ਬੈਨ ਤੋਂ ਬਾਅਦ ਟਿਕਟੌਕ ਨੇ ਛੱਡਿਆ ਪਾਕਿ, ਹਜ਼ਾਰਾਂ ਲੋਕਾਂ ਦੀ ਗਈ ਨੌਕਰੀ
Sunday, Oct 18, 2020 - 11:50 PM (IST)
ਇਸਲਾਮਾਬਾਦ-ਚੀਨ ਦੀ ਵੀਡੀਓ ਸ਼ੇਅਰਿੰਗ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਨੇ ਬੈਨ ਤੋਂ ਬਾਅਦ ਪਾਕਿਤਸਾਨ ਨੂੰ ਛੱਡ ਦਿੱਤਾ ਹੈ। ਪਾਕਿਸਤਾਨ ਟੈਲੀਕਾਮ ਅਥਾਰਿਟੀ ਨੇ 9 ਅਕਤੂਬਰ ਨੂੰ ਇਮਰਾਨ ਸਰਕਾਰ ਦੇ ਨਿਰਦੇਸ਼ ’ਤੇ ਇਸ ਐਪ ’ਤੇ ਪਾਬੰਦੀ ਲੱਗਾ ਦਿੱਤੀ ਸੀ। ਖੁਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਈ ਵਾਰ ਬਿਆਨ ਦਿੱਤਾ ਸੀ ਕਿ ਇਸ ਐਪ ਕਾਰਣ ਪਾਕਿਸਤਾਨ ’ਚ ਅਸ਼ਲੀਲਤਾ ਫੈਲ ਰਹੀ ਹੈ ਅਤੇ ਨੌਜਵਾਨ ਵਰਗ ਵਿਗੜ ਰਿਹਾ ਹੈ। ਕੰਪਨੀ ਨੇ ਪਾਕਿਸਤਾਨ ’ਚ ਆਪਣੇ ਸਾਰੇ ਨਿਵੇਸ਼ ਅਤੇ ਸਰੋਤਾਂ ਤੋਂ ਵੀ ਹੱਥ ਖਿੱਚ ਲਿਆ ਹੈ।
ਟਿਕਟੌਕ ਦੀ ਪੈਰੇਂਟ ਕੰਪਨੀ ਬਾਈਟਡਾਂਸ ਨੇ ਕਿਹਾ ਕਿ ਸਾਡਾ ਮਿਸ਼ਨ ਰਚਨਾਤਮਕਤਾ ਨੂੰ ਉਤਸ਼ਾਹ ਦੇਣਾ ਅਤੇ ਲੋਕਾਂ ਨੂੰ ਆਨੰਦਿਤ ਕਰਨਾ ਹੈ। ਇਹ ਹੀ ਅਸੀਂ ਪਾਕਿਸਤਾਨ ’ਚ ਕੀਤਾ ਹੈ। ਅਸੀਂ ਇਕ ਅਜਿਹੇ ਸਮੂਹ ਦਾ ਨਿਰਮਾਣ ਕੀਤਾ ਹੈ ਜਿਸ ਦੀ ਰਚਨਾਤਮਕਤਾ ਅਤੇ ਲਗਨ ਨੇ ਪੂਰੇ ਪਾਕਿਸਤਾਨ ’ਚ ਪਰਿਵਾਰਾਂ ਲਈ ਖੁਸ਼ੀ ਪੈਦਾ ਕੀਤੀ ਹੈ। ਅਸੀਂ ਅਵਿਸ਼ਵਾਸਯੋਗ ਤੌਰ ’ਤੇ ਪ੍ਰਤੀਭਾਸ਼ਾਲੀ ਰਚਨਾਕਾਰਾਂ ਲਈ ਮਹਤੱਵਪੂਰਨ ਆਰਥਿਕ ਮੌਕੇ ਖੋਲ੍ਹੇ ਹਨ।
ਬਾਈਟਡਾਂਗ ਨੇ ਦੁਖ ਜਤਾਉਂਦੇ ਹੋਏ ਕਿਹਾ ਕਿ ਪਾਕਿਸਤਾਨ ’ਚ ਸਾਡੇ ਯੂਜ਼ਰਸ ਅਤੇ ਕ੍ਰਿਏਟਰਸ ਟਿਕਟੌਕ ਐਪ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ। ਪਿਛਲੇ ਹਫਤੇ ਹੀ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੇ ਸਾਡੀਆਂ ਸੇਵਾਵਾਂ ਨੂੰ ਰੋਕ ਦਿੱਤਾ ਹੈ। ਅਸੀਂ ਆਪਣੀ ਕੰਟੇਟ ਮਾਡਰੇਸ਼ਨ ਪ੍ਰੋਸੈੱਸ ਰਾਹੀਂ ਪਾਕਿਸਤਾਨ ਸਰਕਾਰ ਦੇ ਹਰ ਸਵਾਲਾਂ ਨੂੰ ਹੱਲ ਕਰਨ ਦੀ ਠੋਸ ਕੋਸ਼ਿਸ਼ ਵੀ ਕੀਤੀ। ਇਸ ’ਚ ਸਾਡੀ ਸਥਾਨਕ ਭਾਸ਼ਾ ਸਮਗਰੀ ਮਾਡਰੇਸ਼ਨ ਟੀਮ ਦੀ ਸਮਰੱਥਾ ’ਚ ਵਾਧਾ ਕਰਨਾ ਵੀ ਸ਼ਾਮਲ ਹੈ।
ਕੰਪਨੀ ਨੇ ਕਿਹਾ ਕਿ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੇ ਸਾਡੀਆਂ ਕੋਸ਼ਿਸ਼ਾਂ ਦੀ ਸਹਾਰਨਾ ਵੀ ਕੀਤੀ ਹੈ। ਫਿਰ ਵੀ ਸਾਡੀਆਂ ਸੇਵਾਵਾਂ ਪਿਛਲੇ ਇਕ ਹਫਤੇ ਤੋਂ ਪਾਬੰਦੀਸ਼ੁਦਾ ਹਨ। ਸਾਨੂੰ ਪਾਕਿਸਤਾਨ ਅਥਾਰਿਟੀ ਰਾਹੀਂ ਕੋਈ ਸੰਦੇਸ਼ ਵੀ ਨਹੀਂ ਮਿਲ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪਾਕਿਤਸਾਨ ਦੂਰਸੰਚਾਰ ਅਥਾਰਿਟੀ ਨਾਲ ਸਾਡੀ ਗੱਲਬਾਤ ’ਚ ਅਸੀਂ ਉਨ੍ਹਾਂ ਨੂੰ ਵਚਨਬੱਧਤਾ ਦਾ ਭਰੋਸਾ ਦੇ ਸਕਦੇ ਹਾਂ। ਅਸੀਂ ਪਾਕਿਸਤਾਨ ਬਾਜ਼ਾਰ ’ਚ ਨਿਵੇਸ਼ ਦੇ ਮੌਕੇ ਲੱਭਾਂਗੇ।