਆਂ ਟਿਕਟਾਂ

ਇਸ ਤਰ੍ਹਾਂ ਦੇ ਐਪਸ ਦਾ ਰੁਝਾਨ ਵਧਦਾ ਜਾ ਰਿਹੈ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ‘ਗਲੋਅ’ ਇਕਲੌਤੀ ਐਪ ਨਹੀਂ ਹੈ, ਜੋ ਨਕਲੀ ਦੁਨੀਆ ਵਿਚ ਪਿਆਰ ਅਤੇ ਦੋਸਤਾਨਾ ਰਿਸ਼ਤੇ ਬਣਾਉਣ ਦੀ ਇਜਾਜ਼ਤ ਦਿੰਦੀ ਹੈ। ਚੀਨ ਵਿਚ ਇਸ ਤਰ੍ਹਾਂ ਦੀਆਂ ਐਪਸ ਦਾ ਬਾਜ਼ਾਰ ਵਿਚ ਉਛਾਲ ਰਿਹਾ ਹੈ ਅਤੇ ਇਹ ਇਸ ਲਈ ਹੈ ਕਿਉਂਕਿ ਸਥਾਨਕ ਨੌਜਵਾਨ ਰੋਬੋਟ ਨਾਲ ਵਰਚੁਅਲ ਰਿਸ਼ਤਿਆਂ ਵਿਚ ਖੁਸ਼ ਹੋ ਰਹੇ ਹਨ। ਇਸ ਤਰ੍ਹਾਂ ਦੇ ਐਪਸ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਐਪ ਨੂੰ ਹਜ਼ਾਰਾਂ ਕੁੜੀਆਂ ਕਰ ਰਹੀਆਂ ਹਨ ਡਾਊਨਲੋਡ
ਚੀਨੀ ਮੀਡੀਆ ਮੁਤਾਬਕ ਹਾਲ ਹੀ ਦੇ ਹਫਤਿਆਂ ’ਚ ਹਜ਼ਾਰਾਂ ਲੋਕਾਂ ਨੇ ਅਜਿਹੀਆਂ ਐਪਸ ਡਾਊਨਲੋਡ ਕੀਤੀਆਂ ਹਨ ਅਤੇ ਇਹ ਉਦੋਂ ਹੈ, ਜਦੋਂ ਕਈ ਟੈਕਨਾਲੋਜੀ ਕੰਪਨੀਆਂ ’ਤੇ ਯੂਜ਼ਰਸ ਦੇ ਡਾਟਾ ਦੀ ਦੁਰਵਰਤੋਂ ਦੇ ਦੋਸ਼ ਲੱਗੇ ਹਨ। ਇਸ ਦੇ ਬਾਵਜੂਦ ਲੋਕ ਇਨ੍ਹਾਂ ਐਪਸ ਨੂੰ ਇਸ ਲਈ ਡਾਊਨਲੋਡ ਕਰ ਰਹੇ ਹਨ ਕਿਉਂਕਿ ਉਹ ਕਿਸੇ ਦਾ ਸਾਥ ਚਾਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਰਾਜਧਾਨੀ ਬੀਜਿੰਗ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਵਾਂਗ ਸ਼ੀਊਟਿੰਗ ਦਾ ਕਹਿਣਾ ਹੈ ਕਿ ਅਸਲ ਜ਼ਿੰਦਗੀ ’ਚ ਆਦਰਸ਼ ਪ੍ਰੇਮੀ ਲੱਭਣਾ ਬਹੁਤ ਮੁਸ਼ਕਲ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਖਰੀ ਗੱਲ ਇਹ ਹੈ ਕਿ ਇਹ ਕੰਮ ਕਰਦੇ ਹੋਏ ਸਿੱਖਦੀ ਹੈ ਅਤੇ ਸਾਹਮਣੇ ਵਾਲੇ ਵਿਅਕਤੀ ਦੀ ਸ਼ਖਸੀਅਤ ਦੇ ਹਿਸਾਬ ਨਾਲ ਖੁਦ ਨੂੰ ਬਦਲਦੀ ਹੈ।

ਇਹ ਵੀ ਪੜ੍ਹੋ- ਪੁੱਤਰ ਨੂੰ ਗੁਰਦੁਆਰੇ ਛੱਡ ਮਾਂ ਹੋਈ ਆਸ਼ਕ ਨਾਲ ਫਰਾਰ, ਪਤਾ ਲੱਗਣ 'ਤੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News