ਚੀਨੀ ਲੜਾਕੂ ਜਹਾਜ਼ ਨੇ ਜੁਲਾਈ ’ਚ ਦੂਜੀ ਵਾਰ ਤਾਇਵਾਨ ਦੇ ਹਵਾਈ ਰੱਖਿਆ ਖੇਤਰ ’ਚ ਕੀਤੀ ਘੁਸਪੈਠ

Tuesday, Jul 06, 2021 - 02:59 PM (IST)

ਬੀਜਿੰਗ: ਤਾਇਵਾਨ ਜਲਡਮਰੂਮੱਧ ’ਚ ਵੱਧਦੇ ਤਣਾਅ ਦੇ ਵਿਚਾਲੇ ਚੀਨੀ ਦੀਪੀ ਖੇਤਰ ਤਾਇਵਾਨ ਨੂੰ ਡਰਾਉਣ ਲਈ ਲੜਾਕੂ ਜਹਾਜ਼ਾਂ ਨੂੰ ਇਸ ਦੇ ਹਵਾਈ ਖੇਤਰ ਭੇਜ ਰਿਹਾ ਹੈ। ਇਸ ਮਹੀਨੇ ਦੂਜੀ ਵਾਰ ਚੀਨੀ ਲੜਾਕੂ ਜਹਾਜ਼ਾਂ ਨੇ ਇਸ ਖ਼ੁਦਮੁਖਤਿਆਰੀ ਖੇਤਰ ’ਚ ਘੁਸਪੈਠ ਕੀਤੀ ਹੈ। ਤਾਇਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਮੁਤਾਬਕ ਪੀਪੁਲਸ ਲਿਬਰੇਸ਼ਨ ਆਰਮੀ ਏਅਰ ਫੋਰਸ (ਪੀ.ਐੱਲ.ਏ.ਏ.ਐੱਫ.) ਸ਼ਾਨਕਸੀ ਵਾਈ-8 ਪਨਡੁੱਬੀ ਰੋਧੀ ਲੜਾਕੂ ਜਹਾਜ਼ ਤਾਇਵਾਨ ਦੇ ਏ.ਡੀ.ਆਈ. ਜੈੱਡ ਇਕ ਅਜਿਹਾ ਖੇਤਰ ਹੈ। ਜੋ ਕਿਸੇ ਦੇਸ਼ ਦੇ ਹਵਾਈ ਖੇਤਰ ਤੋਂ ਅੱਗੇ ਤੱਕ ਫੈਲਿਆ ਹੁੰਦਾ ਹੈ ਜਿਥੇ ਹਵਾਈ ਆਵਾਜਾਈ ਕੰਟਰੋਲਰ ਆਉਣ ਵਾਲੇ ਜਹਾਜ਼ਾਂ ਨਾਲ ਆਪਣੀ ਪਛਾਣ ਕਰਨ ਲਈ ਕਹਿੰਦੇ ਹਨ। 
ਜਵਾਬੀ ਕਾਰਵਾਈ ’ਚ ਤਾਇਵਾਨ ਨੇ ਜਹਾਜ਼ ਭੇਜਿਆ, ਰੇਡੀਓ ਚਿਤਾਵਨੀ ਜਾਰੀ ਕੀਤੀ ਅਤੇ ਪੀ.ਐੱਲ.ਏ.ਏ.ਐੱਫ. ਨੂੰ ਟਰੈਕ ਕਰਨ ਲਈ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਨੂੰ ਤਾਇਨਾਤ ਕੀਤਾ। ਇਸ ਮਹੀਨੇ ਹੁਣ ਤੱਕ 2 ਜੁਲਾਈ ਅਤੇ 3 ਜੁਲਾਈ ਨੂੰ ਤਾਇਵਾਨ ਪਛਾਣ ਖੇਤਰ ’ਚ ਚੀਨੀ ਜਹਾਜ਼ਾਂ ਨੂੰ ਟਰੈਕ ਕੀਤਾ ਗਿਆ ਹੈ ਜਿਸ ਨਾਲ ਹੌਲੀ ਗਤੀ ਨਾਲ ਉਡਣ ਵਾਲੇ ਟਰਬੋਪ੍ਰਾਪ ਸ਼ਾਮਲ ਹਨ। ਤਾਇਵਾਨ ਨਿਊਜ਼ ਨੇ ਰਾਸ਼ਟਰੀ ਰੱਖਿਆ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਚੀਨੀ ਜਹਾਜ਼ਾਂ ਨੂੰ ਤਾਇਵਾਨ ਦੇ ਪਛਾਣ ਖੇਤਰ ’ਚ ਜੂਨ ’ਚ 10 ਵਾਰ, ਮਈ ’ਚ 18 ਵਾਰ, ਅਪ੍ਰੈਲ ’ਚ 22 ਵਾਰ, ਮਾਰਚ ’ਚ 18 ਵਾਰ, ਫਰਵਰੀ ’ਚ 17 ਵਾਰ ਅਤੇ ਜਨਵਰੀ ’ਚ 27 ਵਾਰ ਟਰੈਕ ਕੀਤਾ ਗਿਆ ਸੀ। 
ਦੱਸ ਦੇਈਏ ਕਿ ਚੀਨ ਦੇ ਦੱਖਣੀ-ਪੂਰਬੀ ਤੱਟ ’ਤੇ ਸਥਿਤ 24 ਮਿਲੀਅਨ ਆਬਾਦੀ ਵਾਲੇ ਲੋਕਤੰਤਰਿਕ ਦੇਸ਼ ਤਾਇਵਾਨ ’ਤੇ ਚੀਨ ਪੂਰਨ ਸੰਪ੍ਰਭਤਾ ਦਾ ਦਾਅਵਾ ਕਰਦਾ ਹੈ ਅਤੇ ਇਸ ’ਤੇ ਬਲਪੂਰਵਕ ਕਬਜ਼ੇ ਦੀ ਧਮਕੀ ਵੀ ਦੇ ਚੁੱਕਾ ਹੈ। ਚੀਨ ਦਾ ਤਾਇਵਾਨ ’ਤੇ ਦਬਾਅ ਬਣਾਉਣ ਦਾ ਕ੍ਰਮ ਲਗਾਤਾਰ ਜਾਰੀ ਹੈ ਅਤੇ ਇਹ ਕਾਰਨ ਹੈ ਕਿ ਚੀਨੀ ਲੜਾਕੂ ਜਹਾਜ਼ ਵਾਰ-ਵਾਰ ਤਾਇਵਾਨ ਦੇ ਰੱਖਿਆ ਖੇਤਰ ’ਚ ਮੁਕਾਬਲਾ ਕਰ ਰਹੇ ਹਨ। 


Aarti dhillon

Content Editor

Related News