ਤਾਇਵਾਨ ’ਚ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਯਾਤਰਾ ਨਾਲ ਬੌਖਲਾਇਆ ਚੀਨ

Wednesday, Nov 10, 2021 - 04:04 PM (IST)

ਤਾਇਵਾਨ ’ਚ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਯਾਤਰਾ ਨਾਲ ਬੌਖਲਾਇਆ ਚੀਨ

ਬੀਜਿੰਗ (ਬਿਊਰੋ)– ਅਮਰੀਕਾ ਦੇ ਪ੍ਰਤੀਨਿਧੀ ਮੰਡਲ ਦੀ ਤਾਇਵਾਨ ਯਾਤਰਾ ਤੋਂ ਚੀਨ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕਾ ਹੈ। ਚੀਨ ਦੇ ਫੌਜੀ ਬਲ ਨੇ ਇਸ ਦਾ ਸਖ਼ਤ ਜਵਾਬ ਦਿੰਦਿਆਂ ਤਾਇਵਾਨ ਦੇ ਕੋਲ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ।

ਚੀਨ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੇ ਬਿਨਾਂ ਐਲਾਨ ਕੀਤਾ ਕਿ ਤਾਇਵਾਨ ਜਲਡਮਰੂਮੱਧ ਖੇਤਰ ’ਚ ਅਭਿਆਸ ‘ਰਾਸ਼ਟਰੀ ਆਜ਼ਾਦੀ ਦੀ ਰੱਖਿਆ ਲਈ ਜ਼ਰੂਰੀ ਕਦਮ’ ਹੈ। ਅਭਿਆਸ ਦੇ ਸਮੇਂ, ਉਸ ਦੇ ਸਹੀ ਸਥਾਨ ਤੇ ਉਸ ’ਚ ਬਲ ਦੀਆਂ ਕਿਹੜੀਆਂ ਟੁਕੜੀਆਂ ਹਿੱਸਾ ਲੈ ਰਹੀਆਂ ਹਨ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਮੰਤਰਾਲੇ ਨੇ ਕਿਹਾ ਕਿ ਪੂਰਬੀ ਥਿਏਟਰ ਕਮਾਂਡ ਵਲੋਂ ਯੁੱਧ ਦੀ ਸੰਯੁਕਤ ਤਿਆਰੀ, ਤਾਇਵਾਨ ਦੇ ਮੁੱਦੇ ’ਤੇ ਉਕਤ ਦੇਸ਼ਾਂ ਦੇ ਗਲਤ ਬਿਆਨਾਂ, ਉਨ੍ਹਾਂ ਦੇ ਗਲਤ ਕਦਮਾਂ ਤੇ ਟਾਪੂ ਦੀ ਆਜ਼ਾਦੀ ਦੀ ਵਕਾਲਤ ਕਰਨ ਦੇ ਕਾਰਨ ਕੀਤੀ ਜਾ ਰਹੀ ਹੈ। ਅਮਰੀਕਾ ਨੇ ਤਾਇਵਾਨ ਨਾਲ ਗੈਰ-ਰਸਮੀ ਪਰ ਮਜ਼ਬੂਤ ਸਬੰਧ ਹਨ। ਉਥੇ ਚੀਨ ਤੇ ਅਮਰੀਕਾ ਵਿਚਾਲੇ ਹਾਂਗਕਾਂਗ, ਦੱਖਣੀ ਚੀਨ ਸਾਗਰ, ਕੋਵਿਡ-19 ਤੇ ਵਪਾਰ ਸਮੇਤ ਕਈ ਮੁੱਦਿਆਂ ’ਤੇ ਕਾਫੀ ਸਮੇਂ ਤੋਂ ਅਣਬਣ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦਾਅਵਾ, ਅਮਰੀਕਾ ਦੀ ਰੱਖਿਆ ਲਈ ਕੀਤਾ ਪਣਡੁੱਬੀ ਸਮਝੌਤਾ

ਅਮਰੀਕੀ ਪ੍ਰਤੀਨਿਧੀ ਮੰਡਲ ਦੇ ਮੰਗਵਾਰ ਨੂੰ ਤਾਇਵਾਨ ਪਹੁੰਚਣ ਨਾਲ ਜੁੜੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ। ਚੀਨ ਦੇ ਰੱਖਿਆ ਮੰਤਰਾਲੇ ਦੇ ਬਿਆਨ ’ਚ ਇਕ ਅਣਪਛਾਤੇ ਬੁਲਾਰੇ ਨੇ ਇਸ ਯਾਤਰਾ ਦੀ ਸਖ਼ਤ ਨਿੰਦਿਆ ਕੀਤੀ ਤੇ ਕਿਹਾ, ‘ਕਿਸੇ ਨੂੰ ਵੀ ਚੀਨ ਦੇ ਲੋਕਾਂ ਦੀ ਰਾਸ਼ਟਰੀ ਆਜ਼ਾਦੀ ਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪ੍ਰਤੀਬਧਤਾ ਨੂੰ ਘੱਟ ਕਰਕੇ ਨਹੀਂ ਦੇਖਣਾ ਚਾਹੀਦਾ।’ ਚੀਨ, ਤਾਇਵਾਨ ਨੂੰ ਆਪਣਾ ਖੇਤਰ ਦੱਸਦਾ ਹੈ ਤੇ ਜ਼ਰੂਰਤ ਪੈਣ ’ਤੇ ਫੌਜੀ ਬਲ ਵਲੋਂ ਉਸ ’ਤੇ ਕਬਜ਼ਾ ਕਰਨ ਦੀ ਚਿਤਾਵਨੀ ਦਿੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News