ਪਾਕਿਸਤਾਨ ''ਚ ਆਯੋਜਿਤ ਓ.ਆਈ.ਸੀ. ਸੰਮੇਲਨ ''ਚ ਹਿੱਸਾ ਲੈਣਗੇ ਚੀਨ ਦੇ ਵਿਦੇਸ਼ ਮੰਤਰੀ
Monday, Mar 21, 2022 - 02:35 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਇੱਥੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਵਿਚ ਹਿੱਸਾ ਲੈਣਗੇ। ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਇੱਥੇ 22-23 ਮਾਰਚ ਨੂੰ ਓ.ਆਈ.ਸੀ. ਦੇ ਵਿਦੇਸ਼ ਮੰਤਰੀ ਪ੍ਰੀਸ਼ਦ (ਸੀ.ਐੱਫ.ਐੱਮ.) ਦੇ 48ਵੇਂ ਸੈਸ਼ਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਓ.ਆਈ.ਸੀ. ਮੈਂਬਰ ਦੇਸ਼ਾਂ ਅਤੇ ਨਿਰੀਖਕ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਉੱਚ ਪੱਧਰੀ ਪਤਵੰਤੇ CFM ਵਿਚ ਹਿੱਸਾ ਲੈ ਰਹੇ ਹਨ। ਉਹ ਵਿਸ਼ੇਸ਼ ਮਹਿਮਾਨ ਵਜੋਂ 23 ਮਾਰਚ ਨੂੰ ਪਾਕਿਸਤਾਨ ਡੇਅ ਪਰੇਡ ਵੀ ਦੇਖਣਗੇ। ਵਿਦੇਸ਼ ਦਫ਼ਤਰ ਨੇ ਕਿਹਾ, "ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਵਿਦੇਸ਼ ਮੰਤਰੀ ਅਤੇ ਸਟੇਟ ਕੌਂਸਲਰ ਵਾਂਗ ਯੀ ਵਿਸ਼ੇਸ਼ ਮਹਿਮਾਨ ਹੋਣਗੇ।"
ਬਿਆਨ ਮੁਤਾਬਕ ਗੈਰ-ਓ.ਆਈ.ਸੀ. ਦੇਸ਼ਾਂ ਦੇ ਸੀਨੀਅਰ ਅਧਿਕਾਰੀ, ਸੰਯੁਕਤ ਰਾਸ਼ਟਰ ਦੇ ਸੀਨੀਅਰ ਪ੍ਰਤੀਨਿਧੀ, ਅਰਬ ਲੀਗ ਅਤੇ ਖਾੜੀ ਸਹਿਯੋਗ ਪ੍ਰੀਸ਼ਦ ਸਮੇਤ ਖੇਤਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੀ ਸੰਮੇਲਨ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਇਮਰਾਨ ਖਾਨ 22 ਮਾਰਚ ਨੂੰ ਉਦਘਾਟਨੀ ਸੈਸ਼ਨ ਵਿਚ ਮੁੱਖ ਭਾਸ਼ਣ ਦੇਣਗੇ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ CFM ਦੀ ਪ੍ਰਧਾਨਗੀ ਕਰਨਗੇ।