ਅਸੀਂ ਜਾਣਦੇ ਸੀ ਫੈਲ ਰਿਹੈ ਜਾਨਲੇਵਾ ਵਾਇਰਸ, ਝੂਠ ਬੋਲਣ ਦਾ ਸੀ ਦਬਾਅ : ਚੀਨੀ ਡਾਕਟਰ

Wednesday, Jan 20, 2021 - 01:58 AM (IST)

ਅਸੀਂ ਜਾਣਦੇ ਸੀ ਫੈਲ ਰਿਹੈ ਜਾਨਲੇਵਾ ਵਾਇਰਸ, ਝੂਠ ਬੋਲਣ ਦਾ ਸੀ ਦਬਾਅ : ਚੀਨੀ ਡਾਕਟਰ

ਬੀਜਿੰਗ-ਸਮੁੱਚੀ ਦੁਨੀਆ ’ਚ 9 ਕਰੋੜ 63 ਲੱਖ ਤੋਂ ਵਧੇਰੇ ਲੋਕਾਂ ਨੂੰ ਇਨਫੈਕਟਿਡ ਕਰਨ ਵਾਲਾ ਅਤੇ 20 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਾਇਰਸ ਨੇ ਪਿਛਲੇ ਇਕ ਸਾਲ ’ਚ ਸਾਰੀਆਂ ਅਰਥਵਿਵਸਥਾਵਾਂ ਅਤੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ ਹੈ। ਚੀਨ ਤੋਂ ਪੈਦਾ ਹੋਏ ਇਸ ਵਾਇਰਸ ਨੇ ਅਮਰੀਕਾ ਅਤੇ ਬਿ੍ਰਟੇਨ ਵਰਗੇ ਤਾਕਤਵਾਰ ਅਤੇ ਸੁਵਿਧਾ ਨਾਲ ਭਰੇ ਦੇਸ਼ਾਂ ਨੂੰ ਵੀ ਹਿੱਲਾ ਕੇ ਰੱਖ ਦਿੱਤਾ। ਸ਼ੁਰੂਆਤ ਤੋਂ ਹੀ ਇਸ ਮਹਾਮਾਰੀ ਦੇ ਪਿਛੇ ਚੀਨ ਦੀ ਭੂਮਿਕਾ ਸ਼ੱਕੀ ਰਹੀ ਹੈ ਅਤੇ ਹੁਣ ਉੱਥੇ ਦੇ ਕੁਝ ਡਾਕਟਰਾਂ ਅਤੇ ਸਿਹਤ ਮੁਲਾਜ਼ਮਾਂ ਨੇ ਖੁਫੀਆ ਕੈਮਰਿਆਂ ’ਤੇ ਸੱਚਾਈ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ -ਕੋਵਿਡ-19 ਐਪ ਵੱਲੋਂ ਅਲਰਟ ਕੀਤੇ ਜਾਣ ਤੋਂ ਬਾਅਦ ਬ੍ਰਿਟੇਨ ਦੇ ਸਿਹਤ ਮੰਤਰੀ ਇਕਾਂਤਵਾਸ ’ਚ

ਵੁਹਾਨ ਦੇ ਇਨ੍ਹਾਂ ਸਿਹਤ ਮੁਲਜ਼ਾਮਾਂ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਕਿੰਨਾ ਖਤਰਨਾਕ ਅਤੇ ਜਾਨਲੇਵਾ ਵਾਇਰਸ ਫੈਲ ਰਿਹਾ ਹੈ ਪਰ ਉਨ੍ਹਾਂ ਨੂੰ ਝੂਠ ਬੋਲਣ ਨੂੰ ਕਿਹਾ ਗਿਆ ਸੀ। ਵੁਹਾਨ ਦੇ ਇਨ੍ਹਾਂ ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਉਹ ਦਸੰਬਰ 2019 ਤੋਂ ਹੀ ਜਾਣਦੇ ਸਨ ਕਿ ਵਾਇਰਸ ਲੋਕਾਂ ਦੀ ਜਾਨ ਲੈ ਰਿਹਾ ਹੈ ਪਰ ਚੀਨ ਨੇ ਵਿਸ਼ਵ ਸਿਹਤ ਸਗੰਠਨ ਨੂੰ ਜਨਵਰੀ ਦੇ ਅੱਧ ’ਚ ਜਾ ਕੇ ਇਹ ਦੱਸਿਆ ਕਿ ਇਸ ਨਾਲ ਮੌਤਾਂ ਹੋ ਰਹੀਆਂ ਹਨ। ਡਾਕਟਰਾਂ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਸਨ ਕਿ ਵਾਇਰਸ ਇਕ ਤੋਂ ਦੂਜੇ ਮਨੁੱਖ ’ਚ ਫੈਲ ਰਿਹਾ ਹੈ ਪਰ ਹਸਪਤਾਲਾਂ ਨੂੰ ਸੱਚ ਨਾ ਦੱਸਣ ਨੂੰ ਕਿਹਾ ਗਿਆ ਸੀ। ਉਨ੍ਹਾਂ ਨੇ ਚੀਨੀ ਨਵੇਂ ਸਾਲ ਜਸ਼ਨਾਂ ’ਤੇ ਰੋਕ ਦੀ ਮੰਗ ਵੀ ਕੀਤੀ ਸੀ ਪਰ ਅਧਿਕਾਰੀਆਂ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।

ਇਹ ਵੀ ਪੜ੍ਹੋ -ਆਪਣੀ ਹੀ ਕੋਰੋਨਾ ਵੈਕਸੀਨ ਨੂੰ ਅਸੁਰੱਖਿਅਤ ਦੱਸਣ ਵਾਲਾ ਚੀਨੀ ਐਕਸਪਰਟ ਬਿਆਨ ਤੋਂ ਮੁਕਰਿਆ

ਇਕ ਡਾਕਿਊਮੈਂਟਰੀ ‘ਆਊਟਬ੍ਰੇਕ : ਦਿ ਵਾਇਰਸ ਦੈਟ ਸ਼ੂਕ ਦਿ ਵਰਡ’ ’ਚ ਡਾਕਟਰਾਂ ਨੂੰ ਇਹ ਸੱਚਾਈ ਸਵੀਕਾਰ ਕਰਦੇ ਹੋਏ ਦਿਖਾਇਆ ਹੈ ਜਿਸ ’ਚ ਸੁਰੱਖਿਆ ਕਾਰਣਾਂ ਕਾਰਣ ਉਨ੍ਹਾਂ ਦੇ ਚਿਹਰੇ ਨੂੰ ਲੁੱਕਾ ਲਿਆ ਗਿਆ ਹੈ। ਇਹ ਅਜਿਹੇ ਸਮੇਂ ’ਤੇ ਸਾਹਮਣੇ ਆਇਆ ਹੈ ਜਦ ਡਬਲਯੂ.ਐੱਚ.ਓ. ਸਮਰਥਿਤ ਇਕ ਪੈਨਲ ਨੇ ਸੋਮਵਾਰ ਨੂੰ ਕਿਹਾ ਕਿ ਬੀਜਿੰਗ ਨੇ ਇਸ ਆਊਟਬ੍ਰੇਕ ਦੀ ਜਾਣਕਾਰੀ ਦੇਣ ’ਚ ਦੇਰ ਕੀਤੀ। ਹਾਲ ਹੀ ’ਚ ਅਮਰੀਕਾ ’ਚ ਉਨ੍ਹਾਂ ਦਾਅਵਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਵਾਇਰਸ ਵੁਹਾਨ ਲੈਬ ਤੋਂ ਲੀਕ ਹੋਇਆ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News