ਚੀਨੀ ਕੰਪਨੀ ਦਾ ਦਾਅਵਾ, ਕਰਮਚਾਰੀਆਂ ''ਤੇ ਕੋਰੋਨਾ ਵੈਕਸੀਨ ਦਾ ਕੀਤਾ ਪਰੀਖਣ

Thursday, Jul 16, 2020 - 03:28 PM (IST)

ਚੀਨੀ ਕੰਪਨੀ ਦਾ ਦਾਅਵਾ, ਕਰਮਚਾਰੀਆਂ ''ਤੇ ਕੋਰੋਨਾ ਵੈਕਸੀਨ ਦਾ ਕੀਤਾ ਪਰੀਖਣ

ਬੀਜਿੰਗ (ਭਾਸ਼ਾ): ਕੋਰੋਨਾਵਾਇਰਸ ਵੈਕਸੀਨ ਬਣਾਉਣ ਦੀ ਗਲੋਬਲ ਦੌੜ ਵਿਚ ਚੀਨ ਦੀ ਇਕ ਸਰਕਾਰੀ ਕੰਪਨੀ ਨੇ ਦਾਅਵਾ ਕੀਤਾ ਹੈ।ਕੰਪਨੀ ਦੇ ਦਾਅਵੇ ਵਿਚ ਕਿਹਾ ਗਿਆ ਹੈਕਿ ਸਰਕਾਰ ਦੇ ਮਨੁੱਖ 'ਤੇ ਵੈਕਸੀਨ ਦੇ ਪਰੀਖਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਹੀ ਉਸ ਨੇ ਉੱਚ ਅਧਿਕਾਰੀਆਂ ਸਮੇਤ ਆਪਣੇ ਕਰਮਚਾਰੀਆਂ ਨੂੰ ਇਸ ਦੀ ਪ੍ਰਯੋਗਾਤਮਕ ਖੁਰਾਕ ਦਿੱਤੀ ਹੈ। 'ਸਾਈਨੋਫਾਰਮ' ਕੰਪਨੀ ਵੱਲੋਂ ਆਨਲਾਈਨ 'ਜਿੱਤਣ ਦੇ ਲਈ ਮਦਦ ਕਰਨ ਵਾਲੇ ਲੋਕ' ਦੇ ਸਿਰਲੇਖ ਵਾਲੀ ਪੋਸਟ ਵਿਚ ਉਸ ਦੇ ਕਰਮਚਾਰੀਆਂ ਦੀ ਇਕ ਤਸਵੀਰ ਹੈ ਜਿਸ 'ਤੇ ਲਿਖਿਆ ਸੀ ਵੈਕਸੀਨ ਬਣਾਉਣ ਤੋਂ ਪਹਿਲਾਂ 'ਸਾਬਕਾ ਪਰੀਖਣ' ਵਿਚ ਮਦਦ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਜੌਰਜ ਫਲਾਈਡ ਦੀ ਹੱਤਿਆ ਸਬੰਧੀ ਵੀਡੀਓ ਹੋਈ ਜਨਤਕ

ਭਾਵੇਂ ਇਸ ਨੂੰ ਬਹਾਦਰੀ ਬਲੀਦਾਨ ਦੇ ਤੌਰ ਤੇ ਦੇਖਿਆ ਜਾਵੇ ਜਾਂ ਅੰਤਰਰਾਸ਼ਟਰੀ ਨੈਤਿਕ ਮਾਪਦੰਡਾਂ ਦੀ ਉਲੰਘਣਾ ਪਰ ਇਹ ਦਾਅਵਾ ਇਕ ਵੱਡੇ ਦਾਅ ਨੂੰ ਰੇਖਾਂਕਿਤ ਕਰਦਾ ਹੈ ਕਿਉਂਕਿ ਮਹਾਮਾਰੀ ਖਤਮ ਕਰਨ ਲਈ ਵੈਕਸੀਨ ਬਣਾਉਣ ਦੀ ਦੌੜ ਵਿਚ ਅਮਰੀਕਾ ਅਤੇ ਬ੍ਰਿਟਿਸ਼ ਕੰਪਨੀਆਂ ਦੇ ਨਾਲ ਚੀਨ ਦਾ ਮੁਕਾਬਲਾ ਹੈ। ਦਾਅਵਾ ਸਹੀ ਸਾਬਤ ਹੋਣ ਨਾਲ ਉਸ ਦੀ ਵਿਗਿਆਨਕ ਅਤੇ ਰਾਜਨੀਤਕ ਜਿੱਤ ਹੋਵੇਗੀ। ਜੌਰਜਟਾਊਨ ਯੂਨੀਵਰਸਿਟੀ ਵਿਚ ਇਕ ਗਲੋਬਲ ਜਨ ਸਿਹਤ ਕਾਨੂੰਨ ਮਾਹਰ ਲਾਰੇਂਸ ਗੋਸਟਿਨ ਨੇ ਕਿਹਾ ਕਿ ਕੋਵਿਡ-19 ਦੀ ਵੈਕਸੀਨ ਸਾਰਿਆਂ ਨੂੰ ਚਾਹੀਦੀ ਹੈ ਪਰ ਇਸ ਨੂੰ ਪਾਉਣਾ ਬਹੁਤ ਮੁਸ਼ਕਲ ਹੈ। ਕੋਰੋਨਾਵਾਇਰਸ ਵੈਕਸੀਨ ਬਣਾਉਣ ਦੀ ਦੌੜ ਵਿਚ ਚੀਨ ਨੇ ਪਹਿਲਾਂ ਖੁਦ ਨੂੰ ਮਜ਼ਬੂਤ ਦਾਅਵੇਦਾਰ ਦੇ ਤੌਰ 'ਤੇ ਪੇਸ਼ ਕੀਤਾ ਹੈ।ਦੁਨੀਆ ਭਰ ਵਿਚ ਦੋ ਦਰਜਨ ਵੈਕਸੀਨ ਮਨੁੱਖੀ ਪਰੀਖਣ ਦੇ ਵਿਭਿੰਨ ਪੱਧਰ 'ਤੇ ਹਨ ਉਹਨਾਂ ਵਿਚੋਂ ਸਭ ਤੋ ਵੱਧ 8 ਚੀਨ ਦੇ ਹਨ। ਉੱਥੇ 'ਸਾਈਨੋਫਾਰਮ' ਨੇ ਵੀ ਪਰੀਖਣ ਦੇ ਆਖਰੀ ਪੜਾਅ ਵਿਚ ਹੋਣ ਦੀ ਘੋਸ਼ਣਾ ਕਰ ਦਿੱਤੀ ਹੈ, ਜਿਸ ਨਾਲ ਉਸ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਦਿਸ ਰਹੀ ਹੈ।


author

Vandana

Content Editor

Related News