ਚੀਨੀ ਕੰਪਨੀ ਦੀ ਪੇਸ਼ਕਸ਼- ਤੀਜਾ ਬੱਚਾ ਪੈਦਾ ਕਰਨ 'ਤੇ ਮਿਲੇਗੀ 1 ਸਾਲ ਦੀ ਛੁੱਟੀ, 11.50 ਲੱਖ ਦਾ ਬੋਨਸ

Friday, May 06, 2022 - 04:29 PM (IST)

ਚੀਨੀ ਕੰਪਨੀ ਦੀ ਪੇਸ਼ਕਸ਼- ਤੀਜਾ ਬੱਚਾ ਪੈਦਾ ਕਰਨ 'ਤੇ ਮਿਲੇਗੀ 1 ਸਾਲ ਦੀ ਛੁੱਟੀ, 11.50 ਲੱਖ ਦਾ ਬੋਨਸ

ਬੀਜਿੰਗ- ਚੀਨ ਨੇ 2016 ਵਿਚ ਆਪਣੀ ਇਕ ਬੱਚੇ ਦੀ ਨੀਤੀ ਖ਼ਤਮ ਕਰਨ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਇਕ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਦੀ ਆਗਿਆ ਦਿੱਤੀ ਹੈ। ਇਸ ਤੋਂ ਬਾਅਦ, ਮਈ 2021 ਵਿਚ ਚੀਨ ਨੇ 'ਤਿੰਨ ਬੱਚਿਆਂ' ਦੀ ਨੀਤੀ ਪੇਸ਼ ਕੀਤੀ ਗਈ। ਇਹ ਗੁਆਂਢੀ ਦੇਸ਼ ਵੱਲੋਂ ਨਾਗਰਿਕਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕਰਨ ਦੀ ਇਕ ਕੋਸ਼ਿਸ਼ ਸੀ।

ਇਹ ਵੀ ਪੜ੍ਹੋ: ਅਮਰੀਕਾ ਵਾਸੀਆਂ ਲਈ ਅਹਿਮ ਖ਼ਬਰ, Johnson & Johnson ਕੋਵਿਡ ਵੈਕਸੀਨ ਸਬੰਧੀ ਲਿਆ ਇਹ ਫ਼ੈਸਲਾ

ਹਾਲੀਆ ਖ਼ਬਰਾਂ ਦੇ ਅਨੁਸਾਰ ਬੀਜਿੰਗ ਡੀਬੀਯੇਨੋਂਗ ਟੈਕਨੋਲੋਜੀ ਗਰੁੱਪ ਨਾਮ ਦੀ ਫਰਮ ਨੇ ਆਪਣੇ ਕਰਮਚਾਰੀਆਂ ਨੂੰ ਤੀਜਾ ਬੱਚਾ ਪੈਦਾ ਕਰਨ ਲਈ ਇਕ ਨਵੀਂ ਪੇਸ਼ਕਸ਼ ਕੀਤੀ ਹੈ। ਇਸ ਮੁਤਾਬਕ ਜੋ ਕਰਮਚਾਰੀ ਤੀਜਾ ਬੱਚਾ ਪੈਦਾ ਕਰਨਗੇ, ਉਨ੍ਹਾਂ ਨੂੰ 90,000 ਯੂਆਨ (11.50 ਲੱਖ ਰੁਪਏ) ਦਾ ਨਕਦ ਬੋਨਸ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਮਹਿਲਾ ਕਰਮਚਾਰੀਆਂ ਨੂੰ 1 ਸਾਲ ਅਤੇ ਪੁਰਸ਼ ਕਰਮਚਾਰੀਆਂ ਨੂੰ 9 ਮਹੀਨੇ ਦੀ ਛੁੱਟੀ ਦੇ ਰਹੀ ਹੈ। 

ਇਹ ਵੀ ਪੜ੍ਹੋ: ਸੁਤੰਤਰਤਾ ਦਿਵਸ ਮੌਕੇ ਇਜ਼ਾਰਈਲ 'ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 3 ਲੋਕਾਂ ਦੀ ਮੌਤ

ਦਿਲਚਸਪ ਗੱਲ ਇਹ ਹੈ ਕਿ ਜੋ ਲੋਕ ਦੂਜੇ ਬੱਚੇ ਨੂੰ ਜਨਮ ਦੇਣਗੇ, ਉਨ੍ਹਾਂ ਨੂੰ 60,000 ਯੂਆਨ ਯਾਨੀ 7 ਲੱਖ ਰੁਪਏ ਦਾ ਬੋਨਸ ਮਿਲੇਗਾ। ਉਥੇ ਹੀ ਜੇਕਰ ਕਿਸੇ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਨ੍ਹਾਂ ਨੂੰ 30,000 ਯੂਆਨ (3.50 ਲੱਖ ਰੁਪਏ) ਦਾ ਬੋਨਸ ਦਿੱਤਾ ਜਾਵੇਗਾ ਹੈ। ਖਬਰਾਂ ਦੇ ਅਨੁਸਾਰ, ਕੰਪਨੀ ਨੇ 3 ਬੱਚਿਆਂ ਨਾਲ ਸਬੰਧਤ ਸਰਕਾਰ ਦੀ ਨੀਤੀ ਦੇ ਸਮਰਥਨ ਵਿੱਚ ਅਜਿਹੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਨੇ ਸਾਂਝੀ ਕੀਤੀ ਤਸਵੀਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News