ਚੀਨੀ ਸਾਈਬਰ ਹਮਲੇ ''ਤੇ ਬੋਲੇ ਅਮਰੀਕੀ ਸੰਸਦ-ਭਾਰਤ ਦਾ ਸਾਥ ਦੇਣ ਬਾਈਡੇਨ
Tuesday, Mar 02, 2021 - 11:52 PM (IST)
ਵਾਸ਼ਿੰਗਟਨ-ਚੀਨੀ ਹੈਕਰਾਂ ਵੱਲੋਂ ਭਾਰਤ ਦੀ ਪਾਵਰ ਗ੍ਰਿਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਸੰਬੰਧੀ ਰਿਪੋਰਟ ਦੇ ਮੱਦੇਨਜ਼ਰ ਅਮਰੀਕਾ ਦੇ ਇਕ ਸੀਨੀਅਰ ਸੰਸਦ ਮੈਂਬਰ ਨੇ ਸੋਮਵਾਰ ਨੂੰ ਬਾਈਡੇ ਪ੍ਰਸ਼ਾਸਨ ਨੂੰ ਭਾਰਤ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਫ੍ਰੈਂਕ ਪੌਲੇਨ ਨੇ ਸੋਮਵਾਰ ਨੂੰ ਟਵੀਟ ਕੀਤਾ, ਅਮਰੀਕਾ ਨੂੰ ਯਕੀਨੀ ਤੌਰ 'ਤੇ ਸਾਡੇ ਰਣਨੀਤਿਕ ਭਾਈਵਾਲਾਂ ਨਾਲ ਖੜਨਾ ਚਾਹੀਦਾ ਹੈ ਅਤੇ ਭਾਰਤ ਦੇ ਪਾਵਰ ਗ੍ਰਿਡ 'ਤੇ ਚੀਨ ਦੇ ਖਤਰਨਾਕ ਸਾਈਬਰ ਹਮਲੇ ਦੀ ਨਿਧੇਖੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ -UN 'ਚ ਅਮਰੀਕੀ ਰਾਜਦੂਤ ਨੇ ਮਿਆਂਮਾਰ 'ਚ ਲੋਕਤੰਤਰ ਬਹਾਲੀ ਲਈ ਚੁੱਕੀ ਆਵਾਜ਼
ਇਸ ਕਾਰਣ ਮਹਾਮਾਰੀ ਦੌਰਾਨ ਹਸਪਤਾਲਾਂ ਨੂੰ ਜਨਰੇਟਰਾਂ ਦਾ ਸਹਾਰਾ ਲੈਣਾ ਪਿਆ। ਸਾਈਬਰ ਹਮਲੇ ਵਰਗੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਵਾਲੀ ਇਕ ਅਮਰੀਕੀ ਕੰਪਨੀ ਦੀ ਰਿਪੋਰਟ 'ਚ ਭਾਰਤ ਦੀ ਪਾਵਰਗ੍ਰਿਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸਾਹਮਣੇ ਆਉਣ ਪਿੱਛੋਂ ਅਮਰੀਕੀ ਸੰਸਦ ਮੈਂਬਰ ਦਾ ਬਿਆਨ ਸਾਹਮਣੇ ਆਇਆ ਹੈ। ਪੈਲੋਨ ਨੇ ਟਵੀਟ ਕੀਤਾ ਕਿ ਅਸੀਂ ਚੀਨ ਨੂੰ ਤਾਕਤ ਦੀ ਵਰਤੋਂ ਅਤੇ ਡਰਾ ਕੇ ਖੇਤਰ 'ਚ ਦਬਦਬਾ ਕਾਇਮ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਇਕ ਕੰਪਨੀ ਨੇ ਆਪਣੇ ਹਾਲ ਹੀ ਦੇ ਅਧਿਐਨ ਵਿਚ ਦਾਅਵਾ ਕੀਤਾ ਕਿ ਭਾਰਤ ਅਤੇ ਚੀਨ ਵਿਚ ਸਰਹੱਦ 'ਤੇ ਜਾਰੀ ਤਣਾਅ ਵਿਚਾਲੇ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਇਕ ਗਰੁੱਪ ਨੇ 'ਮਾਲਵੇਅਰ' ਰਾਹੀਂ ਭਾਰਤ ਦੇ ਪਾਵਰਗ੍ਰਿਡ ਸਿਸਟਮ ਨੂੰ ਨਿਸ਼ਾਨਾ ਬਣਾਇਆ। ਖਦਸ਼ਾ ਹੈ ਕਿ ਪਿਛਲੇ ਸਾਲ ਮੁੰਬਈ ਵਿਚ ਵੱਡੇ ਪੱਧਰ 'ਤੇ ਬਿਜਲੀ ਦੀ ਸਪਲਾਈ ਠੱਪ ਹੋਣ ਪਿੱਛੇ ਸ਼ਾਇਦ ਇਹੀ ਮੁੱਖ ਕਾਰਣ ਸੀ। ਅਮਰੀਕਾ ਵਿਚ ਮੈਸਾਚੁਸਟੇਸ ਦੀ ਕੰਪਨੀ 'ਰਿਕਾਰਡੇਡ ਫਿਊਚਰ' ਨੇ ਆਪਣੇ ਹਾਲ ਹੀ ਦੀ ਰਿਪੋਰਟ ਵਿਚ ਚੀਨ ਦੇ ਗਰੁੱਪ 'ਰੈੱਡ ਇਕੋ' ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕੀਤਾ ।
ਇਹ ਵੀ ਪੜ੍ਹੋ -ਚੀਨ 'ਚ ਇਸ ਕਾਰਣ ਘਟੀ ਉਈਗਰ ਮੁਸਲਮਾਨਾਂ ਦੀ ਆਬਾਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।