LAC 'ਤੇ ਤਣਾਅ ਦੇ ਵਿਚਾਲੇ ਭਾਰਤ ਦਾ ਦੌਰਾ ਕਰ ਸਕਦੇ ਹਨ ਚੀਨੀ ਰੱਖਿਆ ਮੰਤਰੀ

04/01/2023 11:09:10 AM

ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਚੀਨ ਦੇ ਵਿਚਾਲੇ ਪਿਛਲੇ ਤਿੰਨ ਸਾਲਾਂ ਤੋਂ ਪੂਰਬੀ ਲੱਦਾਖ 'ਚ ਅਸਲੀ ਕੰਟਰੋਲ ਰੇਖਾ 'ਤੇ ਚਲੇ ਆ ਰਹੇ ਗਤੀਰੋਧ ਦੇ ਵਿਚਾਲੇ ਚੀਨ ਦੇ ਰੱਖਿਆ ਮੰਤਰੀ ਲੀ ਸ਼ਾਂਗਫੂ ਦੇ ਭਾਰਤ ਯਾਤਰਾ 'ਤੇ ਆਉਣ ਦੀ ਸੰਭਾਵਨਾ ਹੈ। ਦਰਅਸਲ ਭਾਰਤ 27 ਅਪ੍ਰੈਲ ਤੋਂ ਸ਼ੰਘਾਈ ਸਹਿਯੋਗ ਸੰਗਠਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਉਸ ਨੇ ਇਸ ਦੇ ਲਈ ਸਾਰੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੂੰ ਸੱਦਾ ਦਿੱਤਾ ਹੈ। 

ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਪਾਕਿਸਤਾਨ ਅਤੇ ਚੀਨ ਦੇ ਰੱਖਿਆ ਮੰਤਰੀਆਂ ਨੂੰ ਵੀ ਬੈਠਕ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਚੀਨ ਦੇ ਰੱਖਿਆ ਮੰਤਰੀ ਦੇ ਨਿੱਜੀ ਤੌਰ 'ਤੇ ਬੈਠਕ 'ਚ ਹਿੱਸਾ ਲੈਣ ਦੀ ਸੰਭਾਵਨਾ ਹੈ ਅਤੇ ਇਸ ਦੇ ਲਈ ਉਹ ਭਾਰਤ ਦਾ ਦੌਰਾ ਕਰ ਸਕਦੇ ਹਨ। ਜੇਕਰ ਚੀਨੀ ਰੱਖਿਆ ਮੰਤਰੀ ਭਾਰਤ ਆਉਂਦੇ ਹਨ ਤਾਂ ਪੂਰਬੀ ਲੱਦਾਖ 'ਚ ਕਰੀਬ ਤਿੰਨ ਸਾਲਾਂ ਤੋਂ ਚੱਲੀ ਫੌਜੀ ਰੁਕਾਵਟ ਤੋਂ ਬਾਅਦ ਚੀਨੀ ਰੱਖਿਆ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਜ਼ਿਕਰਯੋਗ ਹੈ ਕਿ ਅਪ੍ਰੈਲ 2020 'ਚ ਚੀਨ ਵਲੋਂ ਅਸਲ ਕੰਟਰੋਲ ਰੇਖਾ 'ਤੇ ਸਥਿਤੀ ਨੂੰ ਬਦਲਣ ਦੀ ਇਕਪਾਸੜ ਕੋਸ਼ਿਸ਼ ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਸ ਦੇ ਹੱਲ ਲਈ ਹੁਣ ਤੱਕ ਦੋਵਾਂ ਧਿਰਾਂ ਦੇ ਫੌਜੀ ਕਮਾਂਡਰਾਂ ਵਿਚਾਲੇ 17 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜਿਸ 'ਚ ਕੁਝ ਮੁੱਦੇ ਸੁਲਝ ਗਏ ਹਨ ਪਰ ਕੁਝ ਮੁੱਦਿਆਂ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News